ਜਲੰਧਰ: ਜੈਗੂਆਰ ਲੈਂਡ ਰੋਵਰ ਨੇ ਆਪਣੀ ਜੈਗੂਆਰ XF ਸਪੋਰਟਬ੍ਰੇਕ ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਕਾਰ ਬ੍ਰੀਟੀਸ਼ ਦੇ ਟੈਨਿਸ ਪਲੇਅਰ ਐਂਡੀ ਮੁਰਾਏ ਦੁਆਰਾ ਪੇਸ਼ ਕੀਤੀ ਗਈ ਹੈ। ਜੈਗੂਆਰ XE ਸਪੋਰਟ ਬ੍ਰੇਕ ਯੂਰੋਪੀ ਸ਼ੋਰੂਮ 'ਚ ਇਸ ਸਾਲ ਦੀ ਤੀਜੀ ਤਿਮਾਹੀ ਤੋਂ ਦਿਖਣਾ ਸ਼ੁਰੂ ਹੋ ਜਾਵੇਗੀ। ਇੰਟਰਨੈਸ਼ਨਲ ਮਾਰਕੀਟ 'ਚ ਇਹ ਕਾਰ ਆਡੀ 16 ਏਵੇਂਟ, BMW 5 ਸੀਰੀਜ ਟੂਅਰਿੰਗ ਅਤੇ ਮਰਸਡੀਜ਼ ਬੈਂਜ਼ E-ਕਲਾਸ ਇਸਟੇਟ ਨੂੰ ਟੱਕਰ ਦੇਵੇਗੀ। ਭਾਰਤ 'ਚ ਇਸ ਸਮੇਂ ਆਡੀ RS6 ਏਵੇਂਟ ਮੌਜੂਦ ਹੈ ਜਿਸ ਦੀ ਕੀਮਤ 1.35 ਕਰੋੜ ਰੁਪਏ ਹੈ। ਜੇਕਰ ਜੈਗੂਆਰ ਆਪਣੀ X6 ਸਪੋਰਟਬ੍ਰੇਕ ਨੂੰ ਭਾਰਤ 'ਚ ਉਤਾਰਦੀ ਹੈ ਤਾਂ ਇਸ ਦੀ ਕੀਮਤ ਵੀ ਆਡੀ RS6 ਏਵੇਂਟ ਜਿੰਨੀ ਹੀ ਹੋਵੇਗੀ।

ਫੀਚਰਸ :
ਜੈਗੂਆਰ X6 ਸਪੋਰਟਬ੍ਰੇਕ 'ਚ 6-ਟਾਈਪ ਸਪੋਰਟਸ ਕਾਰ ਦੀ ਤਰ੍ਹਾਂ ਹੀ ਟੇਲ ਲੈਂਪ ਦੇ ਇਕ ਸੁੰਦਰ ਸੈੱਟ 'ਚ ਲੁੱਕੀ ਹੋਈ ਰੂਫਲਾਇਨ ਦਿੱਤੀ ਗਈ ਹੈ। ਕਾਰ 'ਚ ਹਾਰਿਜੋਂਟਰ ਕ੍ਰੋਮ ਸਟ੍ਰਿਪ ਲਗਾਈ ਗਈ ਹੈ। ਜੈਗੂਆਰ X6 ਸਪੋਰਟਬ੍ਰੇਕ ਦਾ ਸਟਾਈਲ ਲਗਭਗ ਸੈਲੂਨ ਵਰਗਾ ਹੈ। ਪੈਨੋਰਮਿਕ ਸਨਰੂਫ ਦੀ ਪੂਰੀ ਲੰਬਾਈ ਕੈਬਨ ਨੂੰ ਅਣ ਅਵੈਧਿਕ ਬਣਾਉਂਦੀ ਹੈ।

ਪਾਵਰ ਸਪੈਸੀਫਕੇਸ਼ਨ :
ਸਪੋਰਟਬ੍ਰੇਕ 'ਚ ਜੈਗੂਆਰ X6 ਸੇਡਾਨ ਵਾਲਾ ਹੀ ਇੰਜਣ ਦਿੱਤਾ ਜਾਵੇਗਾ । ਕਾਰ 'ਚ 2.0 ਟਰਬੋ ਪੈਟਰੋਲ ਫੋਰ ਸਿਲੰਡਰ, 2.0 ਲਿਟਰ ਟਰਬੋ ਡੀਜ਼ਲ ਅਤੇ 3.0 ਲਿਟਰ ਸੁਪਰ-ਚਾਰਜਡ ਪੈਟਰੋਲ V6 ਇੰਜਣ ਦਿੱਤਾ ਜਾਵੇਗਾ। ਸਾਰੇ ਇੰਜਣ 8 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹਨ।

22 ਜੁਲਾਈ ਨੂੰ ਹੋਵੇਗੀ ਪੇਸ਼ ਹੋਵੇਗੀ ਸੈਕਿੰਡ ਜਨਰੇਸ਼ਨ Renault Duster
NEXT STORY