ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਰਹਿਣ ਵਾਲੀ ਪੈਗੀ ਰਾਬਿਨਸਨ (Pegi Robinson) ਨੇ ਦਾਅਵਾ ਕੀਤਾ ਹੈ ਕਿ ਉਸ ਨੇ 2 ਵਾਰ ਮੌਤ ਨੂੰ ਨੇੜਿਓ ਦੇਖਿਆ ਹੈ ਅਤੇ ਵਾਪਸ ਜ਼ਿੰਦਗੀ ਵਿੱਚ ਆਈ ਹੈ। ਪੈਗੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਜਦੋਂ ਉਹ ਸਿਰਫ਼ 5 ਸਾਲ ਦੀ ਸੀ, ਉਦੋਂ ਤਲਾਬ ਵਿੱਚ ਡੁੱਬਣ ਕਾਰਨ ਉਸਨੂੰ ਮੌਤ ਦਾ ਅਨੁਭਵ ਹੋਇਆ ਪਰ ਸਭ ਤੋਂ ਵੱਡਾ ਅਨੁਭਵ ਉਸਨੂੰ 25 ਸਾਲ ਦੀ ਉਮਰ ਵਿੱਚ ਪ੍ਰੈਗਨੈਂਸੀ ਦੌਰਾਨ ਗੰਭੀਰ ਜਟਿਲਤਾਵਾਂ ਕਾਰਨ ਹੋਇਆ, ਜਦੋਂ ਉਹ ਮੌਤ ਦੇ ਦਰਵਾਜ਼ੇ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਪੈਗੀ ਦੱਸਦੀ ਹੈ ਕਿ ਉਸਨੇ ਆਪਣੇ ਆਪ ਨੂੰ ਚਮਕਦਾਰ ਸਫੈਦ ਕਮਰੇ ਵਿੱਚ ਪਾਇਆ, ਜਿੱਥੇ ਪਰਮਾਤਮਾ ਮੌਜੂਦ ਸਨ। ਪਰਮਾਤਮਾ ਨੇ ਉਸਨੂੰ ਕਿਹਾ ਕਿ ਹੁਣ ਉਸਦਾ ਸਮਾਂ ਪੂਰਾ ਹੋ ਗਿਆ ਹੈ, ਪਰ ਪੈਗੀ ਨੇ ਵਿਰੋਧ ਕਰਦਿਆਂ ਕਿਹਾ ਕਿ ਉਸਦੇ ਬੱਚਿਆਂ ਨੂੰ ਉਸਦੀ ਲੋੜ ਹੈ। ਫਿਰ ਪੈਗੀ ਨੇ ਨਮਰਤਾ ਨਾਲ ਪ੍ਰਾਰਥਨਾ ਕੀਤੀ ਕਿ ਜੇ ਉਸਦੇ ਬੱਚੇ ਉਸ ਤੋਂ ਬਿਨਾਂ ਵਧੀਆ ਰਹਿ ਸਕਦੇ ਹਨ ਤਾਂ ਉਹ ਮੰਨ ਜਾਵੇਗੀ, ਨਹੀਂ ਤਾਂ ਵਾਪਸ ਜਾਣਾ ਚਾਹੇਗੀ। ਇਸ ਤੋਂ ਬਾਅਦ ਪਰਮਾਤਮਾ ਨੇ ਪੈਗੀ ਉਨ੍ਹਾਂ ਉਸ ਦੇ ਬੱਚਿਆਂ ਦਾ ਭਵਿੱਖ ਦੱਸਿਆ। ਪੈਗੀ ਨੇ ਆਪਣੇ ਬੱਚਿਆਂ ਨੂੰ ਘਰ ਵਿੱਚ ਉਸਦੀ ਮੌਤ ਬਾਰੇ ਗੱਲ ਕਰਦੇ ਅਤੇ ਦੁੱਖੀ ਹੁੰਦਿਆਂ ਦੇਖਿਆ। ਇਹ ਦ੍ਰਿਸ਼ ਦੇਖ ਕੇ ਉਹ ਟੁੱਟ ਗਈ ਅਤੇ ਪਰਮਾਤਮਾ ਕੋਲ ਵਾਪਸ ਭੇਜਣ ਦੀ ਅਰਦਾਸ ਕਰਨ ਲੱਗੀ। ਕੁਝ ਪਲਾਂ ਬਾਅਦ ਉਸਨੇ ਆਪਣੇ ਆਪ ਨੂੰ ਹਸਪਤਾਲ ਵਿੱਚ ਪਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹ ਐਕਟੌਪਿਕ ਪ੍ਰੈਗਨੈਂਸੀ ਕਾਰਨ ਗੰਭੀਰ ਇੰਟਰਨਲ ਬਲੀਡਿੰਗ ਨਾਲ ਜੂਝ ਰਹੀ ਸੀ। ਹਾਲਾਂਕਿ ਉਸਦੇ ਜੁੜਵਾ ਬੱਚੇ ਬਚ ਨਹੀਂ ਸਕੇ, ਪਰ ਉਸਦੀ ਜ਼ਿੰਦਗੀ ਬਚ ਗਈ।
ਇਹ ਵੀ ਪੜ੍ਹੋ: ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ
ਅੱਜ 64 ਸਾਲ ਦੀ ਪੈਗੀ ਕਹਿੰਦੀ ਹੈ ਕਿ ਮੌਤ ਵਰਗਾ ਕੁਝ ਨਹੀਂ ਹੁੰਦਾ। ਉਸਦੇ ਮੁਤਾਬਕ, ਪਰਮਾਤਮਾ ਸਾਨੂੰ ਹਮੇਸ਼ਾ ਰਸਤਾ ਦਿਖਾਉਂਦੇ ਹਨ ਅਤੇ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ। ਉਹ ਅਜੇ ਵੀ ਆਪਣੇ ਇਹ ਅਨੁਭਵ ਲੋਕਾਂ ਨਾਲ ਸਾਂਝੇ ਕਰਦੀ ਹੈ ਤਾਂ ਜੋ ਉਹ ਸਮਝ ਸਕਣ ਕਿ ਜ਼ਿੰਦਗੀ ਬੇਹੱਦ ਕੀਮਤੀ ਹੈ ਅਤੇ ਪਰਮਾਤਮਾ ਹਮੇਸ਼ਾ ਸਾਡੇ ਨਾਲ ਹਨ।
ਇਹ ਵੀ ਪੜ੍ਹੋ: ਪਹਿਲਾਂ ਕੀਤੀ ਰੇਕੀ, ਫਿਰ ਚਲਾ'ਤੀਆਂ ਗੋਲ਼ੀਆਂ, ਦਿਸ਼ਾ ਪਟਾਨੀ ਦੇ ਘਰ 'ਤੇ ਫਾਇਰਿੰਗ ਦੀ CCTV ਫੁਟੇਜ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ
NEXT STORY