ਜਲੰਧਰ — ਮਸ਼ਹੂਰ ਰੈਸਲਰ ਸੰਗਰਾਮ ਸਿੰਘ ਅਤੇ ਬਾਲੀਵੁੱਡ ਆਈਟਮ ਗਰਲ ਪਾਇਲ ਰੋਹਤਗੀ 2011 'ਚ ਆਏ ਇਕ ਰਿਐਲਿਟੀ ਸ਼ੋਅ ਦੌਰਾਨ ਨੇੜੇ ਆਏ ਸਨ। ਪਾਇਲ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਸੰਗਰਾਮ ਨੂੰ ਮੈਂ ਪਹਿਲਾਂ ਤੋਂ ਜਾਣਦੀ ਸੀ। ਅਸਲ 'ਚ ਇਕ ਦਿਨ ਦਿੱਲੀ-ਆਗਰਾ ਹਾਈਵੇ 'ਤੇ ਮੇਰੀ ਕਾਰ ਖਰਾਬ ਹੋ ਗਈ। ਉਦੋਂ ਇਕ ਕਾਰ ਰੁਕੀ, ਜਿਸ ਵਿਚ ਸੰਗਰਾਮ ਸੀ, ਉਸ ਨੇ ਮੇਰੀ ਮਦਦ ਕੀਤੀ।
ਉਸ ਤੋਂ ਬਾਅਦ ਮੇਰੀ ਉਸ ਨਾਲ ਮੁਲਾਕਾਤ ਨਹੀਂ ਹੋਈ। ਰਿਐਲਿਟੀ ਸ਼ੋਅ ਦੌਰਾਨ ਜਦੋਂ ਮੈਂ ਉਸ ਨੂੰ ਦੁਬਾਰਾ ਮਿਲੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਹ ਸੰਗਰਾਮ ਹੀ ਹੈ, ਜਿਸ ਨੂੰ ਉਹ ਲੱਭ ਰਹੀ ਸੀ।
ਦੋਵੇਂ 'ਵੈਲੇਨਟਾਈਨ ਨਾਈਟ' ਮੂਵੀ ਵਿਚ ਵੀ ਕੰਮ ਕਰ ਚੁੱਕੇ ਹਨ। ਕਾਮਨਵੈਲਥ ਗੇਮਜ਼ ਵਿਚ ਮੈਡਲ ਜਿੱਤ ਚੁੱਕੇ 32 ਸਾਲਾ ਸੰਗਰਾਮ ਸਿੰਘ ਅਤੇ ਪਾਇਲ ਰੋਹਤਗੀ ਨੇ 2014 'ਚ ਮੰਗਣੀ ਕਰਵਾ ਲਈ ਸੀ।
ਏਸ਼ੀਆਈ ਪੈਰਾ-ਐਥਲੀਟ ਤਮਗਾ ਜੇਤੂਆਂ ਨੂੰ ਰਾਜ ਸਭਾ ਨੇ ਦਿੱਤੀ ਵਧਾਈ
NEXT STORY