ਗੋਲਡ ਕੋਸਟ (ਬਿਊਰੋ)— ਭਾਰਤ ਦੀ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿੰਨਅੱਪਾ ਨੇ 21ਵੇਂ ਰਾਸ਼ਟਮੰਡਲ ਖੇਡਾਂ 'ਚ ਮਹਿਲਾ ਡਬਲ ਸਕੁਐਸ਼ ਮੁਕਾਬਲੇ ਦੇ ਪੂਲ ਸੀ. ਮੈਚ 'ਚ ਪਿੱਛੇ ਹੋਣ ਦੇ ਬਾਅਦ ਪੁਰਾਣੀ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਦਿੱਤਾ ਹੈ, ਜਦਕਿ ਮਿਕਸਡ ਟੀਮ ਮੁਕਾਬਲੇ 'ਚ ਦੀਪਿਕਾ ਅਤੇ ਸੌਰਵ ਘੋਸ਼ਾਲ ਦੀ ਜੋੜੀ ਨੇ ਗੁਆਨਾ 'ਤੇ ਭਾਰਤ ਨੂੰ 2-0 ਨਾਲ ਜਿੱਤ ਦਿਵਾਈ ਹੈ। ਦੀਪਿਕਾ-ਜੋਸ਼ਨਾ ਦੀ ਡਬਲ ਟੀਮ ਨੇ ਪਾਕਿਸਤਾਨ ਦੀ ਜਫਰ ਫੈਜਾ ਅਤੇ ਜਫਰ ਮਦੀਨਾ ਦੀ ਟੀਮ ਨੂੰ 2-1 ਨਾਲ ਹਰਾਇਆ। ਸ਼ੁਰੁਆਤੀ 'ਚ ਸਿਰਫ ਨੌ ਮਿੰਟ 'ਚ ਹੀ ਭਾਰਤੀ ਜੋੜੀ 10-11 ਨਾਲ ਆਪਣੀ ਖੇਡ ਗੁਆ ਬੈਠੀ। ਪਰ ਫਿਰ ਜਬਰਦਸਤ ਵਾਪਸੀ ਕਰਦੇ ਹੋਏ ਦੀਪਿਕਾ-ਜੋਸ਼ਨਾ ਨੇ ਦੂਜੀ ਖੇਡ 'ਚ ਸਿਰਫ ਚਾਰ ਮਿੰਟ 'ਚ 11-0 ਨਾਲ ਇਕ ਤਰਫਾ ਜਿੱਤ ਦਰਜ ਕੀਤੀ। ਤੀਜੇ ਅਤੇ ਆਖਰੀ ਖੇਡ 'ਚ ਉਨ੍ਹਾਂ 11-1 ਨਾਲ ਸਿਰਫ ਪੰਜ ਮਿੰਟ 'ਚ ਜਿੱਤ ਆਪਣੇ ਨਾਂ ਕੀਤੀ। ਉਹ ਹੁਣ ਪੂਲ ਸੀ 'ਚ ਬੁਧਵਾਰ ਨੂੰ ਆਪਣਾ ਅਗਲਾ ਮੈਚ ਵੇਲਸ ਦੀ ਟੇਸਨੀ ਇਵਾਂਸ ਅਤੇ ਡਿਓਨ ਸੇਫਰੀ ਦੀ ਖਿਲਾਫ ਖੇਡੇਗੀ। ਭਾਰਤ ਨੇ ਮਿਕਸਡ ਡਬਲ ਟੀਮ ਮੁਕਾਬਲੇ ਦੇ ਆਪਣੇ ਪੂਲ ਈ ਮੈਚ 'ਚ ਵੀ ਗੁਆਨਾ ਦੇ ਖਿਲਾਫ ਇਕਤਰਫਾ 2-0 ਨਾਲ ਜਿੱਤ ਦਰਜ ਕੀਤੀ ਹੈ। ਦੀਪਿਕਾ ਅਤੇ ਸੌਰਵ ਘੋਸ਼ਾਲ ਦੀ ਜੋੜੀ ਨੇ ਕੁੱਲ 13 ਮਿੰਟਾਂ ਦੇ ਮੈਚ 'ਚ 11-3, 11-3 ਨਾਲ ਜਿੱਤ ਦਰਜ ਕੀਤੀ। ਅਗਲੇ ਮੈਚ 'ਚ ਵੀ ਭਾਰਤ ਨੂੰ ਪਾਕਿਸਤਾਨ ਦਾ ਸਾਹਮਣਾ ਕਰਨਾ ਹੈ, ਜਿਥੇ ਮਦੀਨਾ ਜਫਰ ਅਤੇ ਤੈਅਬ ਅਸਲਾਮ ਦੀ ਜੋੜੀ ਉਨ੍ਹਾਂ ਸਾਹਮਣੇ ਹੋਵੇਗੀ।
IPL 2018 : ਜਾਧਵ ਦੇ ਬਾਅਦ ਇਸ ਖਿਡਾਰੀ ਦੀ ਸੱਟ ਨੇ ਵਧਾਈ ਧੋਨੀ ਦੀ ਚਿੰਤਾ
NEXT STORY