ਮੁੰਬਈ— ਸਰਦੀਆਂ ਹੋਣ ਜਾਂ ਗਰਮੀਆਂ ਜੁਰਾਬਾਂ ਨੂੰ ਤਾਂ ਹਮੇਸ਼ਾ ਪਾਇਆ ਜਾਂਦਾ ਹੈ ਪਰ ਜੇਕਰ ਜੁਰਾਬਾਂ ਦਾ ਰੰਗ ਫਿੱਕਾ ਪੈ ਜਾਵੇ ਜਾਂ ਪੁਰਾਣੀਆਂ ਹੋ ਜਾਣ ਤਾਂ ਲੋਕ ਇਨ੍ਹਾਂ ਨੂੰ ਸੁੱਟ ਦਿੰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਪੁਰਾਣੀਆਂ ਜੁਰਾਬਾਂ ਨਾਲ ਵੀ ਕੁਝ ਕਰਿਏਟਿਵ ਚੀਜ਼ਾਂ ਵੀ ਬਣਾਈਆਂ ਜਾ ਸਕਦੀਆਂ ਹਨ। ਜੀ ਹਾਂ, ਬਿਲਕੁਲ ਤੁਸੀਂ ਆਪਣੀ ਪੁਰਾਣੀਆਂ ਜੁਰਾਬਾਂ ਨਾਲ ਆਪਣੇ ਬੱਚਿਆਂ ਦੇ ਲਈ ਗੇਂਦ ਬਣਾ ਸਕਦੇ ਹੋ ਤਾਂ ਉਨ੍ਹਾਂ ਲਈ ਕੋਈ ਖਿਡੋਣੇ ਬਣਾ ਸਕਦੇ ਹੋ।
ਸਮੱਗਰੀ
- ਜੁਰਾਬਾਂ
- ਰੂੰ
- ਧਾਗਾ
-ਸੂਈ
- ਗੁਗਲੀ ਆਈਸ
- ਕੈਂਚੀ
ਵਿਧੀ
1. ਸਭ ਤੋਂ ਪਹਿਲਾਂ ਇੱਕ ਤੁਰਾਬ ਨੂੰ ਉੱਪਰੋ 5 ਸੈ.ਮੀ ਕੱਟ ਲਓ।
2. ਹੁਣ ਜੁਰਾਬ ਦੇ ਅੰਦਰ ਰੂੰ ਨੂੰ ਚੰਗੀ ਤਰ੍ਹਾਂ ਭਰ ਲਓ।
3. ਇਸਦੇ ਬਾਅਦ ਉੱਪਰ ਬਚੀ ਹੋਈ ਜੁਰਾਬ ਨੂੰ ਅੰਦਰ ਵੱਲ ਮੋੜ ਦਿਓ ਅਤੇ ਸੂਈ ਧਾਗੇ ਦੀ ਮਦਦ ਨਾਲ ਉੱਪਰ ਵੱਲ ਸਿੱਲ ਦਿਓ।
4. ਹੁਣ ਤੁਹਾਡੀ ਗੇਂਦ ਬਣ ਕੇ ਤਿਆਰ ਹੈ। ਗੇਂਦ ਦੇ ਉੱਪਰ ਗੁਗਲੀ ਆਈਸ ਲਗਾ ਦਿਓ ਅਤੇ ਮੋਟੇ ਧਾਗੇ ਦੀ ਮਦਦ ਨਾਲ ਉਸਦੀਆਂ ਮੁੱਛਾ ਬਣਾਕੇ ਚਿਪਕਾ ਦਿਓ।
ਇਹ ਜਹਾਜ਼ ਸਮੰਦਰ 'ਚ ਹੋ ਸਕਦਾ ਹੈ ਸਿੱਧਾ ਖੜ੍ਹਾਂ
NEXT STORY