ਬੀਜਿੰਗ— ਕਿਸਮਤ ਹੱਥਾਂ ਦੀਆਂ ਲਕੀਰਾਂ 'ਤੇ ਨਹੀਂ ਸਗੋਂ ਹੱਥਾਂ ਦੀ ਮਿਹਨਤ 'ਤੇ ਨਿਰਭਰ ਕਰਦੀ ਹੈ। ਇਹ ਸਾਬਤ ਕਰ ਦਿੱਤਾ ਹੈ ਚੀਨ ਦੇ ਇਨ੍ਹਾਂ ਦੋ ਲੜਕਿਆਂ ਨੇ, ਜੋ ਦੁਨੀਆ ਨੂੰ ਆਪਣੀ ਠੋਕਰ 'ਤੇ ਰੱਖਦੇ ਹਨ ਅਤੇ ਬਿਨਾਂ ਪੈਰਾਂ ਤੋਂ ਪਹਾੜਾਂ ਦੀਆਂ ਉੱਚਾਈਆਂ ਚੜ੍ਹਦੇ ਹਨ। ਚੀਨ ਦਾ 11 ਸਾਲਾ ਗੋਉ ਝੀਆ ਅਤੇ 33 ਸਾਲਾ ਝੇਨ ਝੋਉ ਲਗਭਗ ਇੱਕੋ ਜਿਹੇ ਹਨ। ਦੋਹਾਂ ਦੇ ਪੈਰ ਨਹੀਂ ਹਨ ਅਤੇ ਦੋਵੇਂ ਹੱਥਾਂ ਦੀ ਮਿਹਨਤ ਅਤੇ ਹੌਂਸਲੇ ਨਾਲ ਆਪਣੀ ਕਿਸਮਤ ਬਦਲਣ ਦਾ ਜਜ਼ਬਾ ਰੱਖਦੇ ਹਨ। ਦੋਵੇਂ ਵੱਖ-ਵੱਖ ਹਾਦਸਿਆਂ ਵਿਚ ਆਪਣੇ ਪੈਰ ਗੁਆ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਦੁਨੀਆ ਘੁੰਮਣ ਦਾ ਬੜਾ ਸ਼ੌਂਕ ਹੈ ਖਾਸ ਤੌਰ 'ਤੇ ਪਹਾੜ ਚੜ੍ਹਨ ਦਾ। ਇਸੇ ਸ਼ੌਂਕ ਨੇ ਦੋਹਾਂ ਨੂੰ ਮਿਲਾਇਆ ਸੀ ਅਤੇ ਹੁਣ ਤੱਕ ਉਹ ਮਿਲ ਕੇ 700 ਸ਼ਹਿਰ ਘੁੰਮ ਚੁੱਕੇ ਹਨ ਅਤੇ 100 ਤੋਂ ਜ਼ਿਆਦਾ ਪਹਾੜਾਂ ਦੀ ਉੱਚਾਈ ਨਾਪ ਚੁੱਕੇ ਹਨ।
ਇਹ ਲੜਕੇ ਲੱਕੜੀ ਦੇ ਬਕਸਿਆਂ ਵਿਚ ਹੱਥ ਰੱਖ ਕੇ ਉਨ੍ਹਾਂ ਦੇ ਸਹਾਰੇ ਪਹਾੜਾਂ ਦੀ ਚੜ੍ਹਾਈ ਕਰਦੇ ਹਨ। ਝੇਨ 8 ਸਾਲ ਦੀ ਉਮਰ ਵਿਚ ਅਨਾਥ ਹੋ ਗਿਆ ਸੀ। 13 ਸਾਲ ਦੀ ਉਮਰ ਵਿਚ ਇਕ ਹਾਦਸੇ ਵਿਚ ਉਸ ਦੇ ਪੈਰ ਕੱਟੇ ਗਏ ਸਨ। 18 ਦੀ ਉਮਰ ਤੱਕ ਉਸ ਨੇ ਗੀਤ ਗਾ ਕੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਉਹ ਬੱਚਿਆਂ ਨੂੰ ਸੰਗੀਤ ਸਿਖਾਉਂਦਾ ਹੈ। ਉਸ ਦੀ ਪਤਨੀ ਅਤੇ ਇਕ ਬੱਚਾ ਵੀ ਹੈ। ਦੂਜੇ ਪਾਸੇ ਗੋਉ ਦਾ ਪੈਰ 2012 ਵਿਚ ਇਕ ਹਾਦਸੇ ਵਿਚ ਕੱਟਿਆ ਗਿਆ ਸੀ। ਉਹ ਹੁਣ 10ਵੀਂ ਕਲਾਸ ਵਿਚ ਪੜ੍ਹਦਾ ਹੈ।
 ਜਨਮ ਦਿਨ ਮੌਕੇ ਨਸ਼ੇ 'ਚ ਟੱਲੀ ਹੋ ਕੇ ਇਸ ਲੜਕੇ ਨੇ ਕੀਤਾ ਸੀ ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ, ਹੋਈ 6 ਸਾਲ ਦੀ ਸਜ਼ਾ
NEXT STORY