ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਚੋਰਾਂ ਨੇ ਬੀਤੀ ਰਾਤ ਮੇਨ ਬਾਜ਼ਾਰ ਟਾਂਡਾ 'ਚ ਸੁਨਿਆਰੇ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਮਹਿੰਦਰ ਪਾਲ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਵਾਰਡ 6 ਦੀ ਦਰਜੀ ਦੀ ਦੁਕਾਨ, ਜਿਸ 'ਚ ਉਸ ਦਾ ਪੁੱਤਰ ਰਵੀ ਕੁਮਾਰ ਸੁਨਿਆਰੇ ਦਾ ਕੰਮ ਕਰਦਾ ਸੀ, ਦੇ ਜਿੰਦਰੇ ਤੋੜ ਲਏ।

ਚੋਰਾਂ ਨੇ ਉਕਤ ਦੁਕਾਨ 'ਚੋਂ ਲਗਭਗ 10 ਅਣਸੀਤੇ ਸੂਟ, 30-35 ਗ੍ਰਾਮ ਸੋਨਾ ਅਤੇ ਇਕ ਕਿੱਲੋ ਚਾਂਦੀ ਚੋਰੀ ਕਰ ਲਈ। ਚੋਰਾਂ ਨੇ ਮੇਨ ਬਾਜ਼ਾਰ 'ਚ ਹੀ ਰਾਜ ਕੁਮਾਰ ਰਾਜੂ ਪੁੱਤਰ ਚਰਨ ਦਾਸ ਨਿਵਾਸੀ ਟਾਂਡਾ ਦੀ ਦੁਕਾਨ ਦੇ ਜਿੰਦਰੇ ਤੋੜ 10 ਗ੍ਰਾਮ ਸੋਨਾ, 200 ਗ੍ਰਾਮ ਚਾਂਦੀ ਅਤੇ ਲਗਭਗ 10 ਹਜ਼ਾਰ ਰੁਪਏ ਦੇ ਬਨਾਵਟੀ ਗਹਿਣੇ ਚੋਰੀ ਕਰ ਲਏ। ਸੂਚਨਾ ਪਾ ਕੇ ਟਾਂਡਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕੀਤੀ।

ਲੁਧਿਆਣਾ : 4 ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ
NEXT STORY