ਹਰੇਕ ਧਰਮ ਦੇ ਪੈਰੋਕਾਰਾਂ ਤੋਂ ਆਪਣੇ ਪੂਜਾ ਸਥਾਨ ’ਤੇ ਸ਼ੁੱਧ ਮਨ ਅਤੇ ਸਵੱਛ ਸਰੀਰ ਨਾਲ ਹੀ ਸ਼ਾਲੀਨ ਪਹਿਰਾਵੇ ’ਚ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਲਈ ਹੁਣ ਕੁਝ ਮੰਦਿਰਾਂ ’ਚ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਤੈਅ ਕੀਤੇ ਗਏ ਹਨ।
ਉੱਤਰ ਪ੍ਰਦੇਸ਼ ਦੇ ਦੋ ਪ੍ਰਮੁੱਖ ਮੰਦਿਰਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੇ ਆਪਣੇ ਇੱਥੇ ਡ੍ਰੈੱਸ ਕੋਡ ਲਾਗੂ ਕੀਤਾ ਹੈ ਅਤੇ ਨਵੀਂ ਮੰਡੀ, ਮੁਜ਼ੱਫਰਨਗਰ ਸਥਿਤ ਪ੍ਰਸਿੱਧ ਬਾਲਾਜੀ ਧਾਮ ਮੰਦਿਰ ਦੇ ਮੈਨੇਜਰਾਂ ਨੇ ਮੰਦਿਰ ਕੰਪਲੈਕਸ ’ਚ ਕਟੀ-ਫਟੀ ਜੀਂਸ, ਮਿੰਨੀ ਸਕਰਟ ਅਤੇ ਹਾਫ ਪੈਂਟ ਪਹਿਨ ਕੇ ਆਉਣ ਵਾਲਿਆਂ ਦੇ ਦਾਖਲੇ ’ਤੇ ਰੋਕ ਲਗਾਉਂਦੇ ਹੋਏ ਸਾਰਿਆਂ ਨੂੰ ਸ਼ਾਲੀਨ ਪਹਿਰਾਵੇ ’ਚ ਹੀ ਆਉਣ ਦੀ ਅਪੀਲ ਕੀਤੀ ਹੈ।
ਇਸੇ ਤਰ੍ਹਾਂ ਅਲੀਗੜ੍ਹ ਸਥਿਤ ਹਨੂੰਮਾਨ ਜੀ ਦੇ ਪ੍ਰਾਚੀਨ ‘ਗਿਲਹਿਰੀ ਰਾਜ ਮੰਦਿਰ’ ’ਚ ਵੀ ਦਰਸ਼ਨ ਕਰਨ ਵਾਲਿਆਂ ਦੇ ਕਟੀ-ਫਟੀ ਜੀਂਸ ਅਤੇ ਛੋਟੇ ਕੱਪੜੇ ਪਹਿਨ ਕੇ ਦਰਸ਼ਨਾਂ ਲਈ ਆਉਣ ’ਤੇ ਰੋਕ ਲਗਾ ਿਦੱਤੀ ਗਈ ਹੈ।
ਦੋਵਾਂ ਹੀ ਮੰਦਿਰਾਂ ਦੇ ਮੈਨੇਜਰਾਂ ਨੇ ਮੰਦਿਰਾਂ ਦੇ ਬਾਹਰ ਇਸ ਸਬੰਧੀ ਸੂਚਨਾ ਵੀ ਲਗਾ ਦਿੱਤੀ ਹੈ। ਉਕਤ ਦੋਵਾਂ ਮੰਦਿਰਾਂ ਦੇ ਮੈਨੇਜਰਾਂ ਦਾ ਕਹਿਣਾ ਹੈ ਕਿ ਅਸ਼ੋਭਨੀਕ ਕੱਪੜੇ ਪਹਿਨਣ ਨਾਲ ਉੱਥੇ ਆਏ ਦੂਜੇ ਭਗਤਾਂ ਦਾ ਧਿਆਨ ਵੀ ਭਟਕਦਾ ਹੈ।
ਪਹਿਰਾਵੇ ਸਾਡੇ ਸੱਭਿਆਚਾਰ ਅਤੇ ਸੰਸਕਾਰਾਂ ਦੇ ਮੁਤਾਬਕ ਹੀ ਹੋਣੇ ਚਾਹੀਦੇ ਹਨ। ਕੁਝ ਲੜਕੇ-ਲੜਕੀਆਂ ਮੰਦਿਰ ’ਚ ਵੀ ਹਾਫ ਪੈਂਟ, ਕਟੀ-ਫਟੀ ਜੀਂਸ ਅਤੇ ਮਿੰਨੀ ਸਕਰਟ ਆਦਿ ਪਹਿਨ ਕੇ ਜਾਂਦੇ ਹਨ ਜੋ ਨਹੀਂ ਹੋਣਾ ਚਾਹੀਦਾ।
ਦੋਵਾਂ ਹੀ ਮੰਦਿਰਾਂ ਦੇ ਮੈਨੇਜਰਾਂ ਨੇ ਦੇਰ ਨਾਲ ਹੀ ਸਹੀ ਪਰ ਸਹੀ ਫੈਸਲਾ ਕੀਤਾ ਹੈ। ਇਸ ਲਈ ਦੇਸ਼ ਦੇ ਸਾਰੇ ਮੰਦਿਰਾਂ ’ਚ ਇਹ ਵਿਵਸਥਾ ਛੇਤੀ ਤੋਂ ਛੇਤੀ ਲਾਗੂ ਕੀਤੀ ਜਾਣੀ ਚਾਹੀਦੀ ਹੈ।
- ਵਿਜੇ ਕੁਮਾਰ
‘ਜਹਾਜ਼ਾਂ ’ਚ ਛੇੜਛਾੜ’ ਅਤੇ ‘ਸਿਗਰਟ-ਬੀੜੀ’ ਪੀਣਾ ਜਾਰੀ
NEXT STORY