ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਅੱਜ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼ੇ 'ਚ ਡੁੱਬੇ ਹੋਏ ਕਿਸਾਨਾਂ ਦੀ ਕਰਜ਼ ਮੁਆਫੀ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਕਰਜ਼ੇ 'ਚ ਡੁੱਬੇ ਹੋਏ ਕਿਸਾਨਾਂ ਦੀਆਂ ਲਿਸਟਾਂ ਬਣਾਉਣ। ਮੁੱਖ ਮੰਤਰੀ ਨੇ ਦੱਸਿਆ ਕਿ ਕਰਜ਼ 'ਚ 2 ਲੱਖ ਰੁਪਏ ਤੱਕ ਦੀ ਛੂਟ ਦੇਣ ਲਈ ਸਰਕਾਰ ਨੇ ਪੈਸਿਆਂ ਦਾ ਪ੍ਰਬੰਧ ਕਰ ਲਿਆ ਹੈ ਜੇਕਰ ਕਿਸੇ ਦਾ ਕਰਜ਼ਾ ਇਸ ਤੋਂ ਵੱਧ ਹੈ ਤਾਂ ਅਸੀਂ ਕੁੱਝ ਨਹੀਂ ਕਰ ਸਕਦੇ।
ਕੈਪਟਨ ਨੂੰ ਅਕਾਲੀਆਂ ਖਿਲਾਫ ਕਿਉਂ ਨਹੀਂ ਦਿਸਦੇ ਸਬੂਤ : ਬਾਜਵਾ (ਵੀਡੀਓ)
NEXT STORY