ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਦੱਖਣੀ-ਪੂਰਬੀ ਸੂਬੇ ਨਿਊ ਸਾਊਥ ਵੇਲਜ਼ 'ਚ ਇਕ 3 ਮਹੀਨਿਆਂ ਦੀ ਬੱਚੀ ਲਾਪਤਾ ਹੋ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਬੱਚੀ ਆਪਣੇ ਪਿਤਾ ਨਾਲ ਹੈ। ਕਾਲੇਸ ਰੇਡ ਨਾਂ ਦੀ 3 ਮਹੀਨਿਆਂ ਦੀ ਬੱਚੀ ਆਪਣੀ ਮਾਂ ਨਾਲ ਸੀ, ਜਦੋਂ ਉਸ ਨੇ ਐਤਵਾਰ ਨੂੰ ਉਸ ਦੇ ਪਿਤਾ ਡੈਨੀ ਵੀਵਰ ਨਾਲ ਮਾਰੀਸੈੱਟ 'ਚ ਮਿਲਵਾਇਆ। ਮਾਰੀਸੈਟ, ਨਿਊ ਸਾਊਥ ਵੇਲਜ਼ ਦਾ ਵਪਾਰਕ ਕੇਂਦਰ ਅਤੇ ਸ਼ਹਿਰ ਦਾ ਇਲਾਕਾ ਹੈ।
ਪੁਲਸ ਨੇ ਦੱਸਿਆ ਕਿ ਕਾਲੇਸ ਰੇਡ ਦੀ 26 ਸਾਲਾ ਮਾਂ ਡੈਨੀ ਰੇਡ ਨੂੰ ਆਖਰੀ ਵਾਰ ਬੱਚੀ ਨਾਲ ਇਕ ਸ਼ਾਪਿੰਗ ਮਾਲ ਕੋਲ ਦੇਖਿਆ ਸੀ। ਉਹ ਬੱਚੀ ਨੂੰ ਲੈ ਕੇ ਚਿੰਤਤ ਹੈ। ਪਿਤਾ ਡੈਨੀ ਵੀਵਰ ਦੀ ਪਛਾਣ ਦੱਸਦੇ ਹੋਏ ਔਰਤ ਨੇ ਦੱਸਿਆ ਕਿ ਉਸ ਦਾ ਰੰਗ ਗੋਰਾ ਹੈ ਅਤੇ ਉਹ 160-170 ਸੈਂਟੀਮੀਟਰ ਲੰਬਾ ਅਤੇ ਪਤਲਾ ਹੈ। ਉਸ ਦੇ ਵਾਲਾਂ ਦਾ ਰੰਗ ਕਾਲਾ ਅਤੇ ਉਸ ਦੀ ਖੱਬੀ ਅੱਖ ਕੋਲ ਇਕ ਛੋਟਾ ਜਿਹਾ ਟੈਟੂ ਬਣਿਆ ਹੋਇਆ ਹੈ।
ਬਹੁ-ਵਿਆਹ ਮਾਮਲੇ 'ਤੇ ਸੁਣਵਾਈ ਕਰਨ ਤੋਂ ਅਮਰੀਕੀ ਸੁਪਰੀਮ ਕੋਰਟ ਦਾ ਇਨਕਾਰ
NEXT STORY