ਗੁਰਦਾਸਪੁਰ (ਹਰਮਨਪ੍ਰੀਤ) - ਅਜੋਕੇ ਵਿਚ ਖੇਤੀਬਾੜੀ ਦੇ ਧੰਦੇ ਦਾ ਬਹੁਤਾ ਦਾਰੋਮਦਾਰ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਅਤੇ ਖੇਤੀ ਸੰਦਾਂ ’ਤੇ ਨਿਰਭਰ ਹੋ ਚੁੱਕਾ ਹੈ। ਕਈ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਮਹਿੰਗੇ ਸੰਦ ਤਾਂ ਖਰੀਦ ਲਏ ਹਨ ਪਰ ਉਨ੍ਹਾਂ ਕੋਲ ਸੰਦ ਰੱਖਣ ਲਈ ਸ਼ੈੱਡ ਜਾਂ ਗੈਰਾਜ ਦੀ ਵੱਡੀ ਘਾਟ ਹੈ। ਅਜਿਹੀ ਸਥਿਤੀ ਵਿਚ ਕਈ ਸੰਦ ਖੁੱਲ੍ਹੇ ਅਸਮਾਨ ਹੇਠ ਪਏ-ਪਏ ਹੀ ਖਰਾਬ ਹੋ ਜਾਂਦੇ ਹਨ। ਖਾਸ ਤੌਰ ’ਤੇ ਬਰਸਾਤ ਦੇ ਦਿਨਾਂ ਵਿਚ ਕਈ ਸੰਦਾਂ ਦੀ ਸਹੀ ਦੇਖਭਾਲ ਨਾ ਹੋਣ ਕਾਰਣ ਉਹ ਕਬਾੜ ਦਾ ਰੂਪ ਬਣਨਾ ਸ਼ੁਰੂ ਹੋ ਜਾਂਦੇ ਹਨ। ਖੇਤੀਬਾੜੀ ਇੰਜੀਨੀਅਰਾਂ ਦਾ ਦਾਅਵਾ ਹੈ ਕਿ ਵੈਸੇ ਤਾਂ ਪੂਰਾ ਸਾਲ ਹੀ ਮਸ਼ੀਨਰੀ ਤੇ ਸੰਦਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਪਰ ਬਰਸਾਤ ਦੇ ਦਿਨਾਂ ਵਿਚ ਸੰਦਾਂ ਦੀ ਸੰਭਾਲ ਪ੍ਰਤੀ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਬਿਜਲੀ ਦੇ ਕਰੰਟ ਅਤੇ ਮਸ਼ੀਨਰੀ ਦੀ ਵਰਤੋਂ ਕਰਨ ਮੌਕੇ ਹਾਦਸਿਆਂ ਤੋਂ ਬਚਣ ਲਈ ਬਰਸਾਤ ਦੇ ਦਿਨਾਂ ਵਿਚ ਸੁਚੇਤ ਹੋਣ ਦੀ ਜ਼ਿਆਦਾ ਲੋੜ ਹੁੰਦੀ ਹੈ।
ਜੰਗਾਲ ਬਣਦੈ ਵੱਡੇ ਨੁਕਸਾਨ ਦਾ ਕਾਰਣ
ਬਰਸਾਤ ਦੇ ਮੌਸਮ ਦੌਰਾਨ ਹਵਾ ’ਚ ਸਿੱਲ ਹੋਣ ਦੇ ਇਲਾਵਾ ਮੀਂਹ ਪੈਣ ਕਾਰਣ ਲੋਹੇ ਦੇ ਬਣੇ ਸੰਦਾਂ ਨੂੰ ਜੰਗਾਲ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ ਦੌਰਾਨ ਬਹੁਤੇ ਸੰਦ ਅਤੇ ਮਸ਼ੀਨਾਂ ਵਰਤੋਂ ਵਿਚ ਨਾ ਆਉਣ ਕਾਰਨ ਖੜੀਆਂ ਹੀ ਰਹਿੰਦੀਆਂ ਹਨ, ਜਿਸ ਕਾਰਨ ਇਨ੍ਹਾਂ ਦੇ ਖਰਾਬ ਹੋਣ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ। ਬਰਸਾਤ ਦੇ ਦਿਨਾਂ ਵਿਚ ਖੇਤੀ ਮਸ਼ੀਨਰੀ ਦੀ ਕਾਰਜਕੁਸ਼ਲਤਾ ਨੂੰ ਬਰਕਰਾਰ ਰੱਖਣ ਲਈ ਸਮੇਂ-ਸਮੇਂ ਇਨ੍ਹਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
ਮਿਲਾਵਟਖੋਰੀ ਨੇ ਸ਼ਹਿਦ ਦੀ ਮਿਠਾਸ 'ਚ ਭਰੀ ਕੁੜੱਤਣ
ਪੰਜਾਬ ਸਰਕਾਰ ਵੱਲੋਂ ਚੋਣਾਂ ਵੇਲ਼ੇ ਕੀਤੇ ਵਾਅਦੇ ਪੂਰੇ ਕਰਨ ਦਾ ਸੀ ਇਹ ਵਧੀਆ ਮੌਕਾ!
ਟਰੈਕਟਰ ਦੀ ਸੰਭਾਲ
ਟਰੈਕਟਰ ਸਭ ਤੋਂ ਅਹਿਮ ਖੇਤੀ ਸੰਦ ਹੈ, ਜਿਸ ਦਾ ਬਰਸਾਤ ਦੇ ਦਿਨਾਂ ’ਚ ਕੋਈ ਬਹੁਤਾ ਕੰਮ ਨਹੀਂ ਹੁੰਦਾ। ਇਸ ਲਈ ਬਰਾਸਤ ਦੇ ਮੌਸਮ ਦੌਰਾਨ ਟਰੈਕਟਰ ਦੀ ਧੁਆਈ ਕਰਵਾ ਕੇ ਇਸ ਦੇ ਵੱਖ-ਵੱਖ ਪੁਰਜਿਆਂ ਵਿਚ ਤੇਲ ਆਦਿ ਦੀ ਲੀਕੇਜ਼ ਨੂੰ ਠੀਕ ਕਰਵਾ ਕੇ ਰੱਖਣਾ ਚਾਹੀਦਾ ਹੈ। ਇਸ ਦੇ ਏਅਰਕਲੀਨਰ ਦੀ ਸਫਾਈ, ਤੇਲ ਪਾਣੀ ਚੈੱਕ ਕਰਨ, ਡੀਜ਼ਲ ਲਾਈਨ ਵਿਚੋਂ ਪਾਣੀ ਕੱਢਣ, ਡੀਜ਼ਲ-ਪੰਪ ਅਤੇ ਹੋਰ ਪੁਰਜਿਆਂ ਦੀ ਸਾਫ ਸਫਾਈ ਅਤੇ ਤੇਲ ਚੈਕ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੈਟਰੀ ਦੇ ਪਾਣੀ ਦੀ ਮਾਤਰਾ ਚੈੱਕ ਕਰਨ ਤੋਂ ਇਲਾਵਾ ਉਸ ਦੀ ਗਰੈਵਿਟੀ ਵੀ ਚੈੱਕ ਕਰਨੀ ਚਾਹੀਦੀ ਹੈ ਜੋ 1250 ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੇਕਰ ਟਰੈਕਟਰ 120 ਤੋਂ 150 ਘੰਟੇ ਚੱਲਿਆ ਹੋਵੇ ਤਾਂ ਟਰਾਂਸਮਿਸ਼ਨ ਪੀ. ਟੀ. ਓ. ਹਾਈਡਰੋਲਿਕ ਲਿਫਟ, ਗੇਅਰ ਬਾਕਸ ਅਤੇ ਬੈਲਟ ਪੁਲੀ ਆਦਿ ਦਾ ਤੇਲ ਚੈੱਕ ਕਰ ਕੇ ਪੂਰਾ ਕਰ ਦੇਣਾ ਚਾਹੀਦਾ ਹੈ।
ਲੋੜ ਤੋਂ ਵੱਧ ਪਏ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ’ਤੇ ਢਾਹਿਆ ਕਹਿਰ
ਇਸੇ ਤਰ੍ਹਾਂ ਹਾਰਨ ਲਾਈਟਾਂ ਅਤੇ ਸੈਲਫ ਆਦਿ ਦੀਆਂ ਤਾਰਾਂ ਦੇ ਜੋੜ ਅਤੇ ਕੁਨੈਕਸ਼ਨ ਚੈੱਕ ਕਰ ਕੇ ਕੱਸਣੇ ਚਾਹੀਦੇ ਹਨ। ਟਰੈਕਟਰ ਦੀ ਬੈਟਰੀ ਦੇ ਟਰਮੀਨਲਾਂ ’ਤੇ ਗਰੀਸ ਵਗੈਰਾ ਲਗਾ ਕੇ ਰੱਖਣੀ ਚਾਹੀਦੀ ਹੈ। ਬਰਸਾਤਾਂ ਵਿਚ ਟਰੈਕਟਰ ਦੇ ਟਾਇਰਾਂ ਵੱਲ ਬਹੁਤ ਧਿਆਨ ਦੇਣ ਲਈ ਲੋੜ ਹੁੰਦੀ ਹੈ ਕਿਉਂਕਿ ਇਸ ਮੌਸਮ ਦੌਰਾਨ ਟਾਇਰ ਜ਼ਿਆਦਾਤਰ ਗਿੱਲੇ ਰਹਿੰਦੇ ਹਨ। ਟਾਇਰਾਂ ਵਿਚ ਹਵਾ ਦਾ ਦਬਾਅ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਟਰੈਕਟਰ ਦੇ ਮਗਰਲੇ ਟਾਇਰਾਂ ਵਿਚ ਹਵਾ ਦਾ ਦਬਾਅ 18 ਪੌਂਡ ਅਤੇ ਅਗਲੇ ਟਾਇਰਾਂ ਵਿਚ 28 ਤੋਂ 30 ਪੌਂਡ ਦੇ ਆਸਪਾਸ ਰੱਖਣਾ ਚਾਹੀਦਾ ਹੈ।
ਖੇਤੀਸੰਦਾਂ ਦੀ ਸੰਭਾਲ ਦੇ ਢੰਗ
ਤਵੀਆਂ, ਟਰਾਲੀ, ਹੱਲਾਂ, ਥਰੈਸ਼ਰ ਅਤੇ ਹੋਰ ਖੇਤੀ ਸੰਦਾਂ ਆਦਿ ਦੀ ਵਰਤੋਂ ਕਰਨ ਉਪਰੰਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸ਼ੈਡਾਂ ਜਾਂ ਤਰਪਾਲਾਂ ਨਾਲ ਢੱਕ ਦੇਣਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਜੰਗਾਲ ਲੱਗਣ ਦੀ ਸੰਭਾਵਨਾ ਵਾਲੇ ਪੁਰਜਿਆਂ 'ਤੇ ਜੰਗਾਲ ਰੋਕੂ ਰੰਗ ਰੋਗਨ ਕਰ ਦੇਣਾ ਚਾਹੀਦਾ ਹੈ। ਨਟ ਬੋਲਟਾਂ ’ਤੇ ਤੇਲ ਲਗਾਉਣ ਤੋਂ ਇਲਾਵਾ ਤੇਲ ਅਤੇ ਗਰੀਸ ਦੇਣ ਲਈ ਬਣਾਏ ਗਏ ਸਥਾਨਾਂ ਰਾਹੀਂ ਗਰੀਸ ਅਤੇ ਤੇਲ ਦੇ ਦੇਣਾ ਚਾਹੀਦਾ ਹੈ।
ਕੀ ਸ਼ਰਾਬ ਦੇ ਟੈਕਸ ਸਿਰੋਂ ਚੱਲਣ ਵਾਲੀਆਂ ਸਰਕਾਰਾਂ ਤੋਂ ਕੀ ਰੱਖੀ ਜਾ ਸਕਦੀ ਤੱਰਕੀ ਦੀ ਉਮੀਦ?
ਹਾਦਸਿਆਂ ਤੋਂ ਬਚਣ ਲਈ ਸਾਵਧਾਨ ਹੋਣ ਦੀ ਲੋੜ
ਬਰਸਾਤ ਦੇ ਮੌਸਮ ਵਿਚ ਖੇਤੀ ਖਰਚਿਆਂ ਦੇ ਨਾਲ ਨਾਲ ਹਾਦਸਿਆਂ ਨੂੰ ਰੋਕਣ ਲਈ ਟਿਊਬਵੈੱਲ ਅਤੇ ਮੋਟਰਾਂ ਦੀ ਵਰਤੋਂ ਅਤੇ ਸਾਂਭ ਸੰਭਾਲ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਟਿਊਬਵੈਲਾਂ ਦੀਆਂ ਮੋਟਰਾਂ ਨੂੰ ਹਮੇਸ਼ਾਂ ਚੰਗਾ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਮੋਟਰਾਂ ਲਈ ਪੱਕੇ ਕੋਠੇ ਹੀ ਬਣਾਉਣੇ ਚਾਹੀਦੇ ਹਨ। ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਮੋਟਰ ਦੇ ਬੈਰਿੰਗ ਦੀ ਸੀਲ, ਜੈਨ ਡੋਰੀ ਠੀਕ ਢੰਗ ਨਾਲ ਚੈਕ ਕਰਨ ਉਪਰੰਤ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ।
ਬਿਜਲੀ ਦੇ ਸਵਿੱਚ ਤੇ ਸਟਾਰਟਰ ਹਮੇਸ਼ਾਂ ਪੱਕੇ ਕਮਰੇ ਅੰਦਰ ਲਗਾਏ ਜਾਣੇ ਚਾਹੀਦੇ ਹਨ ਅਤੇ ਖਿੜਕੀ ਜਾਂ ਕਿਸੇ ਵੀ ਪਾਸੇ ਤੋਂ ਪਾਣੀ ਨਾਲ ਨਹੀਂ ਭਿਜਣੇ ਚਾਹੀਦੇ। ਇਸ ਤੋਂ ਇਲਾਵਾ ਸਵਿੱਚ ਤੇ ਸਟਾਰਟਰ ਵਧੀਆ ਕਿਸਮ ਦੇ ਹੋਣੇ ਚਾਹੀਦੇ ਹਨ ਅਤੇ ਕਿਸੇ ਹਾਲਤ ਵਿਚ ਖੂਹ ਜਾਂ ਕਮਰੇ ਵਿਚ ਬਿਜਲੀ ਸਪਲਾਈ ਵਾਲੀ ਨੰਗੀ ਤਾਰ ਨਹੀਂ ਹੋਣੀ ਚਾਹੀਦੀ। ਬਿਜਲੀ ਦੇ ਮੇਨ ਟਰਾਂਸਫਾਰਮਰ ਦਾ ਫਿਊਜ਼ ਸੜਨ ਦੀ ਸੂਰਤ ਵਿਚ ਆਪ ਫਿਊਜ਼ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਮਿਲਾਵਟਖੋਰੀ ਨੇ ਸ਼ਹਿਦ ਦੀ ਮਿਠਾਸ 'ਚ ਭਰੀ ਕੁੜੱਤਣ
NEXT STORY