Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    6:53:41 AM

  • no more petrol only ev bike taxis allowed

    ਹੁਣ ਪੈਟਰੋਲ ਨਹੀਂ, ਸਿਰਫ਼ EV ਬਾਈਕ ਟੈਕਸੀਆਂ...

  • husband wife news

    ਪੰਜਾਬ: ਪਤੀ ਨੇ ਗਲ਼ ਘੁੱਟ ਕੇ ਮਾਰ'ਤੀ ਘਰਵਾਲੀ!...

  • power cut in punjab

    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...

  • pargat singh rahul gandhi

    ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਰਾਹੁਲ ਗਾਂਧੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸਰਕਾਰ ਤੇ ਕਿਸਾਨਾਂ ਦੇ ਉਸਾਰੂ ਰਵੱਈਏ ਨਾਲ ਅੰਦੋਲਨ ਦੇ ਸਮਾਪਤੀ ਵੱਲ ਵਧਦੇ ਕਦਮ

ARTICLE News Punjabi(ਸੰਪਾਦਕੀ)

ਸਰਕਾਰ ਤੇ ਕਿਸਾਨਾਂ ਦੇ ਉਸਾਰੂ ਰਵੱਈਏ ਨਾਲ ਅੰਦੋਲਨ ਦੇ ਸਮਾਪਤੀ ਵੱਲ ਵਧਦੇ ਕਦਮ

  • Updated: 08 Dec, 2021 03:46 AM
Article
steps towards the end of the movement with the constructive attitude
  • Share
    • Facebook
    • Tumblr
    • Linkedin
    • Twitter
  • Comment

ਕੇਂਦਰ ਸਰਕਾਰ ਵੱਲੋਂ ਸਤੰਬਰ, 2020 ’ਚ ਪਾਸ 3 ਵਾਦ-ਵਿਵਾਦ ਵਾਲੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਕਿਸਾਨ ਸੰਗਠਨ ਇਨ੍ਹਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਵਾਪਸ ਲੈਣ ਦੀ ਮੰਗ ਨੂੰ ਲੈ ਕੇ 26 ਨਵੰਬਰ, 2020 ਤੋਂ ਦਿੱਲੀ ਦੀਆਂ ਹੱਦਾਂ ’ਤੇ ਧਰਨਾ-ਪ੍ਰਦਰਸ਼ਨ ਕਰਦੇ ਆ ਰਹੇ ਹਨ।

ਕਿਸਾਨਾਂ ’ਚ ਪਾਏ ਜਾਂਦੇ ਅਸੰਤੋਸ਼ ਨੂੰ ਵੇਖਦੇ ਹੋਏ 19 ਨਵੰਬਰ, 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ 29 ਨਵੰਬਰ, 2021 ਨੂੰ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸਮਾਗਮ ਦੇ ਪਹਿਲੇ ਹੀ ਦਿਨ ਇਸ ਸਬੰਧੀ ਪ੍ਰਕਿਰਿਆ ਵੀ ਸੰਪੰਨ ਕਰਨ ਦਾ ਐਲਾਨ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ 28 ਨਵੰਬਰ, 2021 ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇਕ ਹੋਰ ਮੰਗ ਪ੍ਰਵਾਨ ਕਰ ਕੇ ਪਰਾਲੀ ਸਾੜਨ ਨੂੰ ਅਪਰਾਧ ਮੁਕਤ ਕਰਾਰ ਦਿੱਤਾ ਅਤੇ ਸੰਸਦ ’ਚ ਵਾਅਦੇ ਮੁਤਾਬਕ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵੀ ਸੰਪੰਨ ਕਰਨ ਦੇ ਬਾਵਜੂਦ ਕਿਸਾਨ ਆਗੂਆਂ ਨੇ ਧਰਨੇ ਵਾਲੀਆਂ ਥਾਵਾਂ ਤੋਂ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।

ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨੋਂ ਵਾਦ-ਵਿਵਾਦ ਵਾਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਉਨ੍ਹਾਂ ਦੀ ਇਕੋ-ਇਕ ਮੰਗ ਨਹੀਂ ਹੈ ਅਤੇ ਉਨ੍ਹਾਂ ਚਿੱਠੀ ’ਚ ਆਪਣੀਆਂ ਪਹਿਲਾਂ ਕੀਤੀਆਂ ਹੋਈਆਂ 6 ਮੰਗਾਂ ਦਰਜ ਕਰ ਦਿੱਤੀਆਂ।

ਇਨ੍ਹਾਂ ਮੰਗਾਂ ’ਚ ਐੱਮ. ਐੱਸ. ਪੀ. (ਮਿਨੀਮਮ ਸਪੋਰਟ ਪ੍ਰਾਈਸ) ਦੀ ਗਾਰੰਟੀ ਨੂੰ ਕਿਸਾਨਾਂ ਦਾ ਅਧਿਕਾਰ ਬਣਾਉਣ, ਬਿਜਲੀ ਐਕਟ ਸੋਧ ਬਿੱਲ 2020-21 ਵਾਪਸ ਲੈਣ, ਪਰਾਲੀ ਸਾੜਨ ’ਤੇ ਸਜ਼ਾ ਦੀ ਵਿਵਸਥਾ ਹਟਾਉਣ, ਦਰਜ ਮੁਕੱਦਮੇ ਵਾਪਸ ਲੈਣ, ਲਖੀਮਪੁਰ ਖੀਰੀ ਕਾਂਡ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਤਰਫੀ ਅਤੇ ਗ੍ਰਿਫਤਾਰੀ, ਅੰਦੋਲਨ ’ਚ ਸ਼ਹੀਦ ਹੋਣ ਵਾਲੇ 700 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੀ ਵਿਵਸਥਾ ਕਰਨੀ ਸ਼ਾਮਲ ਸੀ।

ਅਗਲੇ ਹੀ ਦਿਨ 30 ਨਵੰਬਰ ਨੂੰ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਦੀ ਗੱਲਬਾਤ ਲਈ ਕਮੇਟੀ ਗਠਿਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਅਤੇ ਐੱਮ. ਐੱਸ. ਪੀ. ਅਤੇ ਹੋਰ ਮੁੱਦਿਆਂ ’ਤੇ ਚਰਚਾ ਲਈ ਪੰਜ ਲੋਕਾਂ ਦੇ ਨਾਂ ਭੇਜਣ ਲਈ ਕਿਹਾ।

ਦੂਜੇ ਪਾਸੇ ਪੰਜਾਬ ਦੇ 32 ਕਿਸਾਨ ਸੰਗਠਨਾਂ ਨੇ ਘਰ ਵਾਪਸੀ ਦੀ ਤਿਆਰੀ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਦੋ ਟੁਕ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਉਹ ਕਿਤੇ ਨਹੀਂ ਜਾਣਗੇ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਸਹਿਮਤੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸਭ ਮੈਂਬਰਾਂ ਵੱਲੋਂ ਅਗਲੀ ਰਣਨੀਤੀ ਬਣਾਉਣ ਦੀ ਗੱਲ ਕਹੀ ਗਈ।

ਇਸ ਦੌਰਾਨ 3 ਦਸੰਬਰ ਨੂੰ ਕਿਸਾਨ ਆਗੂਆਂ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਹੋਈ ਬੈਠਕ ਵੀ ਸਿਰੇ ਨਹੀਂ ਚੜ੍ਹ ਸਕੀ।

4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨਾਲ ਗੱਲਬਾਤ ਲਈ 5 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਦੋ ਦਿਨ ਤੱਕ ਸਰਕਾਰ ਦਾ ਰਵੱਈਆ ਦੇਖਣ ਪਿੱਛੋਂ ਹੀ 7 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ’ਚ ਅੱਗੋਂ ਦੀ ਰਣਨੀਤੀ ’ਤੇ ਵਿਚਾਰ ਕੀਤਾ ਜਾਵੇਗਾ।

7 ਦਸੰਬਰ ਨੂੰ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਸੰਯੁਕਤ ਕਿਸਾਨ ਮੋਰਚਾ ਦੇ 5 ਮੈਂਬਰਾਂ ਦੀ ਬੈਠਕ ਪਿੱਛੋਂ ਕਮੇਟੀ ਦੇ ਮੈਂਬਰ ਦੁਬਾਰਾ ਸੰਯੁਕਤ ਮੋਰਚਾ ਦੀ ਬੈਠਕ ’ਚ ਪਹੁੰਚ ਕੇ ਕਿਸਾਨ ਆਗੂਆਂ ਦੀ ਬੈਠਕ ’ਚ ਸ਼ਾਮਲ ਹੋਏ।

ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਕੋਲ ਗ੍ਰਹਿ ਮੰਤਰਾਲਾ ਦਾ ਇਕ ਸੰਦੇਸ਼ ਆਇਆ ਜਿਸ ’ਚ ਵੱਖ-ਵੱਖ ਮੁੱਦਿਆਂ ’ਤੇ ਉਸਾਰੂ ਸਹਿਮਤੀ ਦਾ ਸੰਕੇਤ ਦਿੱਤਾ ਗਿਆ ਸੀ। ਇਸ ਤੋਂ ਇਹ ਲੱਗ ਰਿਹਾ ਸੀ ਕਿ 7 ਦਸੰਬਰ ਨੂੰ ਕਿਸਾਨਾਂ ਦੀ ਘਰ ਵਾਪਸੀ ’ਤੇ ਗੱਲ ਬਣ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ।

ਸ਼ਾਮ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਰਕਾਰ ਦੇ ਭੇਜੇ ਪ੍ਰਸਤਾਵਾਂ ’ਤੇ ਵਿਚਾਰ ਕਰਨ ਪਿੱਛੋਂ ਪ੍ਰੈੱਸ ਕਾਨਫਰੰਸ ’ਚ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਪ੍ਰਸਤਾਵਾਂ ਦੇ ਕੁਝ ਬਿੰਦੂਆਂ ’ਤੇ ਸਪੱਸ਼ਟੀਕਰਨ ਦੀ ਲੋੜ ਹੈ। ਕਿਸਾਨਾਂ ਦੇ ਇਤਰਾਜ਼ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ। ਇਨ੍ਹਾਂ ’ਤੇ 8 ਦਸੰਬਰ ਨੂੰ ਜਵਾਬ ਮਿਲਣ ਦੀ ਉਮੀਦ ਹੈ।

ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ’ਤੇ ਦਰਜ ਸਭ ਮੁਕੱਦਮੇ ਬਿਨਾਂ ਸ਼ਰਤ ਵਾਪਸ ਲਏ ਜਾਣ, ਇਕੱਲੇ ਹਰਿਆਣਾ ’ਚ ਹੀ 48000 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਐੱਮ. ਐੱਸ. ਪੀ. ਬਾਰੇ ਕਮੇਟੀ ’ਚ ਸਿਰਫ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਲੈਣ ਅਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੀ ਮੰਗ ਸ਼ਾਮਲ ਹੈ।

ਕਿਸਾਨ ਨੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਕੁਝ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਇਸ ਲਈ 8 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੁੜ ਬੈਠਕ ਹੋਵੇਗੀ ਜਿਸ ’ਚ ਸਰਕਾਰ ਦੇ ਜਵਾਬ ’ਤੇ ਚਰਚਾ ਪਿੱਛੋਂ ਅੱਗੋਂ ਦੀ ਰਣਨੀਤੀ ਬਣਾਈ ਜਾਵੇਗੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਦੀ ਚਿੱਠੀ ’ਤੇ ਕਿਵੇਂ ਭਰੋਸਾ ਕਰੀਏ? ਦਿੱਲੀ ਦੇ ਥਾਣਿਆਂ ’ਚ ਬੰਦ ਪਏ ਟਰੈਕਟਰਾਂ ਨੂੰ ਛੱਡਿਆ ਜਾਵੇ। ਇਸ ਦੌਰਾਨ ਇਕ ਕਿਸਾਨ ਨੇਤਾ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਅੰਦੋਲਨ ਖਤਮ ਹੋਣ ਦੀ ਸੰਭਾਵਨਾ ਹੈ।

ਇਹ ਚੰਗੀ ਗੱਲ ਹੈ ਕਿ ਅੰਦੋਲਨ ਦੀ ਸਮਾਪਤੀ ਦੀ ਦਿਸ਼ਾ ’ਚ ਸਰਕਾਰ ਅਤੇ ਅੰਦੋਲਨਕਾਰੀ ਕਿਸਾਨ ਦੋਨੋਂ ਹੀ ਅੱਗੇ ਵਧ ਰਹੇ ਹਨ ਅਤੇ ਇਸ ਸਮੱਸਿਆ ਦਾ ਕੋਈ ਤਸੱਲੀਬਖਸ਼ ਹੱਲ ਕੱਢਣਾ ਨਾ ਸਿਰਫ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਸਗੋਂ ਦੇਸ਼ ਦੇ ਵੀ ਹਿੱਤ ’ਚ ਹੈ।

-ਵਿਜੇ ਕੁਮਾਰ

  • constructive attitude
  • movement
  • ਕਿਸਾਨਾਂ
  • ਅੰਦੋਲਨ

ਚੋਣਾਂ ਨੇੜੇ ਆਉਂਦਿਆਂ ਹੀ ਉੱਤਰ ਪ੍ਰਦੇਸ਼ ’ਚ ਦੂਸ਼ਣਬਾਜ਼ੀ ਹੋਈ ਤੇਜ਼

NEXT STORY

Stories You May Like

  • rising cases of theft by domestic help
    ‘ਘਰੇਲੂ ਨੌਕਰ-ਨੌਕਰਾਣੀਆਂ ਵਲੋਂ ਚੋਰੀ’ ਦੇ ਵਧਦੇ ਮਾਮਲੇ!
  • modi government committed to the welfare of punjab  s farmers
    ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ, ਕਣਕ ਦੇ ਬੀਜਾਂ 'ਤੇ 50 ਕਰੋੜ ਦੀ ਸਬਸਿਡੀ ਮਨਜ਼ੂਰ : ਢਿੱਲੋਂ
  • singaporean companies show interest in india  s semiconductor
    ਭਾਰਤ ਦੇ ਵਧਦੇ ਸੈਮੀਕੰਡਕਟਰ ਬਾਜ਼ਾਰ ’ਚ ਸਿੰਗਾਪੁਰ ਦੀਆਂ ਕੰਪਨੀਆਂ ਦੀ ਵਧੀ ਦਿਲਚਸਪੀ
  • american company bids to make plastic 10 and 20 rupee notes
    ਪਲਾਸਟਿਕ ਦੇ 10-20 ਰੁਪਏ ਦੇ ਨੋਟ ਬਣਾਉਣ ਲਈ ਅਮਰੀਕੀ ਕੰਪਨੀ ਨੇ ਲਾਈ ਬੋਲੀ, ਜਾਣੋ ਸਰਕਾਰ ਦੀਆਂ ਸ਼ਰਤਾਂ
  • india fiji
    ਫਿਜੀ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ ਦਾ ਵੱਡਾ ਕਦਮ ! ਅਹਿਮ ਸੈਕਟਰਾਂ 'ਚ ਮਦਦ ਦਾ ਕੀਤਾ ਐਲਾਨ
  • drought affected farmers input subsidy rs 2500
    ਸੋਕਾ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ 2500 ਰੁਪਏ ਦੀ ਇਨਪੁੱਟ ਸਬਸਿਡੀ, ਕਰਨਾਟਕ ਸਰਕਾਰ ਦਾ ਵੱਡਾ ਐਲਾਨ
  • girl takes drastic step a month before her wedding
    ਚਾਵਾਂ ਨਾਲ ਤੋਰਨੀ ਸੀ ਧੀ ਦੀ ਡੋਲੀ! ਵਿਆਹ ਦੇ ਇਕ ਮਹੀਨਾ ਪਹਿਲਾਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
  • letter to canadian pm
    ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ 'ਤੇ ਜਤਾਈ ਚਿੰਤਾ
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
  • four shops targeted at mai hiran gate
    ਜਲੰਧਰ 'ਚ 24 ਘੰਟਿਆਂ 'ਚ ਫਿਰ ਚੋਰੀ, ਮਾਈ ਹੀਰਾਂ ਗੇਟ 'ਚ 4 ਦੁਕਾਨਾਂ ਨੂੰ...
  • two more accused arrested in lpu controversy students protest
    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
  • deadbody of a person found in a hotel in jalandhar
    ਜਲੰਧਰ ਵਿਖੇ ਹੋਟਲ 'ਚ ਵਿਅਕਤੀ ਨੂੰ ਇਸ ਹਾਲ 'ਚ ਵੇਖ ਉੱਡੇ ਸਭ ਦੇ ਹੋਸ਼
  • national commission for scheduled castes issues notice to sangrur dc and ssp
    ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
Trending
Ek Nazar
flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

a golden time is beginning for these 5 zodiac signs

ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...

pharmaceutical factory in ukraine

ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ ’ਤੇ ਹਮਲਾ, 400 ਕਰੋੜ ਰੁਪਏ ਦਾ...

airstrike by paksitan

ਅਫਗਾਨਿਸਤਾਨ 'ਚ ਪਾਕਿਸਤਾਨੀ ਹਵਾਈ ਹਮਲਿਆਂ 'ਚ 10 ਨਾਗਰਿਕਾਂ ਦੀ ਮੌਤ, UN ਨੇ...

xi jinping health

ਟਰੰਪ ਨਾਲ ਮੁਲਾਕਾਤ ਮਗਰੋਂ ਸ਼ੀ ਜਿਨਪਿੰਗ ਦੀ ਸਿਹਤ 'ਤੇ ਉੱਠ ਰਹੇ ਸਵਾਲ

presidential elections in brazil

ਬੋਲਸੋਨਾਰੋ ਅਤੇ ਲੂਲਾ ਬਹੁਮਤ ਹਾਸਲ ਕਰਨ 'ਚ ਅਸਫਲ,  ਬ੍ਰਾਜ਼ੀਲ 'ਚ ਹੋਣਗੀਆਂ...

fbi director kash patel gets engaged to country singer alexis wilkins

ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

us strikes on boat

ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

famous actor had a secret wedding

ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...

major police action in the famous singer  s case

ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...

husband car girlfriend momos wife

ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • india should learn from brazil about the growing threat
      ‘ਆਨਲਾਈਨ ਗੇਮਾਂ ਦਾ ਵਧਦਾ ਖ਼ਤਰਾ’ ਬ੍ਰਾਜ਼ੀਲ ਤੋਂ ਸਿੱਖੇ ਭਾਰਤ!
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • strict action should be taken against the fraudsters
      ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ...
    • blinded by selfishness  people are killing their own kin
      ‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!
    • innocent lives being lost to gun culture in america
      ‘ਅਮਰੀਕਾ ’ਚ ਗੰਨ ਕਲਚਰ ਨਾਲ ਜਾ ਰਹੀਆਂ ਬੇਕਸੂਰ ਲੋਕਾਂ ਦੀਆਂ ਜਾਨਾਂ!’
    • some prisons turning into arenas of violence
      ‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +