ਆਮ ਤੌਰ ’ਤੇ ਨਸ਼ਾ ਸਮੱਗਲਿੰਗ ਵਰਗੇ ਨਾਜਾਇਜ਼ ਧੰਦਿਆਂ ਨੂੰ ਮਰਦ ਪ੍ਰਧਾਨ ਹੀ ਮੰਨਿਆ ਜਾਂਦਾ ਸੀ ਪਰ ਹੁਣ ਨਸ਼ਾ ਸਮੱਗਲਰ ਆਪਣੇ ਇਸ ਧੰਦੇ ’ਚ ਵੱਡੀ ਗਿਣਤੀ ’ਚ ਔਰਤਾਂ ਨੂੰ ਵੀ ਸ਼ਾਮਲ ਕਰਨ ਲੱਗੇ ਹਨ ਤਾਂ ਕਿ ਉਹ ਖੁਦ ਕਾਬੂ ਨਾ ਆ ਸਕਣ ਅਤੇ ਉਨ੍ਹਾਂ ਦਾ ਧੰਦਾ ਚੱਲਦਾ ਰਹੇ। ਇਸ ਦੀਆਂ ਇਕ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 29 ਮਈ ਨੂੰ ਹਿਮਾਚਲ ’ਚ ਕੁੱਲੂ ਦੀ ਪੁਲਸ ਨੇ ਦਿੱਲੀ ਤੋਂ ਨਸ਼ੇ ਦੀ ਖੇਪ ਲੈ ਕੇ ਪਹੁੰਚੀ ਵਿਦੇਸ਼ੀ ਔਰਤ ਨੂੰ ਗ੍ਰਿਫਤਾਰ ਕੀਤਾ।
* 3 ਜੂਨ ਨੂੰ ਹਿਸਾਰ ਪੁਲਸ ਦੀ ਨਸ਼ਾ ਰੋਕੂ ਟੀਮ ਨੇ ਇਕ ਔਰਤ ਨੂੰ 2 ਕਿਲੋ 130 ਗ੍ਰਾਮ ਗਾਂਜੇ ਦੇ ਨਾਲ ਫੜਿਆ।
* 9 ਜੂਨ ਨੂੰ ਗੰਗੋਹ ਪੁਲਸ ਨੇ ਸਹਾਰਨਪੁਰ ’ਚ ਇਕ ਔਰਤ ਸਮੇਤ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਗਰੁੱਪ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਅੱਧਾ ਕਿਲੋ ਸਮੈਕ ਅਤੇ 14 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ।
* 11 ਜੂਨ ਨੂੰ ਸ਼ਿਮਲਾ ’ਚ ਨਸ਼ੇ ਦੇ ਕਾਰੋਬਾਰੀਆਂ ਦੇ ਵਿਰੁੱਧ ਕਾਰਵਾਈ ਦੇ ਦੌਰਾਨ ਇਕ ਔਰਤ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1.73 ਗ੍ਰਾਮ ਚਿੱਟਾ, 136 ਗ੍ਰਾਮ ਅਫੀਮ ਅਤੇ 93 ਬੋਤਲ ਸ਼ਰਾਬ ਫੜੀ ਗਈ।
* 12 ਜੂਨ ਨੂੰ ਨਾਰਨੌਂਦ ’ਚ ਸੀ. ਆਈ. ਏ.-2 ਦੀ ਟੀਮ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 510 ਗ੍ਰਾਮ ਗਾਂਜਾ ਬਰਾਮਦ ਕੀਤਾ।
* 13 ਜੂਨ ਨੂੰ ਪੁਲਸ ਨੇ ਉੱਤਰਾਖੰਡ ਦੇ ਵਿਕਾਸਨਗਰ ’ਚ ਜੀਵਨਗੜ੍ਹ ਨਿਵਾਸੀ ਇਕ ਔਰਤ ਨੂੰ 6 ਗ੍ਰਾਮ ਸਮੈਕ ਦੇ ਨਾਲ ਫੜਿਆ।
* 14 ਜੂਨ ਨੂੰ ਜੀਂਦ ਦੀ ਚਮੇਲਾ ਕਾਲੋਨੀ ’ਚ ਨਸ਼ਾ ਰੋਕੂ ਟੀਮ ਨੇ ਇਕ ਔਰਤ ਨੂੰ 100 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਜਦਕਿ ਉਸ ਦੀ ਸਾਥਣ ਔਰਤ ਫਰਾਰ ਹੋਣ ’ਚ ਸਫਲ ਹੋ ਗਈ।
* 15 ਜੂਨ ਨੂੰ ਟਾਂਡਾ ਪੁਲਸ ਨੇ ਇਕ ਔਰਤ ਦੇ ਕਬਜ਼ੇ ’ਚੋਂ ਭਾਰੀ ਗਿਣਤੀ ’ਚ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ।
* 16 ਜੂਨ ਨੂੰ ਲੁਧਿਆਣਾ ਦੇ ਪਿੰਡ ਫਤਿਹਪੁਰ ਗੁੱਜਰਾਂ ਦੇ ਨੇੜੇ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 13 ਗ੍ਰਾਮ ਨਸ਼ੀਲਾ ਪਾਊਡਰ ਫੜਿਆ।
* 16 ਜੂਨ ਨੂੰ ਕਪੂਰਥਲਾ ਥਾਣਾ ਸਦਰ ਦੀ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 24 ਨਸ਼ੀਲੇ ਟੀਕੇ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 18 ਜੂਨ ਨੂੰ ਪਾਨੀਪਤ ’ਚ 1470 ਗ੍ਰਾਮ ਗਾਂਜਾ ਪੱਤੀ ਦੇ ਨਾਲ ਇਕ ਔਰਤ ਨੂੰ ਫੜਿਆ ਗਿਆ ਜੋ ਉਹ ਕੁਰੂਕਸ਼ੇਤਰ ਤੋਂ ਇਕ ਔਰਤ ਕੋਲੋਂ ਖਰੀਦ ਕੇ ਲਿਆਈ ਸੀ।
* 18 ਜੂਨ ਨੂੰ ਥਾਣਾ ਚੱਬੇਵਾਲ ਦੀ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ।
* 19 ਜੂਨ ਨੂੰ ਮਾਹਿਲਪੁਰ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 33 ਗ੍ਰਾਮ ਨਸ਼ੀਲਾ ਪਾਊਡਰ ਜ਼ਬਤ ਕੀਤਾ।
* 20 ਜੂਨ ਨੂੰ ਬਠਿੰਡਾ ਜ਼ਿਲਾ ਪੁਲਸ ਨੇ ਇਕ ਔਰਤ ਨੂੰ 500 ਗ੍ਰਾਮ ਗਾਂਜੇ ਨਾਲ ਗ੍ਰਿਫਤਾਰ ਕੀਤਾ।
* 22 ਜੂਨ ਨੂੰ ਜਲੰਧਰ ’ਚ ਇਕ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
* 22 ਜੂਨ ਨੂੰ ਟਾਂਡਾ ਪੁਲਸ ਨੇ ਇਕ ਵਿਅਕਤੀ ਅਤੇ ਔਰਤ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 73 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
* 22 ਜੂਨ ਨੂੰ ਹੀ ਸੁਜਾਨਪੁਰ ਥਾਣਾ ਦੀ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 58,500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ।
* 23 ਜੂਨ ਨੂੰ ਗੜ੍ਹਸ਼ੰਕਰ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ 30 ਗ੍ਰਾਮ ਨਸ਼ੀਲਾ ਪਾਊਡਰ ਕਬਜ਼ੇ ’ਚ ਲਿਆ।
* 23 ਜੂਨ ਨੂੰ ਜੈਤਪੁਰ ਪੁਲਸ ਨੇ 5.180 ਗ੍ਰਾਮ ਗਾਂਜੇ ਦੇ ਨਾਲ ਇਕ ਔਰਤ ਸਮੱਗਲਰ ਨੂੰ ਗ੍ਰਿਫਤਾਰ ਕੀਤਾ।
* 23 ਜੂਨ ਨੂੰ ਰਾਬਰਟਸਗੰਜ (ਉੱਤਰ ਪ੍ਰਦੇਸ਼) ਪੁਲਸ ਨੇ 70 ਗ੍ਰਾਮ ਹੈਰੋਇਨ ਦੇ ਨਾਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ।
* 24 ਜੂਨ ਨੂੰ ਰਾਜਪੁਰਾ ਪੁਲਸ ਨੇ ਇਕ ਗੱਡੀ ’ਚ ਸਵਾਰ ਔਰਤ ਦੇ ਕਬਜ਼ੇ ’ਚੋਂ 32 ਕਿਲੋ 500 ਗ੍ਰਾਮ ਗਾਂਜਾ ਬਰਾਮਦ ਕੀਤਾ।
* 24 ਜੂਨ ਨੂੰ ਪਠਾਨਕੋਟ ਪੁਲਸ ਨੇ ਡੇਢ ਕਿਲੋ ਗਾਂਜੇ ਦੇ ਨਾਲ ਐਕਟਿਵਾ ਸਵਾਰ ਔਰਤ ਅਤੇ ਉਸ ਦੇ ਬੇਟੇ ਨੂੰ ਫੜਿਆ।
* 24 ਜੂਨ ਨੂੰ ਟਾਂਡਾ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ਤੋਂ 40 ਗ੍ਰਾਮ ਨਸ਼ੀਲਾ ਪਾਊਡਰ ਫੜਿਆ।
* 25 ਜੂਨ ਨੂੰ ਮੁਕੰਦਪੁਰ ਪੁਲਸ ਨੇ ਇਕ ਔਰਤ ਨੂੰ ਨਸ਼ੇ ਦੇ 22 ਟੀਕਿਆਂ ਦੇ ਨਾਲ ਗ੍ਰਿਫਤਾਰ ਕੀਤਾ।
ਕਿਉਂਕਿ ਔਰਤਾਂ ’ਤੇ ਘੱਟ ਸ਼ੱਕ ਕੀਤਾ ਜਾਂਦਾ ਹੈ ਇਸ ਲਈ ਨਸ਼ਿਆਂ ਦੇ ਸਮੱਗਲਰ ਆਪਣਾ ਸਾਮਾਨ ਇਕ ਥਾਂ ਤੋਂ ਦੂਸਰੀ ਥਾਂ ’ਤੇ ਪਹੁੰਚਾਉਣ ਦੇ ਲਈ ਔਰਤਾਂ ਨੂੰ ਇਸ ਧੰਦੇ ’ਚ ਸ਼ਾਮਲ ਕਰ ਰਹੇ ਹਨ ਜਿਸ ਨੂੰ ਉਹ ਵੱਧ ਸੁਰੱਖਿਅਤ ਮੰਨਦੇ ਹਨ।
ਕਿਉਂਕਿ ਔਰਤਾਂ ਦਾ ਨਸ਼ੀਲੀਆਂ ਦਵਾਈਆਂ ਦੇ ਧੰਦੇ ’ਚ ਸ਼ਾਮਲ ਹੋਣਾ ਮੁੱਖ ਤੌਰ ’ਤੇ ਆਰਥਿਕ ਮਜਬੂਰੀਆਂ ਦਾ ਨਤੀਜਾ ਹੈ, ਇਸ ਲਈ ਇਸ ਨੂੰ ਰੋਕਣ ਦੇ ਲਈ ਪੁਲਸ ਵੱਲੋਂ ਵੱਧ ਚੌਕਸੀ ਵਰਤਣ ਅਤੇ ਲੋੜਵੰਦ ਔਰਤਾਂ ਦੇ ਲਈ ਰੁਜ਼ਗਾਰ ਦੇ ਬਦਲ ਵੀ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਉਹ ਧਨ ਦੀ ਤੰਗੀ ਦੂਰ ਕਰਨ ਲਈ ਨਾਜਾਇਜ਼ ਸਰਗਰਮੀਆਂ ਨਾਲ ਜੁੜਨ ਲਈ ਮਜਬੂਰ ਨਾ ਹੋਣ।
-ਵਿਜੇ ਕੁਮਾਰ
ਕਸ਼ਮੀਰ ’ਚ ਨਵੀਂ ਸਵੇਰ ਦਾ ਸੰਕੇਤ ਕੇਂਦਰ ਸਰਕਾਰ ਅਤੇ ਸੂਬੇ ਦੇ ਆਗੂਆਂ ਦੀ ਬੈਠਕ ਸੰਪੰਨ
NEXT STORY