ਮੈਂ ਪੰਜਾਬ ਤੇ ਜੰਮੂ-ਕਸ਼ਮੀਰ ਦੀ ਗੱਲ ਕਰ ਰਿਹਾ ਹਾਂ। ਪੰਜਾਬ ’ਚ ‘ਆਪ’ ਸਰਕਾਰ ਨਹੀਂ ਜਾਣਦੀ ਕਿ ਇਸ ਨੂੰ ਕੀ ਕਰਨਾ ਚਾਹੀਦਾ ਹੈ। ਇਸ ਨੂੰ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਘਿਨੌਣੀ ਹੱਤਿਆ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 400 ਤੋਂ ਵੱਧ ਲੋਕਾਂ ਸਮੇਤ ਗਾਇਕ ਦਾ ਸੁਰੱਖਿਆ ਘੇਰਾ ਉਨ੍ਹਾਂ ਦੀ ਹੱਤਿਆ ਕਰਨ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਵਾਪਸ ਲਿਆ ਗਿਆ ਸੀ। ਇਹ ਇਕ ਚਰਚਾ ਦਾ ਵਿਸ਼ਾ ਬਣ ਗਿਆ, ਜਿਸ ਨੇ ਸਾਰੇ ਮਾਮਲੇ ’ਚ ਹੋਰ ਮਸਾਲਾ ਭਰ ਦਿੱਤਾ। ਪੰਜਾਬ ’ਚ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੇ ਮੁਕਾਬਲੇ ਪਾਤਰਤਾ ਸੱਭਿਆਚਾਰ ਨੇ ਵੱਧ ਜੜ੍ਹਾਂ ਫੜ ਲਈਆਂ ਹਨ। ਬਹੁਤ ਸਾਰੇ ਲੋਕ ਵੀ. ਆਈ. ਪੀ. ਹਨ, ਜੋ ਇਹ ਸੋਚਦੇ ਹਨ ਕਿ ਉਹ ਲੋੜੀਂਦੇ ਤੌਰ ’ਤੇ ਮਹੱਤਵਪੂਰਨ ਹਨ ਕਿ ਉਨ੍ਹਾਂ ਨੂੰ ਅਧਿਕਾਰਤ ਸੁਰੱਖਿਆ ਘੇਰਾ ਮਿਲੇ। ਹੁਣ ਹਰੇਕ ਸੂਬੇ ’ਚ ਨਿੱਜੀ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਨ ਲਈ ਅਸੀਮਤ ਮਨੁੱਖੀ ਬਲ ਹੈ ਪਰ ਪ੍ਰਸਿੱਧ ਗਾਇਕ ਦੇ ਵਾਂਗ ਕੁਝ ਨਾਗਰਿਕ ਅਪਰਾਧਿਕ ਗੈਂਗਾਂ ਦੀ ਆਪਸੀ ਜੰਗ ’ਚ ਫੱਸ ਜਾਂਦੇ ਹਨ, ਜਿਸ ਨੂੰ ਵਿਸ਼ੇਸ਼ ਸੁਰੱਖਿਆ ਦੀ ਲੋੜ ਹੁੰਦੀ ਹੈ।
ਯਕੀਨੀ ਤੌਰ ’ਤੇ ਇਸ ਦਾ ਬਿਹਤਰ ਹੱਲ ਅੰਡਰਵਰਲਡ ਦੇ ਉੱਭਰਦੇ ਹੋਏ ਅਜਿਹੇ ਖੌਫ ’ਤੇ ਵਾਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਇਕ ਅਜਿਹੇ ਸਮੇਂ ’ਚ ਆਪਣੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਾ ਕਰ ਸਕਣ ਜਦੋਂ ਇਕ ਕੇ. ਪੀ. ਐੱਸ. ਗਿੱਲ (ਮਹਿਜ਼ ਇਕ ਉਦਾਹਰਣ) ਨੇੜੇ-ਤੇੜੇ ਹੋਵੇ। ਕਿਸੇ ਨੂੰ ਵੀ ਨਿੱਜੀ ਸੁਰੱਖਿਆ ਦੀ ਲੋੜ ਨਹੀਂ ਹੋਵੇਗੀ ਜੇਕਰ ਅਪਰਾਧੀਆਂ ਦੇ ਦਿਲ ’ਚ ਇਸ ਤਰ੍ਹਾਂ ਦਾ ਖੌਫ ਹੋਵੇਗਾ ਪਰ ਇਸ ਤਰ੍ਹਾਂ ਦੇ ਪੁਲਸ ਨੇਤਾ ਦਾ ਉਭਾਰ ਜ਼ਿੰਦਗੀ ’ਚ ਇਕ ਅੱਧੀ ਵਾਰ ਹੀ ਹੁੰਦਾ ਹੈ। ਆਮ ਹਾਲਾਤਾਂ ’ਚ ਸੂਬਾ ਸੰਵੇਦਨਸ਼ੀਲ ਲੋਕਾਂ ਦੀ ਸੁਰੱਖਿਆ ਕਰਨ ਲਈ ਲੋਕਾਂ ਨੂੰ ਲੱਭਣ ’ਚ ਆਪਣੇ ਸਰੋਤਿਆਂ ਦੀ ਵਰਤੋਂ ਕਰਨ ’ਚ ਹੀ ਲੱਗਾ ਰਹੇਗਾ।
ਮੈਨੂੰ ਕੋਈ ਹੈਰਾਨੀ ਨਹੀਂ ਕਿ ਭਗਵੰਤ ਮਾਨ ਦੀ ਸਰਕਾਰ ਆਪਣੇ ਪੁਲਸ ਬਲ ਨੂੰ ਵਿਅਕਤੀਆਂ ਦੀ ਸੁਰੱਖਿਆ ਤੋਂ ਹਟਾਉਣ ਤੇ ਆਮ ਲੋਕਾਂ ਦੀ ਸੁਰੱਖਿਆ ’ਚ ਤਾਇਨਾਤ ਕਰਨ ਲਈ ਉਤਾਵਲੀ ਸੀ, ਜੋ ਅਸਲ ’ਚ ਕਿਸੇ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ। ਨਵਾਂ ‘ਆਪ’ ਪ੍ਰਸ਼ਾਸਨ ਵੀ ਆਪਣੀ ਤਾਕਤ ਸਿੱਧ ਕਰਨ ਦੀ ਕਾਹਲੀ ’ਚ ਸੀ। ਨਿੱਜੀ ਸੁਰੱਖਿਆ ਘੇਰੇ ’ਚ ਕਟੌਤੀ ਕਰਨਾ, ਖ਼ਾਸ ਕਰਕੇ ਉਥੇ, ਜਿਥੇ ਇਸ ਨੂੰ ਕਿਸੇ ਵਿਅਕਤੀ ਦੇ ਹੰਕਾਰ ਨੂੰ ਸੰਤੁਸ਼ਟ ਕਰਨ ਲਈ ਮੁਹੱਈਆ ਕਰਵਾਇਆ ਗਿਆ ਹੈ। ਆਮ ਜਨਤਾ ਲਈ ਉਹ ਚੰਗੇ ਸੰਦੇਸ਼ ਭੇਜੇਗਾ। ਅਜਿਹੀ ਹੀ ਕੋਸ਼ਿਸ਼ ਕੀਤੀ ਗਈ ਪਰ ਕਾਹਲੀ ’ਚ। ਸਿਰਫ ਇਸ ਇਕ ਮਾਮਲੇ ’ਚ ਇਹ ਕਾਰਵਾਈ ਪੁੱਠੀ ਪੈ ਗਈ ਕਿਉਂਕਿ ਸਿੱਧੂ ਮੂਸੇਵਾਲਾ ਗੈਂਗਸਟਰਾਂ ਦਾ ਇਕ ਸੁਭਾਵਿਕ ਨਿਸ਼ਾਨਾ ਸੀ, ਜੋ ਫਿਰ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖ ਮੰਤਰੀ ਮਾਨ ਨੂੰ ਇਕ ਅਜਿਹੇ ਅਧਿਕਾਰੀ ਦੀ ਚੋਣ ਕਰਨੀ ਹੋਵੇਗੀ, ਜੋ ਇਕ-ਇਕ ਕਰਕੇ ਇਨ੍ਹਾਂ ਗੈਂਗਸਟਰਾਂ ਦਾ ਖਾਤਮਾ ਕਰ ਸਕੇ। ਅਸਲ ਯੁਕਤੀ ਇਸ ਕੰਮ ਲਈ ਸਹੀ ਵਿਅਕਤੀ ਦੀ ਚੋਣ ਕਰਨਾ ਹੈ। ਪੰਜਾਬ ’ਚ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ ਹੈ।
ਜਦੋਂ ਮੈਂ ਫਰਵਰੀ 1982 ’ਚ ਮੁੰਬਈ ਦੇ ਪੁਲਸ ਕਮਿਸ਼ਨਰ ਦੇ ਤੌਰ ’ਤੇ ਚਾਰਜ ਸੰਭਾਲਿਆ, ਮੈਨੂੰ ਸ਼ਹਿਰ ਦੇ ਖਤਰਨਾਕ ਅੰਡਰਵਰਲਡ ਨਾਲ ਨਜਿੱਠਣਾ ਸੀ। ਅੱਤਵਾਦੀ ਗੈਂਗਸ, ਜੋ ਭਾਰਤੀ ਰਾਸ਼ਟਰ ਨੂੰ ਮਾਨਤਾ ਨਹੀਂ ਦਿੰਦੇ, ਦੇ ਉਲਟ ਅੰਡਰਵਰਲਡ ਗੈਂਗਸ ਪੁਲਸ ਤੇ ਸਿਆਸਤਦਾਨਾਂ ਨੂੰ ਰਿਸ਼ਵਤ ਦੇ ਕੇ ਫਲਦੇ-ਫੁਲਦੇ ਹਨ। ਉਨ੍ਹਾਂ ਦਾ ਸਾਹਮਣਾ ਕਰਨ ਲਈ ਮੈਨੂੰ ਇਕ ਅਜਿਹੇ ਅਧਿਕਾਰੀ ਦੀ ਲੋੜ ਸੀ, ਜੋ ਲਗਨ ਵਾਲਾ ਹੋਵੇ ਤੇ ਉਸ ਨੂੰ ਕਿਸੇ ਵੀ ਕੀਮਤ ’ਤੇ ਅਮੀਰ ਬਣਨ ਦੀ ਰੁਚੀ ਨਾ ਹੋਵੇ। ਮੈਂ ਆਪਣੇ ਪਹਿਲੇ ਕਾਰਜਕਾਲਾਂ ਦੌਰਾਨ ਇਕ ਅਜਿਹੇ ਹੀ ਅਧਿਕਾਰੀ ਨੂੰ ਮਾਰਕ ਕੀਤਾ। ਮੈਂ ਨਾਂ ਤੋਂ ਉਸ ਦੀ ਮੰਗ ਕੀਤੀ ਤੇ ਮੇਰੀ ਅਰਜ਼ੀ ਨੂੰ ਮੰਨ ਲਿਆ ਗਿਆ।
ਉਹ ਅਧਿਕਾਰੀ ਜਿਸ ਦਾ ਨਾਂ ਵਾਈ. ਸੀ. ਪਵਾਰ ਸੀ, ਸੂਬੇ ਦੀ ਪੁਲਸ ਸੇਵਾ ਨਾਲ ਸਬੰਧਤ ਸੀ ਤੇ ਸੰਜੋਗ ਨਾਲ ਅਨੁਸੂਚਿਤ ਜਾਤੀ ਦਾ ਸੀ। ਉਸ ਦਾ ਇਰਾਦਾ ਇਕ ਆਈ. ਪੀ. ਐੱਸ. ਅਧਿਕਾਰੀ ਤੇ ਉੱਚ ਜਾਤੀਆਂ ਦੇ ਅਧਿਕਾਰੀਆਂ ਤੋਂ ਖ਼ੁਦ ਨੂੰ ਸ੍ਰੇਸ਼ਠ ਸਾਬਿਤ ਕਰਨਾ ਸੀ। ਇਹ ਵਾਈ. ਸੀ. ਹੀ ਸੀ, ਜਿਸ ਨੇ ਪ੍ਰਮੁੱਖ ਗੈਂਗਸਟਰ ਵਰਧਰਾਜਨ ਮੁਦਲਿਯਾਰ ਨੂੰ ਪੂਰੀ ਤਰ੍ਹਾਂ ਨਕਾਰਾ ਕਰ ਦਿੱਤਾ, ਜੋ ਸ਼ਹਿਰ ਦੇ ਪੂਰਬੀ ਉਪ ਨਗਰਾਂ ’ਚ ਸਰਗਰਮ ਸੀ ਤੇ ਸਿਆਸਤਦਾਨ ਤੇ ਸੀਨੀਅਰ ਪੁਲਸ ਅਧਿਕਾਰੀ ਉਸ ਦੀ ਮੁੱਠੀ ’ਚ ਸਨ।
ਮੈਂ ਇਹ ਪਹਿਲਾਂ ਵੀ ਕਿਹਾ ਹੈ ਤੇ ਫਿਰ ਤੋਂ ਦੁਹਰਾਉਣਾ ਚਾਹੁੰਦਾ ਹਾਂ ਕਿ ਕਮਿਸ਼ਨਰ ਦੇ ਤੌਰ ’ਤੇ ਮੇਰਾ ਨਿੱਜੀ ਵੱਕਾਰ ਵਧਾਉਣ ਲਈ ਮੈਂ ਵਾਈ. ਸੀ. ਦਾ ਹਮੇਸ਼ਾ ਰਿਣੀ ਰਹਾਂਗਾ, ਜਿਸ ਨੇ ਮੁੰਬਈ ਦੇ ਅੰਡਰਵਰਲਡ ਨੂੰ ਕਾਬੂ ਕੀਤਾ। ਵਾਈ. ਸੀ. ਪਵਾਰ ਵਰਗੇ ਅਧਿਕਾਰੀਆਂ ਦੇ ਬਿਨਾਂ ਇਕ ਪੁਲਸ ਮੁਖੀ ਲਈ ਸਫਲਤਾ ਹਾਸਲ ਕਰਨਾ ਕਾਫੀ ਅਸੰਭਵ ਹੋਵੇਗਾ। ਮੁਖੀ ਨੂੰ ਆਪਣਾ ਅਧਿਕਾਰੀ ਸਹੀ ਚੁਣਨਾ ਤੇ ਨਤੀਜੇ ਦੇਣ ਲਈ ਉਸ ਨੂੰ ਉਤਸ਼ਾਹਿਤ ਕਰਨਾ ਹੋਵੇਗਾ।
ਭਗਵੰਤ ਮਾਨ ਨੂੰ ਉਨ੍ਹਾਂ ਲਗਭਗ 400 ਲੋਕਾਂ ਦੀ ਨਿੱਜੀ ਸੁਰੱਖਿਆ ਬਹਾਲ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਇਹ ਕੰਮ ਸਿਰਫ ਆਰਜ਼ੀ ਸੀ ਕਿਉਂਕਿ 6 ਜੂਨ ਨੂੰ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ’ਤੇ ਪੁਲਸ ਬਲ ਦੀ ਬੜੀ ਲੋੜ ਸੀ। ਉਨ੍ਹਾਂ ਨੂੰ ਅਦਾਲਤ ’ਚ ਆਪਣੇ ਹਲਫੀਆ ਬਿਆਨ ’ਚ ਸੋਧ ਕਰਕੇ ਇਹ ਦੱਸਣਾ ਚਾਹੀਦਾ ਕਿ ਸਿਰਫ ਉਨ੍ਹਾਂ ਲੋਕਾਂ ਦੀ ਸੁਰੱਖਿਆ ਬਹਾਲ ਕੀਤੀ ਜਾਵੇਗੀ, ਜੋ ਅਸਲ ’ਚ ਖ਼ਤਰੇ ’ਚ ਹਨ। ਸਿਰਫ ਇਸੇ ਨਾਲ ਹੀ ਲਗਭਗ 1000 ਵਿਅਕਤੀ ਵਰਦੀ ’ਚ ਸੜਕਾਂ ’ਤੇ ਤਾਇਨਾਤ ਹੋਣ ਲਈ ਮੁਕਤ ਹੋ ਜਾਣਗੇ।
ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਦੁੱਖ ਅਸੀਮਤ ਤੌਰ ’ਤੇ ਹੋਰ ਵੀ ਗੁੰਝਲਦਾਰ ਹਨ। ਕੇਂਦਰ ’ਚ ਭਾਜਪਾ ਨੇਤਾਵਾਂ ਜਿਨ੍ਹਾਂ ਨੂੰ ਮੇਰੇ ਸਹਿ-ਮੁਲਾਜ਼ਮ ਅਜੀਤ ਡੋਭਾਲ ਦੀ ਤਾਕਤ ਹਾਸਲ ਹੈ, ਨੇ ਅੱਤਵਾਦ ਦੀ ਗੁੰਝਲਦਾਰ ਸਮੱਸਿਆ ਦਾ ਹੱਲ ਕਰਨ ਲਈ ਛੜੀ ਨੂੰ ਆਪਣੇ ਪਸੰਦੀਦਾ ਔਜ਼ਾਰ ਦੇ ਤੌਰ ’ਤੇ ਅਪਣਾਇਆ ਹੈ। ਖ਼ਤਮ ਹੋਣ ਤੋਂ ਪਹਿਲਾਂ 200 ਸਾਲਾਂ ਤੱਕ ਇਹ ਕਿਸਮ ਆਇਰਲੈਂਡ ’ਚ ਪ੍ਰਚੱਲਿਤ ਸੀ। ਸਪੇਨ ਤੇ ਮਾਮੂਲੀ ਤੌਰ ’ਤੇ ਫਰਾਂਸ ’ਚ ਬਾਸਕ ਤੇ ਈਰਾਕ, ਸੀਰੀਆ ਤੇ ਤੁਰਕੀ ’ਚ ਕੁਰਦ ਦਹਾਕਿਆਂ ਤੱਕ ਇਸ ਕਿਸਮ ਦੇ ਅੱਤਵਾਦ ’ਚ ਸ਼ਾਮਲ ਰਹੇ।
ਇਸ ਬੁਰਾਈ ਨੂੰ ਖ਼ਤਮ ਕਰਨ ਲਈ ਅੱਤਵਾਦ ਦੀ ਇਸ ਕਿਸਮ ਨੂੰ ਖ਼ਤਮ ਕਰਨ ਦਾ ਇਕੋ-ਇਕ ਵਧੀਆ ਢੰਗ ਬ੍ਰੇਨ-ਵਾਸ਼ਡ ਅੱਤਵਾਦੀਆਂ ’ਤੇ ਟੁੱਟ ਪੈਣਾ। ਇਸ ਦੇ ਨਾਲ ਹੀ ਸੂਬੇ ਨੂੰ ਉਸ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਤੇ ਮਨਾਂ ਨੂੰ ਜਿੱਤਣ ਦੀ ਵੀ ਲੋੜ ਹੈ, ਜਿਸ ਨਾਲ ਅੱਤਵਾਦੀ ਸਬੰਧ ਰੱਖਦੇ ਹਨ।
ਸ਼ੁਰੂਆਤ ’ਚ ਪ੍ਰਤੀਕਿਰਿਆ ਦਾ ਇਹ ਹਿੱਸਾ ਵੱਧ ਔਖਾ ਤੇ ਬੜਾ ਗੁੰਝਲਦਾਰ ਹੁੰਦਾ ਹੈ। ਪੰਜਾਬ ’ਚ ਇਸ ਨੇ ਬਹੁਤ ਜ਼ਿਆਦਾ ਅਣਕਿਆਸੇ ਤੌਰ ’ਤੇ ਨਤੀਜੇ ਦਿੱਤੇ। ਕੇ. ਪੀ. ਐੱਸ. ਗਿੱਲ ਦੇ ਪੁਲਸ ਮੁਲਾਜ਼ਮਾਂ ਨੇ ਆਪਣੇ ਕਰਿਸ਼ਮਈ ਨੇਤਾ ਦੀ ਅਗਵਾਈ ’ਚ ਪਿੰਡਾਂ ’ਚ ਸਿੱਖ ਜੱਟਾਂ ਦੀ ਜ਼ਿੰਦਗੀ ਇੰਨੀ ਦੁਖਦਾਈ ਬਣਾ ਦਿੱਤੀ ਕਿ ਉਨ੍ਹਾਂ ਨੇ ਅਖੀਰ ਹਾਰ ਮੰਨ ਲਈ ਤੇ ਸੁਰੱਖਿਆ ਬਲਾਂ ਦੇ ਹੱਥਾਂ ’ਚ ਅੱਤਵਾਦੀਆਂ ਦਾ ਸਰੰਡਰ ਕਰਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਅਜਿਹਾ ਕਰਨ ’ਚ ਉਨ੍ਹਾਂ ਨੂੰ ਝਿਜਕ ਵੀ ਸੀ ਕਿਉਂਕਿ ਉਹ ਮਹਿਸੂਸ ਕਰਦੇ ਸਨ ‘ਲੜਕੇ’ ਖ਼ੁਦ ਦੇ ਲਈ ਨਹੀਂ, ਸਗੋਂ ਕੌਮ ਲਈ ਲੜ ਰਹੇ ਸਨ।
ਕੁਝ ਵੱਧ ਸਿਆਣੇ ਪੁਲਸ ਅਧਿਕਾਰੀਆਂ (ਜਿਵੇਂ, ਉਦਾਹਰਣ ਲਈ, ਮੇਰੇ ਮਿੱਤਰ ਚਮਨ ਲਾਲ) ਨੇ ਖੁੱਲ੍ਹਾ ਸੰਚਾਰ ਬਣਾਈ ਰੱਖਿਆ, ਜਿਸ ਨੇ ਸੁਲਾਹ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ’ਚ ਮਦਦ ਕੀਤੀ। ਮਾੜੀ ਕਿਸਮਤ ਨਾਲ ਮੋਦੀ ਤੇ ਅਮਿਤ ਸ਼ਾਹ ਨੀਤੀ ਦੇ ਇਸ ਹਿੱਸੇ ’ਚ ਯਕੀਨ ਨਹੀਂ ਕਰਦੇ। ਉਨ੍ਹਾਂ ਨੇ ਸਿਰਫ ਛੜੀ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ’ਚ ਸਾਢੇ 3 ਸਾਲ ਗੁਜ਼ਾਰਨ ਦੇ ਬਾਅਦ ਤੇ ਉੱਤਰੀ ਆਇਰਲੈਂਡ ’ਚ ਪੁਲਸ ਤੇ ਫੌਜੀ ਅਧਿਕਾਰੀਆ ਨਾਲ ਉਪਾਵਾਂ ’ਤੇ ਚਰਚਾ ਦੇ ਉਪਰੰਤ ਮੇਰਾ ਇਹ ਮੰਨਣਾ ਹੈ ਕਿ ਸਿਰਫ ਛੜੀ ਦੀ ਵਰਤੋਂ ਕੰਮ ਨਹੀਂ ਕਰੇਗੀ। ਸ਼ਾਂਤੀ ਲਈ ਮੁਸਲਿਮ ਦਿਹਾਤੀਆਂ ਤੇ ਘਾਟੀ ਦੇ ਨਿਵਾਸੀਆਂ ਦਾ ਸਹਿਯੋਗ ਬੜਾ ਜ਼ਰੂਰੀ ਹੈ।
–ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)
ਭਾਰਤੀ ਸਰਹੱਦ ’ਤੇ ‘ਚੀਨ ਦੇ ਇਰਾਦਿਆਂ ਬਾਰੇ’ ਸੀਨੀਅਰ ‘ਅਮਰੀਕੀ ਫੌਜੀ ਅਧਿਕਾਰੀ ਦੀ ਚਿਤਾਵਨੀ’
NEXT STORY