-ਰਾਹੁਲ ਦੇਵ
ਭਾਰਤੀ ਫੌਜ ਵੱਲੋਂ ਆਪਣੀ 13.50 ਲੱਖ ਮਜ਼ਬੂਤ ਫੌਜ ’ਚੋਂ 1 ਲੱਖ ਫੌਜੀਆਂ ਦੀ ਕਟੌਤੀ ਕਰਨ ਦੀਆਂ ਖਬਰਾਂ ’ਤੇ ਵੱਧ ਬਹਿਸ ਨਹੀਂ ਹੋਈ। ਕੁਝ ਹੋਰਨਾਂ ਦੇਸ਼ਾਂ ਨੇ ਵੀ ਆਪਣੇ ਫੌਜੀਆਂ ਦੀ ਗਿਣਤੀ ਘੱਟ ਕਰ ਦਿੱਤੀ ਹੈ। ਭਾਰਤੀ ਫੌਜ ਦੁਨੀਆ ਦੇ ਸਰਵੋਤਮ ਹਥਿਆਰਬੰਦ ਬਲਾਂ ’ਚੋਂ ਇਕ ਹੈ।ਹਾਲ ਹੀ ’ਚ ਚੀਨ ਨੇ ਆਪਣੇ ਬੜੇ ਪ੍ਰਚਾਰਿਤ ਹਲਕੇ ਜੰਗੀ ਟੈਂਕਾਂ ਨੂੰ ਸੇਵਾ ’ਚ ਰੱਖਿਆ ਹੈ ਜਿਨ੍ਹਾਂ ਨੂੰ ਉਹ ਤਿਬਤ ਵਰਗੇ ਪਹਾੜੀ ਇਲਾਕੇ ’ਚ ਤਾਇਨਾਤ ਕਰਨਾ ਚਾਹੁੰਦਾ ਹੈ ਤਾਂ ਕਿ ਉੱਚ ਉਚਾਈ ਵਾਲੇ ਇਲਾਕਿਆਂ ’ਚ ਆਪਣੀਆਂ ਜੰਗੀ ਸਮਰਥਾਵਾਂ ਨੂੰ ਵਧਾਇਆ ਜਾ ਸਕੇ। ਟਾਈਪ-15 ਦੇ ਰੂਪ ’ਚ ਪਛਾਣੇ ਜਾਣ ਵਾਲੇ ਨਵੀਂ ਪੀੜ੍ਹੀ ਦੇ ਇਸ ਟੈਂਕ ’ਚ 105 ਮਿ.ਮੀ. ਦੀ ਬੰਦੂਕ ਹੈ ਜੋ ਇਸ ਦਾ ਮੁੱਖ ਹਥਿਆਰ ਹੈ। ਇਹ ਕਵਚ- ਤਬਾਹ ਕਰਨ ਵਾਲੇ ਗੋਲੇ ਦਾਗ ਸਕਦੀ ਹੈ ਅਤੇ ਨਿਰਦੇਸ਼ਿਤ ਮਿਜ਼ਾਈਲਾਂ ਲਾਂਚ ਕਰ ਸਕਦੀ ਹੈ। ਟਾਈਪ-15 ਇਕ ਹਾਈਡ੍ਰੋ-ਨਿਊਮੈਟਿਕ ਸਸਪੈਂਸ਼ਨ ਸਿਸਟਮ ਨਾਲ ਲੈਸ ਹੈ ਜੋ ਚੰਗੀ ਗਤੀਸ਼ੀਲਤਾ ਯਕੀਨੀ ਬਣਾਉਂਦਾ ਹੈ।ਸਾਨੂੰ ਪੀ. ਐੱਲ. ਏ. ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਹੁਕਮ ਦੇ ਬਾਰੇ ’ਚ ਸੰਤੁਲਿਤ ਨਜ਼ਰੀਆ ਰੱਖਣ ਦੀ ਲੋੜ ਹੈ ਤਾਂ ਕਿ ਉਹ ਆਪਣੀਆਂ ਲੜਾਕੂ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖੇ ਅਤੇ ਹਮੇਸ਼ਾ ਜੰਗ ਲਈ ਤਿਆਰ ਰਹੇ ਤੇ ਦੂਸਰੇ ਪਾਸੇ ਆਪਣੇ ਫੌਜੀਆਂ ਦੀ ਤਾਕਤ ’ਚ ਕਟੌਤੀ ਕਰੇ। ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਪੀ.ਐੱਲ.ਏ. ਹਮਲਾਵਰ ਵਿਵਹਾਰ ਦੀ ਇਕ ਨਵੀਂ ਲਹਿਰ ਸ਼ੁਰੂ ਕਰਨ ਵਾਲੀ ਹੈ। ਹਾਲਾਂਕਿ ਸ਼ਾਇਦ ਕਿਤੇ ਹੋਰ ਟੀਚਾ ਇਕ ਸੰਦੇਸ਼ ਹੈ। ਭਾਰਤੀ ਫੌਜ 4000 ਕਿ.ਮੀ. ਦੀ ਵਿਵਾਦਤ ਸਰਹੱਦ ਦੇ ਪਾਰ ਚੀਨ ਦਾ ਸਾਹਮਣਾ ਕਰਦੀ ਹੈ ਅਤੇ ਹਿੰਦ ਮਹਾਸਾਗਰ ’ਚ ਪੀ.ਐੱਲ.ਏ. ਦੀ ਸਮੁੰਦਰੀ ਫੌਜ ਦੀਆਂ ਸਰਗਰਮੀਆਂ ਦਾ ਸਾਹਮਣਾ ਕਰਨਾ ਸਿਖ ਰਹੀ ਹੈ। ਪੀ. ਐੱਲ. ਏ. ਦੇ ਰਣਨੀਤਕ ਸਮਰਥਨ ਬਲ ਪਲਾਸਫ ਨੂੰ ਲੜਾਕੂ ਹਥਿਆਰਾਂ ਨਾਲ ਪੁਲਾੜ, ਸਾਈਬਰ ਸਪੇਸ ਤੇ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ’ਚ ਸਮਰਥਾਵਾਂ ਨੂੰ ਸੰਗਠਿਤ ਕਰਨ ਲਈ ਸਥਾਪਤ ਕੀਤਾ ਿਗਆ ਹੈ। ਚੀਨ ਨੇ 4 ਪ੍ਰਮਾਣੂ ਸੰਚਾਲਿਤ ਜਹਾਜ਼ ਢੋਣ ਵਾਲੇ ਬੇੜੇ ਬਣਾਉਣ ਅਤੇ ਨਵੇਂ ਬੇੜੇ ਢੋਣ ਆਧਾਰਿਤ ਲੜਾਕੂ ਜੈੱਟ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਪੇਚਿੰਗ ਸ਼ਕਤੀਸ਼ਾਲੀ ਅਮਰੀਕੀ ਫੌਜ ਦਾ ਮੁਕਾਬਲਾ ਕਰਨ ਲਈ ਆਪਣੇ ਸਮੁੰਦਰੀ ਫੌਜੀ ਹੁਨਰ ਅਤੇ ਪੁਲਾੜ ਜੰਗੀ ਸਮਰਥਾਵਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੀ.ਐੱਲ.ਏ. ਦੀ ਯੋਜਨਾ 2035 ਤੱਕ ਆਪਣੀ ਫੌਜ ਨੂੰ ਅਤਿਆਧੁਨਿਕ ਬਣਾਉਣ ਦੀ ਹੈ।
ਆਈ.ਐੱਸ ਅਤੇ ਹੋਰ ਸਮੂਹਾਂ ਵੱਲੋਂ ਆਯੋਜਿਤ ਅੱਤਵਾਦੀ ਹਮਲਿਆਂ ’ਚ ਭਾਰਤੀਆਂ ਦੀਆਂ ਸਮੂਹਿਕ ਹੱਤਿਆਵਾਂ ਪਾਕਿਸਤਾਨ ਦੀ ਨੀਤੀ ਦੀ ਲਗਾਤਾਰ ਵਿਸ਼ੇਸ਼ਤਾ ਰਹੀ ਹੈ। ਫਿਰ ਵੀ ਕੁਝ ਮਹੀਨਿਆਂ ਦੇ ਅੰਦਰ, ਅਸੀਂ ‘ਸ਼ਰਮ ਅਲ ਸ਼ੇਖ ਸਿਖਰ ਸੰਮੇਲਨ ਦੇ ਬਾਅਦ ਪਾਕਿਸਤਾਨ ਨਾਲ ਸਮੁੱਚੀ ਗੱਲਬਾਤ’ ’ਤੇ ਵਾਪਸ ਆ ਗਏ, ਜਿੱਥੇ ਧਿਆਨ ਦਾ ਵਿਸ਼ਾ ਭਾਰਤ ’ਚ ਅੱਤਵਾਦੀ ਹਮਲੇ ਨਹੀਂ ਸੀ, ਸਗੋਂ ਬਲੋਚਿਸਤਾਨ ’ਚ ਆਜ਼ਾਦੀ ਸੰਗਰਾਮ ’ਚ ਭਾਰਤੀ ਸ਼ਮੂਲੀਅਤ ਦੇ ਨਿਰਾਧਾਰ ਦੋਸ਼ ਸਨ। ਇਹ ਭਾਰਤੀ ਕੂਟਨੀਤੀ ਦਾ ਸਭ ਤੋਂ ਖਰਾਬ ਪ੍ਰਗਟਾਵਾ ਸੀ।ਬਾਲਾਕੋਟ ਏਅਰ ਸਟ੍ਰਾਈਕ ਨੂੰ ਇਜ਼ਰਾਈਲੀ ਸਪਾਈਸ-2000 ਬੰਬਾਂ ਦੀ ਵਰਤੋਂ ਰਾਹੀਂ ਦਰਸਾਇਆ ਗਿਆ ਸੀ, ਜੋ ਖਤਰਨਾਕ ਸਟੀਕਤਾ ਨਾਲ ਕੰਮ ਕਰਦੇ ਹਨ। ਪਾਕਿਸਤਾਨ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਚਾਹੀਦਾ ਹੈ ਕਿ ਭਾਰਤ ਦਾ ਹਵਾਈ ਹਮਲਾ ਇਕ ਨਵੇਂ ਨਜ਼ਰੀਏ ਦੀ ਸ਼ੁਰੂਆਤ ਮਾਤਰ ਹੈ। ਨਵੀਂ ਦਿੱਲੀ ’ਚ ਫੈਸਲਾ ਲੈਣ ਵਾਲਿਆਂ ਲਈ ਇਹ ਸਮਝਣ ਦਾ ਸਮਾਂ ਹੈ ਕਿ ਵਿਦੇਸ਼ੀ ਧਰਤੀ ’ਤੇ ਸਾਡੇ ਗੁਪਤ ਕਾਰਜਾਂ ਨੂੰ ਉੱਨਤ ਕਰਨ ਦੀ ਲੋੜ ਹੋਵੇਗੀ। ਵਿਸ਼ਵ ਪੱਧਰੀ ਸਿਆਸਤ, ਕੂਟਨੀਤੀ ਤੇ ਆਰਥਿਕ ਦ੍ਰਿਸ਼ ਬਦਲ ਗਿਆ ਹੈ।
ਭਾਰਤ ਵਿਦੇਸ਼ੀ ਹਮਲਾਵਰਾਂ ਲਈ ਇਕ ਸੌਖਾ ਟੀਚਾ ਰਿਹਾ ਹੈ ਅਤੇ ਹੁਣ ਤੱਕ ਸਥਿਤੀ ’ਚ ਕੋਈ ਤਬਦੀਲੀ ਨਹੀਂ ਆਈ ਹੈ। ਇਹ ਸਿਰਫ ਸਾਡਾ ਅੰਦਰੂਨੀ ਕਲੇਸ਼ ਤੇ ਝਗੜਿਆਂ, ਸਰਹੱਦਾਂ ਦੀ ਅਣਦੇਖੀ, ਕਮਜ਼ੋਰ ਕੂਟਨੀਤੀ, ਨਰਮ ਲੀਡਰਸ਼ਿਪ, ਜਾਸੂਸੀ ਏਜੰਸੀਆਂ ਦੀ ਅਸਫਲਤਾ ਅਤੇ ਰਣਨੀਤਕ ਸੋਚ ਦੀ ਕਮੀ ਦੇ ਕਾਰਨ ਹੈ। ਭਾਰਤ ਸਰਕਾਰ ਨੇ ਕਈ ਵਾਰ ਆਪਣੇ ਇਲਾਕਿਆਂ ’ਤੇ ਦਾਅਵਾ ਛੱਡਿਆ ਹੈ। ਆਜ਼ਾਦੀ ਦੇ ਬਾਅਦ ਅੰਗ੍ਰੇਜ਼ ਚਾਹੁੰਦੇ ਸਨ ਕਿ ਕੋਕੋ ਦੀਪ ਭਾਰਤ ਦਾ ਹਿੱਸਾ ਬਣੇ ਪਰ ਸਾਡੇ ਨੇਤਾ ਇਹ ਕਹਿ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਕਿ ਇਸ ਦਾ ਕੋਈ ਮਹੱਤਵ ਨਹੀਂ ਹੈ। ਦੇਸ਼ ਦਾ ਕੋਈ ਵੀ ਹਿੱਸਾ, ਚਾਹੇ ਉਹ ਜੰਗੀ ਮਹੱਤਵ ਦਾ ਹੋਵੇ ਜਾਂ ਨਹੀਂ, ਿਕਸੇ ਦੂਸਰੇ ਦੇਸ਼ ਨੂੰ ਨਹੀਂ ਦਿੱਤਾ ਜਾ ਸਕਦਾ। ਹੁਣ ਚੀਨ ਨੇ ਕੋਕੋ ਟਾਪੂ ’ਚ ਆਪਣਾ ਸਮੁੰਦਰੀ ਫੌਜ ਬੇਸ ਸਥਾਪਿਤ ਕੀਤਾ ਹੈ ਜੋ ਮਿਆਂਮਾਰ ਦਾ ਇਕ ਹਿੱਸਾ ਸੀ ਅਤੇ ਸਾਡੇ ਮਿਜ਼ਾਈਲ ਤਕਨਾਲੋਜੀ ਪ੍ਰੀਖਣਾਂ ਅਤੇ ਇਸਰੋ ਦੇ ਪੁਲਾੜ ਪ੍ਰੋਗਰਾਮਾਂ ਦੀ ਟ੍ਰੈਕਿੰਗ ਦੀ ਸਮਰਥਾ ਰੱਖਦਾ ਹੈ।ਪਾਕਿਸਤਾਨ ਸਿਆਚਿਨ ਗਲੇਸ਼ੀਅਰ ’ਤੇ ਅਤੇ ਚੀਨ ਲੇਹ-ਲਦਾਖ ਤੇ ਅਰੁਣਾਚਲ ਪ੍ਰਦੇਸ਼ ’ਤੇ ਦਾਅਵਾ ਪ੍ਰਗਟਾਉਂਦਾ ਹੈ। ਚੀਨੀਆਂ ਨੇ ਭੂਟਾਨ, ਮਾਲਦੀਵਸ, ਬੰਗਲਾਦੇਸ਼ ਤੇ ਨੇਪਾਲ ’ਚ ਭਾਰਤੀ ਪ੍ਰਭਾਵ ਨੂੰ ਘਟਾਉਂਦੇ ਹੋਏ ਘੁਸਪੈਠ ਵੀ ਕੀਤੀ। ਭਾਰਤ ਲਗਾਤਾਰ ਗੁਪਤ ਜੰਗਾਂ ਦੇ ਖਤਰੇ ’ਚ ਰਿਹਾ, ਇਸ ਲਈ ਸਾਡੀਆਂ ਸਰਹੱਦਾਂ ਨੂੰ ਲੋੜੀਂਦੇ ਤੌਰ ’ਤੇ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਦੂਰਸੰਚਾਰ ਦੇ ਸਰਵੋਤਮ ਯੰਤਰਾਂ ਦੇ ਨਾਲ ਨਾਲ ਗੋਲਾ ਬਾਰੂਦ ਨਾਲ ਲੈਸ ਹੋਣਾ ਚਾਹੀਦਾ ਹੈ ਜਿਵੇਂ ਜਿਵੇਂ ਸਾਡੇ ਵਿਰੋਧੀ ਆਪਣਾ ਰੱਖਿਆ ਖਰਚ ਵਧਾ ਰਹੇ ਹਨ, ਭਾਰਤ ਨੂੰ ਵੀ ਆਪਣੇ ਰੱਖਿਆ ਬਜਟ ਦੀ ਜਾਂਚ ਕਰਨੀ ਚਾਹੀਦੀ ਹੈ। ਭਾਰਤ ਦੀ ਰੱਖਿਆ ਨੀਤੀ ਦਾ ਮਕਸਦ ਏਸ਼ੀਆਈ ਉਪ ਮਹਾਦੀਪ ’ਚ ਸਥਾਈ ਸ਼ਾਂਤੀ ਬਣਾਈ ਰੱਖਣੀ ਅਤੇ ਉਸ ਨੂੰ ਉਤਸ਼ਾਹਿਤ ਕਰਨਾ ਅਤੇ ਬਾਹਰੀ ਹਮਲੇ ਦਾ ਮੁਕਾਬਲਾ ਕਰਨ ਲਈ ਰੱਖਿਆ ਬਲਾਂ ਨੂੰ ਲੋੜੀਂਦੇ ਤੌਰ ’ਤੇ ਲੈਸ ਕਰਨਾ ਹੈ। ਇਸ ’ਚ ਜ਼ਮੀਨੀ ਰਣਨੀਤਕ ਹਿੱਤ ਸ਼ਾਮਲ ਨਹੀਂ ਹਨ। ਭਾਰਤ ਦੀ ਰੱਖਿਆ ਰਣਨੀਤੀ ਦੀ ਸਮੀਖਿਆ ਕਰਨ ਦੀ ਵੀ ਲੋੜ ਹੈ।
ਸਾਡੇ ਦੇਸ਼ ’ਚ ਫੌਜੀਆਂ ਦੀ ਕਟੌਤੀ ਕੁਝ ਕਾਰਨਾਂ ਕਰ ਕੇ ਸੰਭਵ ਨਹੀਂ ਹੈ। ਸਭ ਤੋਂ ਪਹਿਲੇ, ਭਾਰਤ ਇਕ ਬੇਹੱਦ ਕਮਜ਼ੋਰ ਦੇਸ਼ ਹੈ ਜੋ ਸਦੀਆਂ ਤੋਂ ਆਪਣੇ ਧਾਰਮਿਕ, ਸਮਾਜਵਾਦੀ, ਜਾਤੀਵਾਦੀ ਕਾਰਨਾਂ ਨਾਲ ਕਈ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ। ਦੂਸਰਾ ਸਾਡੀ ਵਧਦੀ ਆਬਾਦੀ ਇਕ ਸਰਾਪ ਰਹੀ ਹੈ ਪਰ ਫੌਜ ਮੌਕਾ ਦਿੰਦੀ ਹੈ ਅਤੇ ਸਾਡੇ ਸਮਾਜ ਨੂੰ ਅਦੁਤੀ ਬਣਾਉਂਦੀ ਹੈ ਅਤੇ ਲੋਕਾਂ ’ਚ ਏਕਤਾ ਦੀ ਸੋਚ ਫੈਲਦੀ ਹੈ ਜੋ ਸਾਡੇ ਦੇਸ਼ ਨੂੰ ਬੰਨ੍ਹਣ ਵਾਲੀ ਇਕ ਸ਼ਕਤੀ ਹੈ।ਤੀਸਰਾ, ਚੀਨੀ ਫੌਜੀਆਂ ’ਚ ਕਟੌਤੀ ਕਰਨ ਦੀਆਂ ਖਬਰਾਂ ਕਾਰਨ ਹੀ ਫੌਜੀਆਂ ਨੂੰ ਘਟਾਉਣਾ ਤਬਾਹਕੁੰਨ ਹੈ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਚੀਨ ਅਸਲ ’ਚ ਅਜਿਹਾ ਕਰ ਰਿਹਾ ਹੈ ਜਾਂ ਭਾਰਤ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਦੀ ਉਸ ਦੀ ਕੂਟਨੀਤੀ ਹੈ। ਚੌਥਾ, ਜੇਕਰ ਇਹ ਸਾਡੀ ਸਿਆਸੀ-ਨੌਕਰਸ਼ਾਹੀ ਲੀਡਰਸ਼ਿਪ ਚਾਹੁੰਦੀ ਹੈ ਕਿ ਭਾਰਤ ਵਿਸ਼ਵ ਪੱਧਰੀ ਹਥਿਆਰਬੰਦ ਬਲਾਂ ਨਾਲ ਇਕ ਸ਼ਕਤੀਸ਼ਾਲੀ ਦੇਸ਼ ਬਣ ਜਾਵੇ ਤਾਂ ਅਜਿਹਾ ਕਰਨ ਲਈ ਭਾਰਤ ਨੂੰ ਇਕ ਬਹੁਤ ਜ਼ਿਆਦਾ ਮਸ਼ੀਨੀਕ੍ਰਿਤ ਅਤੇ ਆਧੁਨਿਕ ਖੇਤੀ ਪ੍ਰਧਾਨ ਦੇਸ਼ ਬਣਾਉਣਾ ਹੈ, ਜਿਸ ’ਚ ਵਾਧੂ ਅਨਾਜ ਮੁਹੱਈਆ ਹੋਵੇ ਅਤੇ ਹੋਰਨਾਂ ਖੇਤਰਾਂ ’ਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋਣ।ਫੌਜ ਨੂੰ ਘਟਾਉਣ ਦੀ ਨਹੀਂ ਸਗੋਂ ਹਵਾਈ ਫੌਜ, ਸਮੁੰਦਰੀ ਫੌਜ ਅਤੇ ਵਿਸ਼ੇਸ਼ ਬਲਾਂ ਨੂੰ ਰੱਖਿਆ ਮੰਤਰਾਲਾ ਵੱਲੋਂ ਬਿਹਤਰ ਨੈੱਟਵਰਕ ਮੁਹੱਈਆ ਕਰਵਾਉਣ ਦੀ ਲੋੜ ਹੈ। ਤਿੰਨਾਂ ਸੇਵਾਵਾਂ ਦੇ ਸੰਗਠਨ ਨਾਲ ਵੱਡੀ ਬਚਤ ਹੋ ਸਕਦੀ ਹੈ। ਭਾਰਤ ਲਈ ਮਹੱਤਵਪੂਰਨ ਹੈ ਕਿ ਉਹ ਆਪਣੀ ਰੱਖਿਆ ਪ੍ਰਣਾਲੀ ਦੇ ਕਿਸੇ ਵੀ ਮਹੱਤਵਪੂਰਨ ਸੁਧਾਰ ਤੇ ਮੁੜ ਗਠਨ ਨੂੰ ਅੱਗੇ ਵਧਾਵੇ। ਅਸੀਂ ਨਵੀਂ ਪੀੜ੍ਹੀ ਦੇ ਪੁਲਾੜ ਅਤੇ ਇਲੈਕਟ੍ਰੋਮੈਟ੍ਰਿਕ ਜੰਗ ਲਈ ਤਿਆਰ ਨਹੀਂ ਹਾਂ। ਇੱਥੋੋਂ ਤੱਕ ਕਿ ਸਾਡੀਆਂ ਸਮੁੰਦਰੀ ਫੌਜ ਸਮਰੱਥਾਵਾਂ ਵੀ ਉਚਿਤ ਨਹੀਂ ਹਨ। ਨਵੀਂ ਪੀੜ੍ਹੀ ਦੀਆਂ ਜੰਗੀ ਪ੍ਰਣਾਲੀਆਂ ਲਈ ਕੁਝ ਕਰਨ ਦਾ ਸਮਾਂ ਆ ਗਿਆ ਹੈ ਤਾਂ ਕਿ ਦੁਸ਼ਮਣ ਸਾਡੇ ਵਿਰੁੱਧ ਜੰਗ ਕਰਨ ਦੀ ਹਿੰਮਤ ਨਾ ਕਰ ਸਕੇ।
ਭਾਰਤੀ ਫ਼ੌਜੀਆਂ ਨੂੰ ਆਪਣੇ ਰੂਪ ਜਾਲ ’ਚ ਫਸਾਉਂਦੀਆਂ ਪਾਕਿਸਤਾਨੀ ਜਾਸੂਸ ਔਰਤਾਂ
NEXT STORY