ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪ੍ਰਧਾਨ ਮੰਤਰੀ ਨਰੇਂਦਰ ਮੋਦੀ 16 ਅਕਤੂਬਰ, 2020 ਨੂੰ ‘ਖੁਰਾਕ ਅਤੇ ਖੇਤੀਬਾੜੀ ਸੰਗਠਨ’ (ਐੱਫ.ਏ.ਓ.) ਦੀ 75ਵੀਂ ਵਰ੍ਹੇਗੰਢ ਮੌਕੇ ਐੱਫ.ਏ.ਓ. ਨਾਲ ਭਾਰਤ ਦਾ ਪੁਰਾਣਾ ਸਬੰਧ ਦਰਸਾਉਣ ਲਈ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ। ਪ੍ਰਧਾਨ ਮੰਤਰੀ ਹਾਲ ਹੀ ਵਿੱਚ 8 ਫ਼ਸਲਾਂ ਦੀਆਂ ਵਿਕਸਿਤ ਕੀਤੀਆਂ ਬਾਇਓਫ਼ੋਰਟੀਫਾਈਡ ਕਿਸਮਾਂ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਸਮਾਰੋਹ ਸਰਕਾਰ ਦੁਆਰਾ ਖੇਤੀਬਾੜੀ ਤੇ ਪੋਸ਼ਣ ਨੂੰ ਦਿੱਤੀ ਤਰਜੀਹ ਨੂੰ ਦਰਸਾਉਂਦਾ ਹੈ। ਇਹ ਭੁੱਖ, ਭੁੱਖਮਰੀ ਤੇ ਕੁਪੋਸ਼ਣ ਦਾ ਮੁਕੰਮਲ ਖ਼ਾਤਮਾ ਕਰਨ ਦੇ ਸੰਕਲਪ ਦਾ ਪ੍ਰਮਾਣ ਹੈ। ਇਸ ਸਮਾਰੋਹ ਨੂੰ ਸਮੁੱਚੇ ਦੇਸ਼ ਦੀਆਂ ਆਂਗਨਵਾੜੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਆਰਗੈਨਿਕ ਅਤੇ ਬਾਗ਼ਬਾਨੀ ਮਿਸ਼ਨਾਂ ਦੁਆਰਾ ਦੇਖਿਆ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰੀ, ਵਿੱਤ ਮੰਤਰੀ ਤੇ ਬੀਬੀਆਂ ਤੇ ਬਾਲ ਵਿਕਾਸ ਮੰਤਰੀ ਮੌਜੂਦ ਰਹਿਣਗੇ।
ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’
ਭਾਰਤ ਅਤੇ ਐੱਫ.ਏ.ਓ.
ਅਸੁਰੱਖਿਅਤ ਵਰਗਾਂ ਅਤੇ ਆਮ ਲੋਕਾਂ ਨੂੰ ਆਰਥਿਕ ਤੇ ਪੋਸ਼ਣ ਦੇ ਤੌਰ ਉੱਤੇ ਮਜ਼ਬੂਤ ਬਣਾਉਣ ਲਈ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੀ ਯਾਤਰਾ ਬੇਮਿਸਾਲ ਰਹੀ ਹੈ। ਭਾਰਤ ਦੇ ਐੱਫ.ਏ.ਓ ਨਾਲ ਇਤਿਹਾਸਿਕ ਨੇੜਤਾ ਰਹੀ ਹੈ। ਭਾਰਤੀ ਸਿਵਲ ਸਰਵਿਸ ਅਧਿਕਾਰੀ ਡਾ. ਬਿਨੈ ਰੰਜਨ ਸੇਨ 1956–57 ’ਚ ਐੱਫਏਓ ਦੇ ਡਾਇਰੈਕਟਰ ਜਨਰਲ ਰਹੇ ਹਨ। ‘’ਨੋਬਲ ਸ਼ਾਂਤੀ ਪੁਰਸਕਾਰ 2020 ਜਿੱਤਣ ਵਾਲੇ ‘ਵਰਲਡ ਫ਼ੂਡ ਪ੍ਰੋਗਰਾਮ’ ਦੀ ਸਥਾਪਨਾ ਉਨ੍ਹਾਂ ਦੇ ਸਮੇਂ ਹੋਈ ਸੀ। 2016 ’ਚ ‘ਦਾਲਾਂ ਦਾ ਅੰਤਰਰਾਸ਼ਟਰੀ ਵਰ੍ਹਾ’ ਤੇ 2023 ’ਚ ‘ਮੋਟੇ ਅਨਾਜਾਂ ਦਾ ਅੰਤਰਰਾਸ਼ਟਰੀ ਵਰ੍ਹਾ’ ਜਿਹੀਆਂ ਤਜਵੀਜ਼ਾਂ ਦੀ ਪ੍ਰੋੜ੍ਹਤਾ ਵੀ ਐੱਫ.ਏ.ਓ. ਦੁਆਰਾ ਕੀਤੀ ਗਈ।
ਪੜ੍ਹੋ ਇਹ ਵੀ ਖਬਰ - ਗੋਆ ਬਣਿਆ ਦੇਸ਼ ਦਾ ‘ਹਰ ਘਰ ਜਲ’ ਮੁਹੱਈਆ ਕਰਵਾਉਣ ਵਾਲਾ ਪਹਿਲਾ ਸੂਬਾ (ਵੀਡੀਓ)
ਕੁਪੋਸ਼ਣ ਦਾ ਮੁਕਾਬਲਾ ਕਰਨਾ
ਭਾਰਤ ਨੇ ਇੱਕ ਬੇਹੱਦ ਉਦੇਸ਼ ਮੁਖੀ ‘ਪੋਸ਼ਣ ਅਭਿਯਾਨ’ ਸ਼ੁਰੂ ਕੀਤਾ, ਜਿਸ ਦਾ ਟੀਚਾ 10 ਕਰੋੜ ਤੋਂ ਵੱਧ ਲੋਕਾਂ ਦੇ ਸਰੀਰਕ ਵਿਕਾਸ ਦੀ ਰੁਕਾਵਟ, ਭੁੱਖਮਰੀ ਖ਼ੂਨ ਦੀ ਕਮੀ ਅਤੇ ਨਵ-ਜਨਮੇ ਬੱਚੇ ਦੇ ਘੱਟ ਵਜ਼ਨ ਜਿਹੀਆਂ ਸਮੱਸਿਆਵਾਂ ਨੂੰ ਘਟਾਉਣਾ ਹੈ। ਕੁਪੋਸ਼ਣ ਸਮੁੱਚੇ ਵਿਸ਼ਵ ਦੀ ਸਮੱਸਿਆ ਹੈ ਤੇ ਦੋ ਅਰਬ ਤੋਂ ਵੱਧ ਲੋਕ ਸੂਖਮ ਕਿਸਮ ਦੇ ਪੋਸ਼ਕ ਤੱਤਾਂ ਦੀ ਘਾਟ ਤੋਂ ਪਰੇਸ਼ਾਨ ਹਨ। ਨਿੱਕੇ ਬੱਚਿਆਂ ਦੀਆਂ ਲਗਭਗ 45% ਮੌਤਾਂ ਸਿਰਫ਼ ਕੁਪੋਸ਼ਣ ਕਾਰਣ ਹੋ ਜਾਂਦੀਆਂ ਹਨ। ਇਹ ਵਾਜਬ ਤਰੀਕੇ ਸੰਯੁਕਤ ਰਾਸ਼ਟਰ ਦੇ 17 ਵਿਕਾਸ ਟੀਚਿਆਂ ਵਿੱਚੋਂ ਇੱਕ ਹੈ।
ਪੜ੍ਹੋ ਇਹ ਵੀ ਖਬਰ - ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)
ਅੰਤਰਰਾਸ਼ਟਰੀ ਤਰਜੀਹ ਦੇ ਮੱਦੇਨਜ਼ਰ ਪੋਸ਼ਕ ਤੱਤਾਂ ਨਾਲ ਭਰਪੂਰ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਲੋਹਾ, ਜ਼ਿੰਕ, ਕੈਲਸ਼ੀਅਮ, ਸੰਪੂਰਨ ਪ੍ਰੋਟੀਨ, ਉੱਚ ਕਿਸਮ ਦੇ ਲਾਇਜ਼ੀਨ ਤੇ ਟ੍ਰਿਪਟੋਫ਼ੈਨ ਵਾਲੀ ਮਿਆਰੀ ਪ੍ਰੋਟੀਨ, ਐਂਥੋਸਿਆਨਿਨ, ਪ੍ਰੋਵਿਟਾਮਿਨ-ਏ ਅਤੇ ਓਲੀਕ ਐਸਿਡ ਜਿਹੇ ਸੂਖਮ ਕਿਸਮ ਦੇ ਪੋਸ਼ਕ ਤੱਤ ਬਹੁਤ ਮਾਤਰਾ ਵਿੱਚ ਅਤੇ ਪੋਸ਼ਣ-ਵਿਰੋਧੀ ਤੱਤ ਘੱਟ ਹੁੰਦੇ ਹਨ ਅਤੇ ਸਰਕਾਰ ਇਨ੍ਹਾਂ ਨੂੰ ਉੱਚ ਤਰਜੀਹ ਦਿੰਦੀ ਰਹੀ ਹੈ। ‘ਭਾਰਤੀ ਖੇਤੀ ਖੋਜ ਪਰਿਸ਼ਦ’ ਦੀ ਅਗਵਾਈ ਹੇਠ ‘ਰਾਸ਼ਟਰੀ ਖੇਤੀ ਖੋਜ ਪ੍ਰਣਾਲੀ’ ਨੇ ਪਿਛਲੇ ਪੰਜ ਸਾਲਾਂ ਦੌਰਾਨ 53 ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਸਾਲ 2014 ਤੋਂ ਪਹਿਲਾਂ ਸਿਰਫ਼ ਇੱਕੋ ਬਾਇਓਫ਼ੋਰਟੀਫ਼ਾਈਡ ਕਿਸਮ ਸੀ।
ਪੜ੍ਹੋ ਇਹ ਵੀ ਖਬਰ - ਰੇਲ ਰੋਕੋ ਅੰਦੋਲਨ ਨੇ ਰੋਕੀ ਬਾਹਰਲੇ ਸੂਬਿਆਂ ਤੋਂ ਆਉਣ ਵਾਲੀਆਂ ਖਾਦਾਂ ਦੀ ਸਪਲਾਈ
ਫ਼ਸਲਾਂ ਦੀਆਂ ਨਵੀਆਂ ਕਿਸਮਾਂ
ਪ੍ਰਧਾਨ ਮੰਤਰੀ ਹਾਲ ਹੀ ਵਿੱਚ ਵਿਕਸਿਤ ਕੀਤੀਆਂ 8 ਫ਼ਸਲਾਂ ਦੀਆਂ 17 ਬਾਇਓਫ਼ੋਰਟੀਫ਼ਾਈਡ ਕਿਸਮਾਂ ਦੇਸ਼ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦੀ ਪੋਸ਼ਣ ਕੀਮਤ 3.0 ਗੁਣਾ ਵੱਧ ਹੋਵੇਗੀ। ਝੋਨੇ ਦੀ ਸੀ.ਆਰ. ਧਾਨ 315 ਕਿਸਮ ਵਿੱਚ ਜ਼ਿੰਕ ਬਹੁਤਾਤ ਵਿੱਚ ਹੈ; ਕਣਕ ਦੀ HI 1633 ਕਿਸਮ ਵਿੱਚ ਪ੍ਰੋਟੀਨ, ਲੋਹਾ ਤੇ ਜ਼ਿੰਕ ਹੈ, HD 3298 ਪ੍ਰੋਟੀਨ ਤੇ ਲੋਹੇ ਨਾਲ ਭਰਪੂਰ ਹੈ ਅਤੇ DBW 3030 ਅਤੇ ਇੰਝ ਹੀ ਕਣਕ ਦੀ DDW 48 ਕਿਸਮ ਪ੍ਰੋਟੀਨ ਨਾਲ ਭਰਪੂਰ ਹੈ; ਮੱਕੀ ਦੀਆਂ ਲਾਢੋਵਾਲ ਗੁਣਵੱਤਾ ਪ੍ਰੋਟੀਨ ਹਾਈਬ੍ਰਿੱਡ 1, 2 ਅਤੇ 3 ਲਾਇਜ਼ੀਨ ਅਤੇ ਟ੍ਰਿਪਟੋਫ਼ੈਨ ਨਾਲ ਭਰਪੂਰ ਹਨ; ਜੌਂ ਤੇ ਬਾਜਰੇ ਦੇ ਮੋਟੇ ਅਨਾਜ ਦੀਆਂ CFMV1 ਅਤੇ 2 ਫ਼ਿੰਗਰ ਕਿਸਮਾਂ ਕੈਲਸ਼ੀਅਮ, ਲੋਹੇ ਤੇ ਜ਼ਿੰਕ ਨਾਲ ਭਰਪੂਰ ਹਨ; ਮੋਟੇ ਅਨਾਜ ਦੀ CLMV1 ਕਿਸਮ ਲੋਹੇ ਤੇ ਜ਼ਿੰਕ ਨਾਲ ਭਰਪੂਰ ਹੈ; ਪੂਸਾ ਸਰ੍ਹੋਂ 32 ਕਿਸਮ ਵਿੱਚ ਏਰੁਸਿਕ ਐਸਿਡ ਘੱਟ ਹੁੰਦਾ ਹੈ; ਮੂੰਗਫਲੀ ਦੀਆਂ ਗਿਰਨਾਰ 4 ਅਤੇ 5 ਕਿਸਮਾਂ ਵਿੱਚ ਓਲੀਕ ਐਸਿਡ ਨਾਲ ਭਰਪੂਰ ਹੈ ਅਤੇ ਯੈਮ ਕਿਸਮ ਸ਼੍ਰੀ ਨੀਲਿਮਾ ਤੇ DA 340 ਵਿੱਚ ਜ਼ਿੰਕ, ਲੋਹਾ ਤੇ ਐਂਥੋਸਿਆਨਿਨ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਪੰਜਾਬ ਦੇ ਮੁਕਾਬਲੇ ਵਧੇਰੇ ‘ਗੰਧਲਾ’ ਦਿੱਲੀ ਦਾ ‘ਵਾਤਾਵਰਣ’, ਜਾਣੋ ਕਿਉਂ (ਵੀਡੀਓ)
ਫ਼ਸਲਾਂ ਦੀਆਂ ਬਾਇਓ-ਫ਼ੋਰਟੀਫ਼ਾਈਡ ਕਿਸਮਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਕੁਪੋਸ਼ਣ ਘਟਾਉਣ ਅਤੇ ਕੁਦਰਤੀ ਪੋਸ਼ਕ ਤੱਤਾਂ ਨਾਲ ਭਰਪੂਰ ਅਨਾਜ ਜ਼ਰੀਏ ਭਾਰਤ ਨੂੰ ‘ਕੁਪੋਸ਼ਣ ਮੁਕਤ’ ਬਣਾਉਣ ਲਈ ਉਨ੍ਹਾਂ ਨੂੰ ਮਿਡ–ਡੇਅ ਮੀਲ, ਆਂਗਨਵਾੜੀਆਂ ਆਦਿ ਦੇ ਸਰਕਾਰੀ ਪ੍ਰੋਗਰਾਮਾਂ ਨਾਲ ਜੋੜਿਆ ਜਾਵੇਗਾ।
ਰੇਲ ਰੋਕੋ ਅੰਦੋਲਨ ਨੇ ਰੋਕੀ ਬਾਹਰਲੇ ਸੂਬਿਆਂ ਤੋਂ ਆਉਣ ਵਾਲੀਆਂ ਖਾਦਾਂ ਦੀ ਸਪਲਾਈ
NEXT STORY