ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਫਿਲਮ 'ਰਾਮ ਤੇਰੀ ਗੰਗਾ ਮੈਲੀ' 'ਚ ਸਫੈਦ ਸਾੜੀ ਪਹਿਨੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਨ ਵਾਲੀ ਅਦਾਕਾਰਾ ਮੰਦਾਕਿਨੀ ਨੂੰ ਕੌਣ ਨਹੀਂ ਜਾਣਦਾ? ਮੰਦਾਕਿਨੀ ਭਾਰਤੀ ਫਿਲਮ ਇੰਡਸਟਰੀ ਦੀ ਇਕ ਅਜਿਹੀ ਅਦਾਕਾਰਾ ਰਹੀ ਹੈ ਜਿਨ੍ਹਾਂ ਨੇ ਫਿਲਮਾਂ ਦੇ ਕਾਰਨ ਕੰਮ ਅਤੇ ਹੋਰ ਕਾਰਨਾਂ 'ਚੋਂ ਸੁਰਖੀਆਂ ਬਟੋਰੀ ਹਨ। ਅੱਜ ਵੀ ਉਸ ਦਾ ਨਾਂ ਅੰਡਰਵਰਲਡ ਡਾਨ ਦਾਊਦ ਅਬਰਾਹਿਮ ਨਾਲ ਜੋੜਿਆਂ ਜਾਂਦਾ ਹੈ, ਪਰ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਜੋ ਉਸ ਦੇ ਪਤੀ ਅਤੇ ਉਸ ਨਾਲ ਜੁੜੇ ਮਰਫੀ ਰੇਡੀਓ ਦੇ ਇਕ ਵਾਕਿਆ ਦੇ ਬਾਰੇ 'ਚ ਜਾਣਦੇ ਹੋਣਗੇ। ਮੰਦਾਕਿਨੀ ਨੇ ਸਾਲ 1990 'ਚ ਡਾ. ਕਗਯੂਰ ਟੀ.ਰਿਨਪੋਚੇ ਨਾਲ ਵਿਆਹ ਕੀਤਾ। ਤੁਸੀਂ ਰਿਨਪੋਚੇ ਦਾ ਨਾਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ ਪਰ ਜੇਕਰ ਅਸੀਂ ਤੁਹਾਨੂੰ 1929 ਦੇ ਦਹਾਕਿਆਂ 'ਚ ਸਥਾਪਿਤ ਮਰਫੀ ਰੇਡੀਓ ਦੀ ਯਾਦ ਦਵਾਈਏ ਤਾਂ ਤੁਹਾਨੂੰ ਕੁਝ ਯਾਦ ਆਉਣ ਲੱਗੇਗਾ। 'ਮਰਫੀ ਰੇਡੀਓ' ਇੰਗਲੈਂਡ ਦੇ ਕੁਝ ਬ੍ਰਿਟਿਸ਼ ਵਲੋਂ ਬਣਾਇਆ ਗਿਆ ਸੀ। ਇਹ ਰੇਡੀਓ ਆਪਣੇ ਵਿਗਿਆਪਨ 'ਚ ਦਿਖਾਏ ਗਏ ਸੁੰਦਰ ਜਿਹੇ ਬੱਚੇ 'ਮਰਫੀ ਬੇਬੀ' ਨਾਲ ਕਾਫੀ ਮਸ਼ਹੂਰ ਹੋਇਆ ਸੀ। ਇਹ ਬੱਚਾ ਕੋਈ ਹੋਰ ਨਹੀਂ ਸਗੋਂ ਖੁਦ ਮੰਦਾਕਿਨੀ ਦਾ ਪਤੀ ਰਿਨਪੋਚੇ ਹੈ। ਅਸਲ 'ਚ ਇਹ ਬੱਚਾ ਰਿਨਪੋਚੇ ਨਹੀਂ ਸੀ ਪਰ ਵਿਗਿਆਪਨ 'ਚ ਦਿਖਾਈ ਗਈ ਉਸ ਬੱਚੀ ਦੀ ਮੌਤ ਤੋਂ ਬਾਅਦ ਮਰਫੀ ਰੇਡੀਓ ਵਾਲਾ ਨੇ ਮੰਦਾਕਿਨੀ ਦੇ ਪਤੀ ਨੂੰ ਚੁਣਿਆ ਜੋ ਉਸ ਸਮੇਂ ਬਿਲਕੁੱਲ ਉਸ ਬੱਚੀ ਵਰਗੇ ਦਿਖਦੇ ਸਨ। ਰਿਨਪੋਚੇ ਦੱੱਸਦੇ ਹਨ ਕਿ ਉਹ ਉਸ ਸਮੇਂ ਸਿਰਫ ਤਿੰਨ ਸਾਲ ਦੇ ਸਨ ਅਤੇ ਮਨਾਲੀ 'ਚ ਰਿਹਾ ਕਰਦੇ ਸਨ ਜਦੋਂ ਉਨ੍ਹਾਂ ਨੇ ਇਸ ਵਿਗਿਆਪਨ ਲਈ ਚੁਣਿਆ ਗਿਆ ਸੀ।
ਸ਼ਾਹਰੁਖ ਖਾਨ ਲਈ ਬਣਾਈ ਜਾ ਰਹੀ ਹੈ 'ਰਾਜਧਾਨੀ ਐਕਸਪ੍ਰੈੱਸ'! (ਦੇਖੋ ਤਸਵੀਰਾਂ)
NEXT STORY