ਵੈੱਬ ਡੈਸਕ- ਭਾਰਤੀ ਵਿਸ਼ੇਸ਼ ਪਹਿਚਾਣ ਅਥਾਰਟੀ (UIDAI) ਨੇ ਆਧਾਰ ਧਾਰਕਾਂ ਲਈ ਨਵਾਂ Aadhaar ਐਪ ਜਾਰੀ ਕੀਤਾ ਹੈ। ਇਸ ਨਵੇਂ ਐਪ 'ਚ ਕਈ ਆਧੁਨਿਕ ਸੁਰੱਖਿਆ ਫੀਚਰ ਜੋੜੇ ਗਏ ਹਨ, ਜਿਨ੍ਹਾਂ ਨਾਲ ਯੂਜ਼ਰ ਆਪਣੇ Aadhaar ਡਾਟਾ ‘ਤੇ ਵੱਧ ਕਾਬੂ ਰੱਖ ਸਕਣਗੇ। ਐਪ ਦੀ ਮਦਦ ਨਾਲ ਤੁਸੀਂ ਆਧਾਰ ਦੀ ਜਾਣਕਾਰੀ ਕਦੇ, ਕਿਵੇਂ ਅਤੇ ਕਿੱਥੇ ਸਾਂਝੀ ਕਰਨੀ ਹੈ, ਇਸ ‘ਤੇ ਪੂਰਾ ਕੰਟਰੋਲ ਮਿਲੇਗਾ। ਸਭ ਤੋਂ ਖ਼ਾਸ ਗੱਲ, ਹੁਣ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਡੇ Aadhaar ਨੰਬਰ ਦਾ ਕਿੱਥੇ–ਕਿੱਥੇ ਇਸਤੇਮਾਲ ਹੋਇਆ ਹੈ, ਤਾਂ ਜੋ ਕਿਸੇ ਵੀ ਗੈਰ–ਕਾਨੂੰਨੀ ਜਾਂ ਗਲਤ ਵਰਤੋਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਨਵੇਂ Aadhaar ਐਪ ਦੇ ਖ਼ਾਸ ਫੀਚਰ
- Aadhaar ਨਾਲ ਸੰਬੰਧਿਤ ਸਾਰੇ ਕੰਮ ਹੋਣਗੇ ਹੋਰ ਵੀ ਆਸਾਨ।
- ਯੂਜ਼ਰ ਆਪਣੀ ਬਾਇਓਮੈਟ੍ਰਿਕ ਨੂੰ ਲੌਕ–ਅਨਲੌਕ ਕਰ ਸਕਦੇ ਹਨ।
- ਆਧਾਰ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਵੱਧ ਕੰਟਰੋਲ।
- ਸਭ ਤੋਂ ਮਹੱਤਵਪੂਰਨ— Aadhaar ਦੀ ਯੂਜ਼ ਹਿਸਟਰੀ ਘਰ ਬੈਠੇ ਦੇਖ ਸਕਦੇ ਹੋ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
Aadhaar ਐਪ 'ਚ ਕਿੱਥੋਂ ਚੈਕ ਕਰੋ ਯੂਜ਼ ਹਿਸਟਰੀ
- ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ Aadhaar ਦਾ ਨਵਾਂ ਐਪ ਡਾਊਨਲੋਡ ਕਰੋ।
- ਐਪ ਖੋਲ੍ਹ ਕੇ ਆਪਣੀ Aadhaar ਜਾਣਕਾਰੀ ਦਰਜ ਕਰੋ।
- ਐਪ ਖੁੱਲਣ ‘ਤੇ Share ID ਫੀਚਰ ਦੇ ਹੇਠਾਂ ਵੱਲ ਸਵਾਈਪ ਕਰੋ।
- ਇੱਥੇ ਕਈ ਨਵੇਂ ਵਿਕਲਪ ਨਜ਼ਰ ਆਉਣਗੇ, ਜਿਨ੍ਹਾਂ 'ਚੋਂ Recent Transactions ‘ਤੇ ਕਲਿੱਕ ਕਰੋ।
ਜਿਵੇਂ ਹੀ ਤੁਸੀਂ ਇਸ ‘ਤੇ ਟੈਪ ਕਰੋਗੇ, ਤੁਹਾਡੇ Aadhaar ਦਾ ਜਿੱਥੇ–ਜਿੱਥੇ ਇਸਤੇਮਾਲ ਹੋਇਆ ਹੈ ਉਸ ਦੀ ਪੂਰੀ ਹਿਸਟਰੀ ਸਕ੍ਰੀਨ ‘ਤੇ ਆ ਜਾਵੇਗੀ। ਇਹ ਸਹੂਲਤ Aadhaar ਵਰਤੋਂ ‘ਤੇ ਪੂਰੀ ਨਿਗਰਾਨੀ ਦਿੰਦੀ ਹੈ। ਜੇ ਤੁਹਾਨੂੰ ਕੋਈ ਵੀ ਸ਼ੱਕੀ ਜਾਂ ਅਣਜਾਣ ਟ੍ਰਾਂਜ਼ੈਕਸ਼ਨ ਦਿੱਸੇ ਤਾਂ ਤੁਸੀਂ ਤੁਰੰਤ ਕਾਰਵਾਈ ਕਰ ਸਕਦੇ ਹੋ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
'ਸੰਚਾਰ ਸਾਥੀ' ਐਪ ਨੇ ਡਾਊਨਲੋਡਸ ਦਾ ਰਿਕਾਰਡ ਤੋੜਿਆ, ਵਿਰੋਧ ਦੇ ਬਾਵਜੂਦ 10 ਗੁਣਾ ਵਾਧਾ
NEXT STORY