ਨਵੀਂ ਦਿੱਲੀ— ਭਾਰਤ ਦੇ ਸਟਾਰ ਬੈਂਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਮੁਕਾਬਲੇ 'ਚ ਵਧੀਆਂ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ 750000 ਡਾਲਰ ਇਨਾਮੀ ਡੈਨਮਾਰਕ ਓਪਨ ਦੇ ਫਾਈਨਲ 'ਚ ਕੋਰੀਆ ਲੀ ਹਿਊਨ ਨੂੰ ਸਿੱਧੇ ਸੈੱਟ 'ਚ ਹਰਾ ਕੇ ਆਪਣਾ ਤੀਜਾ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਜਿੱਤਿਆ। ਇਸ ਸਾਲ ਇੰਡੋਨੇਸ਼ੀਆ ਓਪਨ ਅਤੇ ਆਸਟਰੇਲੀਆ ਓਪਨ ਦਾ ਖਿਤਾਬ ਜਿੱਤਣ ਵਾਲੇ 8ਵੇਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਓਡੇਂਸੇ ਸਪੋਰਟਸ ਪਾਰਕ 'ਚ ਆਪਣੇ ਤੋਂ 12 ਸਾਲ ਸੀਨੀਅਰ ਲੀ ਨੂੰ ਸਿਰਫ 25 ਮਿੰਟ 'ਚ 21-10, 21-5 ਨਾਲ ਹਰਾਇਆ। ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਇਹ ਤੀਜਾ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਹੈ। ਉਨ੍ਹਾਂ ਨੇ ਇਸ ਤੋਂ ਪਹਿਲੇ 2014 'ਚ ਚੀਨ ਓਪਨ ਜਦਕਿ ਇਸ ਸਾਲ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤਿਆ।
ਬੀ. ਸੀ. ਸੀ. ਆਈ. ਤੋਂ ਮੁਆਵਜ਼ੇ ਦੇ ਦਾਅਵੇ 'ਤੇ ਪਾਕਿ ਹੋਇਆ ਸ਼ਰਮਸਾਰ
NEXT STORY