Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    10:12:47 AM

  • drone and missile attack on uae

    ਖਾੜੀ ਦੇਸ਼ਾਂ 'ਚ ਮੁੜ ਵਧਿਆ ਤਣਾਅ; UAE 'ਤੇ...

  • big decision of punjab school education board

    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, 10ਵੀਂ...

  • donald trump  iran  attack  warning

    'ਹੁਣ ਪਹਿਲਾਂ ਨਾਲੋਂ ਵੀ ਦਿੱਤਾ ਜਾਵੇਗਾ ਕਰਾਰਾ...

  • lsg vs rcb ipl 2026

    IPL 2026 : ਲਖਨਊ ਨੇ ਰੋਮਾਂਚਕ ਮੁਕਾਬਲੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸਵੇਰ,  ‘ਇਸਰੋ’ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਮਿਸ਼ਨ ‘ਪ੍ਰਾਰੰਭ’

ARTICLE News Punjabi(ਸੰਪਾਦਕੀ)

ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸਵੇਰ,  ‘ਇਸਰੋ’ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਮਿਸ਼ਨ ‘ਪ੍ਰਾਰੰਭ’

  • Updated: 19 Nov, 2022 02:47 AM
Article
new dawn of india  s space program
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਪੁਲਾੜ ਖੋਜ ਸੰਸਥਾਨ ‘ਇਸਰੋ’ ਦੇਸ਼ ’ਚ ਪੁਲਾੜ ਪ੍ਰੋਗਰਾਮ ਨੂੰ ਲਗਾਤਾਰ ਨਵੀਆਂ ਬੁਲੰਦੀਆਂ ’ਤੇ ਲਿਜਾ ਰਿਹਾ ਹੈ ਅਤੇ ਹੁਣ ਇਸ ਨੇ ਆਪਣੀ ਮੁਹਿੰਮ ’ਚ ਨਿੱਜੀ ਕੰਪਨੀਆਂ ਨੂੰ ਵੀ ਜੋੜ ਲਿਆ ਹੈ। ਇਸੇ ਸਿਲਸਿਲੇ ’ਚ 18 ਨਵੰਬਰ ਨੂੰ ਸਵੇਰੇ 11.30 ਵਜੇ ਦੇਸ਼ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐੱਸ’  ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ‘ਸਤੀਸ਼ ਧਵਨ ਪੁਲਾੜ ਕੇਂਦਰ’ ਤੋਂ ਲਾਂਚ ਕਰਕੇ ‘ਇਸਰੋ’ ਨੇ ਭਾਰਤ ’ਚ ਇਕ ਨਵੇਂ ਪੁਲਾੜ ਯੁੱਗ ਦੀ ਸ਼ੁਰੂਆਤ ਕੀਤੀ।  ਭਾਰਤ ਦੇ ਮਹਾਨ ਵਿਗਿਆਨੀ ਅਤੇ ਇਸਰੋ ਦੇ ਸੰਸਥਾਪਕ ਡਾ. ਵਿਕਰਮ ਸਾਰਾਭਾਈ ਦੇ ਨਾਂ ’ਤੇ ਇਸ ਰਾਕੇਟ ਦਾ ਨਾਂ ‘ਵਿਕਰਮ-ਐੱਸ’ ਰੱਖਿਆ ਗਿਆ ਹੈ। 

ਦੇਸ਼ ’ਚ ਕਿਸੇ ਨਿੱਜੀ ਕੰਪਨੀ ਦੇ ਕੋਲ ਲਾਂਚ ਪੈਡ ਨਾ ਹੋਣ ਦੇ ਕਾਰਨ ਇਸ ਰਾਕੇਟ ਨੂੰ ਇਸਰੋ ਦੇ ਰਾਹੀਂ ਲਾਂਚ ਕੀਤਾ ਗਿਆ ਅਤੇ ਇਸ ਮਿਸ਼ਨ ਨੂੰ ਇਸ ਨੇ ‘ਪ੍ਰਾਰੰਭ’ ਨਾਂ ਦਿੱਤਾ ਹੈ। ਇਸ ਰਾਕੇਟ ਨੂੰ 15 ਨਵੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਉਸ ਦਿਨ ਮੌਸਮ ਖਰਾਬ ਹੋਣ ਦੇ ਕਾਰਨ ਇਸ ਨੂੰ 18 ਨਵੰਬਰ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 545 ਕਿਲੋ ਵਜ਼ਨੀ ਅਤੇ 0.375 ਮੀਟਰ ਵਿਆਸ ਦਾ 6 ਮੀਟਰ ਲੰਬਾ ਇਹ ਰਾਕੇਟ ਆਵਾਜ਼ ਦੀ ਰਫਤਾਰ ਨਾਲੋਂ 5 ਗੁਣਾ ਵੱਧ ਤੇਜ਼ ਭਾਵ ਹਾਈਪਰਸੋਨਿਕ ਰਫਤਾਰ ਨਾਲ ਇਕ ਵਿਦੇਸ਼ੀ ਅਤੇ  2 ਘਰੇਲੂ ਕੰਪਨੀਆਂ ਦੇ ਤਿੰਨ ਉਪਗ੍ਰਹਿ ਆਪਣੇ ਨਾਲ ਲੈ ਕੇ ਪੁਲਾੜ ਵੱਲ ਗਿਆ। ਪੂਰੀ ਤਰ੍ਹਾਂ ਕਾਰਬਨ ਫਾਈਬਰ ਨਾਲ ਤਿਆਰ ਦੁਨੀਆ ਦਾ ਇਹ ਪਹਿਲਾ ‘ਆਲ ਕੰਪਜ਼ਿਟ’ ਰਾਕੇਟ ਹੈ ਭਾਵ ਇਸ ਵਿਚ ਧਾਤੂ ਦੀ ਵਰਤੋਂ ਘੱਟ ਕੀਤੀ ਗਈ ਹੈ। ਇਸ ਦੀ ਮੁੜਨ ਦੀ ਸਮਰੱਥਾ ਨੂੰ ਸੰਭਾਲਣ ਦੇ ਲਈ ਇਸ ਵਿਚ ਆਮ ਇੰਜਣਾਂ ਦੀ ਤੁਲਨਾ ਵਿਚ ਵੱਧ ਭਰੋਸੇਯੋਗ ਥ੍ਰੀ ਡੀ ਪ੍ਰਿੰਟਡ ਸਾਲੇਡ ਥ੍ਰਸਟਰਸ ਯੁਕਤ ਕ੍ਰਾਯੋਜੋਨਿਕ ਇੰਜਣ ਲਾਏ ਗਏ ਹਨ।

ਇਸ ਵਿਚ ਆਮ ਈਂਧਨ ਦੀ ਥਾਂ ’ਤੇ ਕਫਾਇਤੀ ਅਤੇ ਪ੍ਰਦੂਸ਼ਣ ਮੁਕਤ ਠੋਸ ਈਂਧਨ ਦੀ ਵਰਤੋਂ ਕੀਤੀ ਗਈ ਹੈ। ਰਾਕੇਟ ਨੇ ਆਪਣੇ ਨਾਲ ਲੈ ਕੇ ਜਾਣ ਵਾਲੇ ਤਿੰਨਾਂ ਉਪਗ੍ਰਹਿਆਂ ਨੂੰ ਪੁਲਾੜ ਪੰਧ ’ਚ ਸਥਾਪਿਤ ਕਰ ਦਿੱਤਾ। ਇਹ 89.5 ਕਿਲੋਮੀਟਰ ਦੀ ਉੱਚਾਈ ’ਤੇ ਪਹੁੰਚਿਆ ਅਤੇ 121.2 ਕਿਲੋਮੀਟਰ ਦੀ ਦੂਰੀ ਤੈਅ ਕੀਤੀ (ਜਿਹੋ ਜਿਹੀ ਕਿ ‘ਸਕਾਈਰੂਟ ਏਅਰੋਸਪੇਸ’ ਨੇ ਯੋਜਨਾ ਬਣਾਈ ਸੀ)। ‘ਭਾਰਤੀ ਰਾਸ਼ਟਰੀ ਪੁਲਾੜ ਪ੍ਰਮੋਸ਼ਨ ਅਤੇ ਪ੍ਰਸ਼ਾਸਕੀ ਕੇਂਦਰ’ (ਇਨ ਸਪੇਸ) ਦੇ ਮੁਖੀ ਪਵਨ ਗੋਇਨਕਾ ਨੇ ‘ਸਕਾਈਰੂਟ’ ਨੂੰ ਰਾਕੇਟ ਲਾਂਚਿੰਗ ਦੇ ਲਈ ਅਧਿਕਾਰਤ ਕੀਤੀ ਜਾਣ ਵਾਲੀ ਪਹਿਲੀ ਭਾਰਤੀ ਕੰਪਨੀ ਬਣਨ ’ਤੇ ਵਧਾਈ ਦਿੰਦੇ ਹੋਏ ਇਸ ਨੂੰ ਭਾਰਤ ’ਚ ਪੁਲਾੜ ਦੇ ਖੇਤਰ ’ਚ ਕਦਮ ਰੱਖਣ ਜਾ ਰਹੇ ਨਿੱਜੀ ਖੇਤਰ ਦੇ ਲਈ ਵੱਡੀ ਛਾਲ ਅਤੇ ਨਵੀਂ ਸ਼ੁਰੂਆਤ ਦੱਸਿਆ ਹੈ ਜਿਸ ਦੀ ਇਸ ਮੁਹਿੰਮ ਵਿਚ ਇਸਰੋ ਨੇ ਮਦਦ ਕੀਤੀ ਹੈ।

‘ਇਸਰੋ’ ਦੇ ਮੁਖੀ ਡਾ. ਐੱਸ. ਸੋਮਨਾਥ ਅਤੇ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਦੇਸ਼ ਦੀ ਪਹਿਲੀ ਨਿੱਜੀ ਲਾਂਚਿੰਗ ਦੇ ਗਵਾਹ ਬਣੇ। ਸ਼੍ਰੀ ਜਿਤੇਂਦਰ ਸਿੰਘ ਨੇ ਇਸ ਨੂੰ ਦੇਸ਼ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸ਼ੁਰੂਆਤ ਅਤੇ ਨਵੀਂ ਸਵੇਰ ਕਰਾਰ ਦਿੱਤਾ ਅਤੇ ਕਿਹਾ ਕਿ ‘‘ਇਸਰੋ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਭਾਰਤ ਨੇ ਪਹਿਲੇ ਨਿੱਜੀ ਰਾਕੇਟ ਦੀ ਲਾਂਚਿੰਗ ਕਰਕੇ ਇਤਿਹਾਸ ਰਚਿਆ ਹੈ।’’ ਮਾਹਿਰਾਂ ਦੇ ਅਨੁਸਾਰ ਇਸ ਪ੍ਰੀਖਣ ਦੇ ਨਾਲ ਹੀ ਭਾਰਤ ਨਿੱਜੀ ਪੁਲਾੜ ਕੰਪਨੀਆਂ ਵੱਲੋਂ ਰਾਕੇਟ ਲਾਂਚਿੰਗ ਦੇ ਮਾਮਲੇ ’ਚ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ।

ਇਸ ਨਾਲ ਫਿਲਹਾਲ ਪੁਲਾੜ ਸੈਰ-ਸਪਾਟੇ ਦੇ ਦਰਵਾਜ਼ੇ ਤਾਂ ਨਹੀਂ ਖੁੱਲ੍ਹਣਗੇ ਅਤੇ ਇਸ ਵਿਚ ਅਜੇ ਘੱਟ ਤੋਂ ਘੱਟ 5 ਤੋਂ 10 ਸਾਲ ਹੋਰ ਲੱਗ ਸਕਦੇ ਹਨ ਪਰ ‘ਇਸਰੋ’ ਇਸ ’ਤੇ ਕੰਮ ਕਰ ਰਿਹਾ ਹੈ ਅਤੇ ਭਵਿੱਖ ਵਿਚ ਅਜਿਹਾ ਸੰਭਵ ਹੋ ਸਕਦਾ ਹੈ ਜਿਸ ਦੇ ਲਈ ਨਿੱਜੀ ਕੰਪਨੀਆਂ ਦੇ ਨਾਲ ਮਿਲ ਕੇ ‘ਇਸਰੋ’  ਵੱਲੋਂ ਪੁਲਾੜ ਮਿਸ਼ਨ ਸ਼ੁਰੂ ਕੀਤਾ ਗਿਆ ਹੈ।

ਵਰਨਣਯੋਗ ਹੈ ਕਿ ਅਮਰੀਕੀ ਉਦਯੋਗਪਤੀ ਐਲਨ ਮਸਕ ਵੱਲੋਂ ਆਪਣੀ ਕੰਪਨੀ ‘ਸਪੇਸ ਐਕਸ’ ਦੇ ਰਾਹੀਂ ਸ਼ੁਰੂ ਕੀਤੇ ਗਏ ਪੁਲਾੜ ਮਿਸ਼ਨ ਵਾਂਗ ਇਸੇ ਤਰ੍ਹਾਂ ਦੇ ਮਿਸ਼ਨ ਭਾਰਤ ’ਚ ਸ਼ੁਰੂ ਹੋਣ ਦੀ ਸੰਭਾਵਨਾ ’ਤੇ ਵੀ ਚਰਚਾ ਪ੍ਰਾਰੰਭ ਹੋ ਗਈ ਹੈ। ਫਿਲਹਾਲ ਵਰਜਿਨ ਆਰਬਿਟ, ਸਪੇਸਐਕਸ, ਬਲਿਊ ਓਰਿਜਨ ਵਰਗੀਆਂ ਵੱਡੀਆਂ ਕੰਪਨੀਆਂ ਹੀ ਸਪੇਸ ਟੂਰਿਜ਼ਮ ਅਤੇ ਕਾਰਗੋ ਫੈਸਿਲਿਟੀ ਪੁਲਾੜ ਤੱਕ ਪਹੁੰਚ ਰਹੀਆਂ  ਹਨ।

ਦੇਸ਼ ਵਿਚ ਸਿਰਫ ‘ਸਕਾਈਰੂਟ ਏਅਰੋ ਸਪੇਸ’ ਹੀ ਰਾਕੇਟ ਬਣਾਉਣ ਵਾਲੀ ਇਕੋ-ਇਕ ਕੰਪਨੀ ਨਹੀਂ ਹੈ। ਇਸ ਦੇ ਇਲਾਵਾ ‘ਅਗਨੀਕੁਲ ਕਾਸਮਾਸ’ ਅਤੇ ‘ਬੇਲਾਟ੍ਰਿਕਸ ਏਅਰੋਸਪੇਸ’ ਨਾਂ ਦੀਆਂ ਕੰਪਨੀਆਂ ਵੀ ਇਸ ਖੇਤਰ ’ਚ ਸਰਗਰਮ ਹਨ ਅਤੇ ਇਹ ਵੀ ਵੱਖ-ਵੱਖ ਪੱਧਰਾਂ ’ਤੇ ਆਪਣੇ ਰਾਕੇਟਾਂ ਦੇ ਪ੍ਰੀਖਣ ਕਰ ਰਹੀਆਂ ਹਨ। ਇਸ ਲਈ ਭਵਿੱਖ ਵਿਚ ਇਸ ਦਿਸ਼ਾ ਵਿਚ ਭਾਰਤੀ ਪੁਲਾੜ ਉਦਯੋਗ ਦੇ ਨਵੀਆਂ ਬੁਲੰਦੀਆਂ ’ਤੇ ਪਹੁੰਚਣ ਦੀ ਪ੍ਰਬਲ ਸੰਭਾਵਨਾ ਹੈ।    

-ਵਿਜੇ ਕੁਮਾਰ

  • India
  • ISRO
  • New dawn
  • ਭਾਰਤ
  • ਇਸਰੋ
  • ਨਵੀਂ ਸਵੇਰ

ਕੇਰਲ ਦੀ ਮਾਰਕਸਵਾਦੀ ਭੈੜੀ ਸੋਚ

NEXT STORY

Stories You May Like

  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • india held talks on energy cooperation with nepal  s new government
    ਭਾਰਤ ਨੇ ਨੇਪਾਲ ਦੀ ਨਵੀਂ ਸਰਕਾਰ ਨਾਲ ਊਰਜਾ ਸਹਿਯੋਗ 'ਤੇ ਕੀਤੀ ਚਰਚਾ
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ ਕਿਲੇ ਤੇ ਬਦਲੇ ਸਿਆਸੀ ਸਮੀਕਰਨ
  • special session of punjab vidhan sabha begins
    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ
  • first image of shooter
    ਡੋਨਾਲਡ ਟਰੰਪ ਦੇ ਪ੍ਰੋਗਰਾਮ 'ਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਹਿਲੀ ਤਸਵੀਰ ਆਈ ਸਾਹਮਣੇ
  • global star rihanna returns to mumbai
    ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ
  • inflation hits  now it has become difficult for the poor
    ਮਹਿੰਗਾਈ ਦੀ ਮਾਰ: ਹੁਣ ਗਰੀਬ ਦਾ ਮਕਾਨ ਬਣਾਉਣਾ ਵੀ ਹੋਇਆ ਮੁਸ਼ਕਿਲ, ਇੱਟਾਂ ਦੇ ਰੇਟ ਪਹੁੰਚੇ ਅਸਮਾਨੀ
  • great nicobar project
    ਗ੍ਰੇਟ ਨਿਕੋਬਾਰ ਪ੍ਰਾਜੈਕਟ– ਭਾਰਤ ਦੀ ਨਵੀਂ ਸਮੁੰਦਰੀ ਰਣਨੀਤੀ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • weather to change again in punjab
    ਪੰਜਾਬ ’ਚ ਮੁੜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ...
  • big revelation in the case of blasts in punjab
    ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ...
  • man injured in bloody clash between two parties
    ਜਲੰਧਰ ਵਿਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਕ ਵਿਅਕਤੀ ਜ਼ਖ਼ਮੀ
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
Trending
Ek Nazar
3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

punjab kings star cricketer

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ ਹੋਣ ਮਗਰੋਂ...

ipl 2026

ਕਰੋੜਾਂ ਰੁਪਏ 'ਚ ਖ਼ਰੀਦਿਆ ਧਾਕੜ ਖਿਡਾਰੀ, ਸਿਰਫ 1 ਮੈਚ ਖੇਡ ਕੇ IPL 'ਚੋਂ ਹੋਇਆ...

indian cricketer blessed with a baby girl

IPL ਵਿਚਾਲੇ ਦਿੱਗਜ ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਧੀ...

eknath shinde deputy cm

ਤੇਜ਼ ਹਨ੍ਹੇਰੀ-ਤੂਫ਼ਾਨ ਦੀ ਲਪੇਟ 'ਚ ਆਇਆ ਮਹਾਰਾਸ਼ਟਰ ਦੇ ਡਿਪਟੀ CM ਸ਼ਿੰਦੇ ਦਾ...

ban in nawanshahr 4th july prohibition of bathing sutlej river and bist doab

ਨਵਾਂਸ਼ਹਿਰ ਵਾਸੀ ਦੇਣ ਧਿਆਨ! 4 ਜੁਲਾਈ ਤੱਕ ਲੱਗੀ ਇਹ ਪਾਬੰਦੀ, DC ਵੱਲੋਂ ਸਖ਼ਤ...

young people are creating channels on youtube in a bid to earn more money

You Tube 'ਤੇ ਚੈਨਲ ਬਣਾਉਣ ਦੀ ਨੌਜਵਾਨਾਂ 'ਚ ਲੱਗੀ ਹੌੜ! ਆਸਾਨ ਨਹੀਂ ਰਾਹ, ਹੈਰਾਨ...

a massive fire broke out in the gate hakima bhadrakali area of   amritsar

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

26 crore people worldwide are suffering from this serious disease

ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ...

ukrainian drones destroyed

347 ਯੂਕਰੇਨੀ ਡਰੋਨ ਕੀਤੇ ਗਏ ਨਸ਼ਟ! ਰੂਸ ਦਾ ਵੱਡਾ ਦਾਅਵਾ

storms in mississippi

ਮਿਸੀਸਿਪੀ 'ਚ ਭਿਆਨਕ ਤੂਫ਼ਾਨ; ਸੈਂਕੜੇ ਘਰ ਤਬਾਹ, ਬਿਜਲੀ ਗੁੱਲ ਤੇ ਕਈ ਜ਼ਖ਼ਮੀ

former chinese defense ministers

ਚੀਨ ਦਾ ਵੱਡਾ ਕਦਮ, ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਸੁਣਾਈ ਮੌਤ ਦੀ ਸਜ਼ਾ

oneplus nord ce6 lite 5g launched with 7000mah battery

ਲਾਂਚ ਹੋਇਆ 7000mAh ਬੈਟਰੀ ਵਾਲਾ ਧਾਕੜ ਫੋਨ! ਇਸ ਤਰ੍ਹਾਂ ਮਿਲੇਗੀ 2000 ਰੁਪਏ ਤੱਕ...

aircraft arrive in australia

ਇਸਲਾਮਿਕ ਸਟੇਟ ਨਾਲ ਜੁੜੀਆਂ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੇ...

government employee job

ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ,...

hanta virus affected ship

ਹੰਟਾਵਾਇਰਸ ਤੋਂ ਪ੍ਰਭਾਵਿਤ ਜਹਾਜ਼ ਦੇ ਲਗਭਗ 40 ਯਾਤਰੀ ਉਤਰੇ

shortage of cooking gas cylinders

Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...

4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • savage beasts are raping and impregnating innocent minor girls
      ‘ਜਬਰ-ਜ਼ਨਾਹ ਕਰ ਕੇ ਮਾਸੂਮ ਨਾਬਾਲਗ ਬੱਚੀਆਂ ਨੂੰ’ ਗਰਭਵਤੀ ਬਣਾ ਰਹੇ ਵਹਿਸ਼ੀ ਦਰਿੰਦੇ!
    • government hospital  a victim of poor management and negligence
      ‘ਮਾੜੀ ਵਿਵਸਥਾ ਅਤੇ ਲਾਪ੍ਰਵਾਹੀ ਦੇ ਸ਼ਿਕਾਰ ਸਰਕਾਰੀ ਹਸਪਤਾਲ’ ਜ਼ਿੰਦਾ ਮਰੀਜ਼ ਨੂੰ...
    • now spa centers  hotels and houses are becoming prostitution dens
      ਹੁਣ ਸਪਾ ਸੈਂਟਰ, ਹੋਟਲ ਅਤੇ ਘਰ ਬਣਨ ਲੱਗੇ ਦੇਹ ਵਪਾਰ ਦੇ ਅੱਡੇ!
    • harassment  rude behavior and hooliganism by   passengers on planes
      ‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!
    • poor workers are being killed in explosions in firecracker factories
      ‘ਪਟਾਕਾ ਫੈਕਟਰੀਆਂ ’ਚ ਧਮਾਕੇ’ ਮਾਰੇ ਜਾ ਰਹੇ ਗਰੀਬ ਮਜ਼ਦੂਰ!
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +