ਇਸ ਸਾਲ ਦੇਸ਼ ਦੇ 9 ਸੂਬਿਆਂ ’ਚ ਚੋਣਾਂ ਤੋਂ ਪਹਿਲਾਂ ਦਿੱਲੀ ’ਚ ਸੰਪੰਨ ਹੋਈ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ ਦਿਨਾ ਬੈਠਕ 2024 ਦੀਆਂ ਚੋਣਾਂ ਦੀ ਜਿੱਤ ਦਾ ਰਸਤਾ ਅਤੇ ਦਿਸ਼ਾ-ਨਿਰਦੇਸ਼ ਦੇਣ ਦਾ ਮੌਕਾ ਹੁੰਦੀ ਦਿਖਾਈ ਦਿੱਤੀ।
ਕਾਰਜਕਾਰਨੀ ਦੀ ਬੈਠਕ ’ਚ ਜਿੱਥੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ 2023 ਦੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦਾ ਸੱਦਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਣ ਦੀ ਅਪੀਲ ਕੀਤੀ, ਉੱਥੇ ਹੀ 17 ਜਨਵਰੀ ਨੂੰ ਕਾਰਜਕਾਰਨੀ ਦੇ ਸਮਾਪਤੀ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਕਾਡਰ ਨੂੰ ਆਉਣ ਵਾਲੀਆਂ ਚੋਣਾਂ ’ਚ ਜਿੱਤ ਦਾ ਮੰਤਰ ਦਿੱਤਾ ਅਤੇ ਕਿਹਾ ਕਿ ਭਾਰਤ ਦਾ ਸਰਵੋਤਮ ਸਮਾਂ ਆਉਣ ਵਾਲਾ।
ਉਨ੍ਹਾਂ ਨੇ ਇਸ ਅੰਮ੍ਰਿਤਕਾਲ ਨੂੰ ਫਰਜ਼ਕਾਲ ’ਚ ਬਦਲਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅਜਿਹਾ ਕਰ ਕੇ ਹੀ ਅਸੀਂ ਦੇਸ਼ ਨੂੰ ਅੱਗੇ ਲਿਜਾ ਸਕਦੇ ਹਾਂ। ਹੁਣ ਅਸੀਂ ਸਮਾਜਿਕ ਤੌਰ ’ਤੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਅੱਜ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਜੇਕਰ ਹੁਣ ਕੁਝ ਨਾ ਕੀਤਾ ਤਾਂ ਇਤਿਹਾਸ ਸਾਨੂੰ ਮਾਫ ਨਹੀਂ ਕਰੇਗਾ।
ਇਕ-ਇਕ ਸੀਟ ਦੇ ਲਈ ਸਾਰਿਆਂ ਨੂੰ ਹੋਮ ਵਰਕ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਤੁਸੀਂ ਮਿਹਨਤ ਕਰਨ ਤੋਂ ਪਿੱਛੇ ਨਾ ਹੱਟੋ ਅਤੇ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਮਿਲੋ ਭਾਵੇਂ ਕੋਈ ਵੋਟ ਦੇਵੇ ਜਾਂ ਨਾ ਦੇਵੇ। ਪਾਰਟੀ ਦੇ ਵਰਕਰ ਸਮਾਜ ਦੇ ਸਾਰੇ ਵਰਗਾ ਦੇ ਲੋਕਾਂ ਨੂੰ ਮਿਲਣ, ਸਾਨੂੰ ਨਾਜ਼ੁਕਤਾ ਦੇ ਨਾਲ ਸਾਰਿਆਂ ਨੂੰ ਆਪਣੇ ਨਾਲ ਜੋੜਣਾ ਹੈ। ਸੱਤਾ ’ਚ ਬੈਠੇ ਲੋਕ ਇਹ ਨਾ ਸਮਝਣ ਕਿ ਅਸੀਂ ਸਥਾਈ ਹਾਂ। ਰਾਸ਼ਟਰਵਾਦ ਦੀ ਅਲਖ ਰ ਥਾਂ ਜਗਾਉਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਮੁਸਲਿਮ ਸਮਾਜ ਬਾਰੇ ਗਲਤ ਬਿਆਨਬਾਜ਼ੀ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਪਸਮਾਂਦਾ ਮੁਸਲਮਾਨੰ ਅਤੇ ਬੋਹਰਾ ਸਮਾਜ ਦੇ ਲੋਕਾਂ ਨੂੰ ਮਿਲਣ ਲਈ ਕਿਹਾ।
ਉਨ੍ਹਾਂ ਨੇ ਕਿਹਾ,ਪਾਰਟੀ ਦੇ ਕਈ ਲੋਕਾਂ ਨੂੰ ਅਜੇ ਵੀ ਲੱਗਦਾ ਹੈ ਕਿ ਉਹ ਵਿਰੋਧੀ ਧਿਰ ’ਚ ਹਨ। ਪਾਰਟੀ ਦੇ ਲੋਕਾਂ ਨੂੰ ਮਰਿਆਦਤ ਭਾਸ਼ਾ ਬੋਲਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਕੁਝ ਨੇਤਾ ਅਜੇ ਵੀ ਸਿਨੇਮਈ ਅੰਦਾਜ਼ ’ਚ ਬੋਲਦੇ ਹਨ, ਫਿਲਮਾਂ ’ਤੇ ਬਿਆਨ ਦਿੰਦੇ ਰਹਿੰਦੇ ਹਨ, ਉਨ੍ਹਾਂ ਨੂੰ ਰੋਕਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਦੇ ਵਰਕਰਾਂ ਨੂੰ ਅਤੀ ਆਤਮ ਵਿਸ਼ਵਾਸ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸੇ ਅਤੀ ਆਤਮ ਵਿਸ਼ਵਾਸ ਦੇ ਕਾਰਨ ਅਸੀਂ ਚੋਣ ਹਾਰ ਗਏ ਸੀ। ਇਹ ਸੋਚਣ ਨਾਲ ਕੰਮ ਨਹੀਂ ਚੱਲੇਗਾ ਕਿ ਮੋਦੀ ਆਉਣਗੇ ਅਤੇ ਅਸੀਂ ਜਿੱਤ ਜਾਵਾਂਗੇ।
ਪ੍ਰਧਾਨ ਮੰਤਰੀ ਨੇ ਵਰਕਰਾਂ ਨੂੰ ਸਰਹੱਦ ਦੇ ਨੇੜਲੇ ਪਿੰਡਾਂ ’ਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਮਿਹਨਤ ਤੋਂ ਪਿੱਛੇ ਨਾ ਹੱਟਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਚੋਣਾਂ ’ਚ 400 ਦਿਨ ਬਚੇ ਹਨ। ਇਸਲਈ ਪੂਰੀ ਸ਼ਕਤੀ ਦੇ ਨਾਲ ਲੱਗ ਜਾਓ।
ਪ੍ਰਧਾਨ ਮੰਤਰੀ ਨੇ ਕਿਹਾ ਕਿ 18 ਤੋਂ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੇ ਭਾਰਤ ਦਾ ਸਿਆਸੀ ਇਤਿਹਾਸ ਨਹੀਂ ਦੇਖਿਆ ਹੈ। ਉਨ੍ਹਾਂ ਨੂੰ ਭਾਰਤ ਦੀਆਂ ਪਿਛਲੀਆਂ ਸਰਕਾਰਾਂ ’ਚ ਹੋਏ ਭ੍ਰਿਸ਼ਟਾਚਾਰ ਦੇ ਗਲਤ ਕੰਮਾਂ ਬਾਰੇ ਪਤਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਤੇ ਭਾਜਪਾ ਦੇ ਸੁਸ਼ਾਸਨ ਬਾਰੇ ਦੱਸ਼ਣ ਦੀ ਲੋੜ ਹੈ।
ਜਿਸ ਤਰ੍ਹਾਂ ਅਸੀਂ ‘ਬੇਟੀ ਬਚਾਓ’ ਮੁਹਿੰਮ ਨੂੰ ਸਫਲ ਬਣਾਇਆ ਉਸੇ ਤਰ੍ਹਾਂ ਸਾਨੂੰ ‘ਧਰਤੀ ਬਚਾਓ’ ਮੁਹਿੰਮ ਵੀ ਚਲਾਉਣੀ ਹੋਵੇਗੀ। ਖਾਦ ਦੀ ਵੱਧ ਵਰਤੋਂ ਦੇ ਕਾਰਨ ਜਲਵਾਯੂ ਪਰਵਿਰਤਨ ਅਤੇ ਧਰਤੀ ’ਤੇ ਧਰਤੀ ਮਾਤਾ ’ਤੇ ਪੈਣ ਵਾਲੇ ਅਸਰਾਂ ਨੂੰ ਘਟਾਉਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਬੜੀ ਦਲੇਰੀਪੂਰਨ ਅਤੇ ਸੱਚੀ ਗੱਲ ਕਹੀ ਹੈ, ਉੱਥੇ ਹੀ ਪਾਰਟੀ ਦੇ ਵਰਕਰਾਂ ਨੂੰ ਡਾਂਟ ਲਗਾਉਂਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਭਾਈਚਾਰੇ ਵਿਸ਼ੇਸ਼ ਦੇ ਵਿਰੁੱਦ ਪੱਠੀਆਂ-ਸਿੱਧੀਆਂ ਗੱਲਾਂ ਨਾ ਕਰਨ ਦੀ ਨਸੀਹਤ ਵੀ ਦਿੱਤੀ ਹੈ।
ਪ੍ਰਧਾਨ ਮੰਤਰੀ ਵੱਲੋਂ ਸਾਰਿਆਂ ਨੂੰ ਲੈ ਕੇ ਚੱਲਣ ਦੀ ਗਲੱ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ੱਕ ਵੋਟਾਂ ਮਿਲਣ ਜਾਂ ਨਾ ਮਿਲਣ ਉਨ੍ਹਾਂ ਨੂੰ ਦੇਸ਼ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਹੁਣ ਭਾਜਪਾ ਵਰਕਰਾਂ ’ਤੇ ਉਨ੍ਹਾਂ ਦੀ ਨਸੀਹਤ ਦਾ ਕਿੰਨਾ ਅਸਰ ਪਵੇਗਾ ਅਤੇ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਨੂੰ ਇਸ ਦਾ ਕਿੰਨਾ ਲਾਭ ਪਹੁੰਚਦਾ ਹੈ, ਇਹ ਇਸ ਗੱਲ ’ਤੇ ਨਿਰਭਰ ਹੈ ਕਿ ਉਨ੍ਹਾਂ ਦੀਆਂ ਗੱਲਾਂ ’ਥੇ ਕਿੰਨਾ ਅਮਲ ਕਰਦੇ ਹਨ ਅਤੇ ਪਾਰਟੀ ਨੂੰ ਇਸ ਦਾ ਕਿੰਨਾ ਲਾਭ ਮਿਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।
-ਵਿਜੇ ਕੁਮਾਰ
ਨਾਰੀ ਜਾਤੀ ’ਤੇ ਹੋ ਰਹੇ ਗੈਰ-ਮਨੁੱਖੀ ਅੱਤਿਆਚਾਰ ਆਖਿਰ ਕਦੋਂ ਰੁਕਣਗੇ?
NEXT STORY