ਛੂਤਛਾਤ ਅਤੇ ਜਾਤੀ ਦੇ ਆਧਾਰ ’ਤੇ ਵਿਤਕਰਾ ਮਿਟਾਉਣ ਲਈ ਮਹਾਤਮਾ ਗਾਂਧੀ ਅਤੇ ਹੋਰਨਾਂ ਮਹਾਪੁਰਸ਼ਾਂ ਨੇ ਅਣਥੱਕ ਯਤਨ ਕੀਤੇ ਪਰ ਆਜ਼ਾਦੀ ਦੇ 75 ਸਾਲ ਬਾਅਦ ਵੀ ਦੇਸ਼ ਵਿਚ ਕਈ ਥਾਵਾਂ ’ਤੇ ਦਲਿਤ ਭਾਈਚਾਰੇ ਨਾਲ ਵਿਤਕਰਾ ਜਾਰੀ ਹੈ :
* 7 ਨਵੰਬਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਨਗਰ ਦੇ ਥਾਣਾ ਸੂਰਸਾਗਰ ਦੇ ਅਧੀਨ ‘ਭੀਮਿਆ ਜੀ ਕੀ ਘਾਟੀ’ ਵਿਚ ਕੁਝ ਲੋਕਾਂ ਨੇ ਕਿਸ਼ਨ ਲਾਲ ਨਾਂ ਦੇ ਇਕ ਆਦਿਵਾਸੀ ਨੂੰ ਹੈਂਡਪੰਪ ਨੂੰ ਛੂਹ ਲੈਣ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ।
* 13 ਨਵੰਬਰ ਨੂੰ ਓਰੈਯਾ (ਉੱਤਰ ਪ੍ਰਦੇਸ਼) ਦੇ ‘ਦਿਬਿਆਪੁਰ’ ਵਿਚ ਕਿਸੇ ਗੱਲ ਤੋਂ ਗੁੱਸੇ 5 ਵਿਅਕਤੀਆਂ ਨੇ ਆਦਿੱਤਿਆ ਦੋਹਰੇ ਨਾਂ ਦੇ ਇਕ ਦਲਿਤ ਨੌਜਵਾਨ ਨੂੰ ਰਸਤੇ ’ਚ ਉਸ ਦੀ ਕਾਰ ’ਚੋਂ ਬਾਹਰ ਖਿੱਚ ਕੇ ਦੌੜਾ-ਦੌੜਾ ਕੇ ਕੁੱਟਿਆ, ਜਿਸ ਨਾਲ ਉਹ ਸਦਮੇ ’ਚ ਆ ਗਿਆ।
* 15 ਨਵੰਬਰ ਨੂੰ ਮੁੰਗੇਰ (ਬਿਹਾਰ) ਦੇ ‘ਛੋਟੀ ਕੇਸ਼ਵਪੁਰ’ ਇਲਾਕੇ ’ਚ ਵਿਆਜ ਦਾ ਪੈਸਾ ਨਾ ਮੋੜਣ ’ਤੇ ਕੁਝ ਦਬੰਗਾਂ ਨੇ ਇਕ ਦਲਿਤ ਪਰਿਵਾਰ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਘਰ ’ਚ ਵੜ ਕੇ ਕੁੱਟਿਆ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਈਆਂ।
* 26 ਨਵੰਬਰ ਨੂੰ ਸਿਰੋਹੀ (ਰਾਜਸਥਾਨ) ’ਚ ਇਕ ਦਲਿਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪਹਿਲਾਂ ਤਾਂ ਕੁਝ ਦਬੰਗਾਂ ਨੇ ਬਿਨਾਂ ਕਿਸੇ ਕਾਰਨ ਹੀ ਉਕਤ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪਿਸ਼ਾਬ ਪਿਆਇਆ, ਜਿਸ ਨਾਲ ਨੌਜਵਾਨ ਇੰਨਾ ਡਰ ਗਿਆ ਕਿ ਕਈ ਦਿਨਾਂ ਤੱਕ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲਿਆ।
* ਅਤੇ ਹੁਣ 2 ਦਸੰਬਰ ਨੂੰ ਕੋਲਾਰ (ਕਰਨਾਟਕ) ਜ਼ਿਲੇ ਦੇ ‘ਮੁਲਬਗਲ’ ਵਿਚ ਕਿਸੇ ਕੰਮ ਲਈ ਜਾਂਦੇ ਸਮੇਂ ਉਦੈਕਿਰਣ ਨਾਂ ਦੇ ਇਕ ਦਲਿਤ ਨੌਜਵਾਨ ਵੱਲੋਂ ਆਪਣਾ ਮੋਟਰਸਾਈਕਲ ਰਾਜੂ ਨਾਂ ਦੇ ਇਕ ਹੋਰ ਨੌਜਵਾਨ ਤੋਂ ਅੱਗੇ ਕੱਢ ਲੈ ਜਾਣ ’ਤੇ ਰਾਜੂ ਨੇ ਉਸ ਨੂੰ ਆਪਣੇ ਘਰ ਸੱਦ ਕੇ ਬੇਇੱਜ਼ਤ ਅਤੇ ਅਪਮਾਨਿਤ ਕਰਨ ਦੇ ਬਾਅਦ ਖੰਭੇ ਨਾਲ ਬੰਨ੍ਹ ਕੇ ਕੁੱਟ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਦੈ ਨੇ ਖੁਦਕੁਸ਼ੀ ਕਰ ਲਈ।
ਇਸ ਲਈ ਇਹ ਸਵਾਲ ਉੱਠਦਾ ਹੈ ਕਿ ਆਖਿਰ ਕਦੋਂ ਤੱਕ ਅਸੀਂ ਸਮਾਜ ’ਚੋਂ ਜਾਤ-ਪਾਤ ਦੀ ਸਮੱਸਿਆ ਨੂੰ ਨਹੀਂ ਮਿਟਾ ਸਕਾਂਗੇ ਅਤੇ ਸਾਡੇ ਮਨ ’ਚ ਖੁਦ ਨੂੰ ਦੂਸਰਿਆਂ ਤੋਂ ਵਧੀਆ ਸਮਝਣ ਦਾ ਵਹਿਮ ਬਣਿਆ ਰਹੇਗਾ। ਸਾਡੇ ਦੇਸ਼ ਵਿਚ ਸਾਰੇ ਧਰਮ ਇਹੀ ਸਿੱਖਿਆ ਦਿੰਦੇ ਹਨ ਕਿ ਸਾਰੇ ਲੋਕ ਇਕ ਹੀ ਭਗਵਾਨ ਦੇ ਬਣਾਏ ਹੋਏ ਹਨ। ਨੈਤਿਕ, ਧਾਰਮਿਕ ਅਤੇ ਸੰਵਿਧਾਨਿਕ ਲਿਹਾਜ਼ ਤੋਂ ਵੀ ਸਾਰੇ ਇਕ ਸਮਾਨ ਹਨ। ਇਸ ਲਈ ਅਜਿਹਾ ਆਚਰਣ ਕਰਨ ਵਾਲੇ ਲੋਕਾਂ ਨੂੰ ਜਦ ਤੱਕ ਸਖਤ ਸਜ਼ਾ ਨਹੀਂ ਮਿਲੇਗੀ ਉਦੋਂ ਤੱਕ ਇਹ ਕੁਰੀਤੀ ਖਤਮ ਨਹੀਂ ਹੋ ਸਕਦੀ।
–ਵਿਜੇ ਕੁਮਾਰ
ਚੀਨ ’ਚ ਸ਼ੀ ਜਿਨਪਿੰਗ ਦੇ ਵਿਰੁੱਧ ਲੋਕਾਂ ’ਚ ਗੁੱਸਾ : ਉੱਦਮੀ ਦੇਸ਼ ਤੋਂ ਭੱਜਣ ਲੱਗੇ
NEXT STORY