ਜਲੰਧਰ- ਹੁੰਡਈ ਮੋਟਰ ਇੰਡੀਆ ਸਾਲ ਨਵੀਂ ਕ੍ਰੇਟਾ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ, ਫੇਸਲਿਫਟ ਕ੍ਰੇਟਾ ਵਰਜ਼ਨ ਇਕ ਵਾਰ ਫਿਰ ਟੈਸਟਿੰਗ ਦੇ ਦੌਰਾਨ ਭਾਰਤ 'ਚ ਨਜ਼ਰ ਆਈ, ਚੇਂਨਈ 'ਚ ਹੁੰਡਈ ਦੇ ਪਲਾਂਟ ਦੇ ਆਲੇ ਦੁਆਲੇ ਟੈਸਟਿੰਗ ਤੋਂ ਦੌਰਾਨ ਇਸ ਦੀ ਫੋਟੋ ਕਲਿੱਕ ਕੀਤੀ ਗਈ। ਕੰਪਨੀ ਨੇ ਇਸ ਕਾਰ ਦਾ ਕਾਫ਼ੀ ਹਿੱਸਾ ਢੱਕਿਆ ਹੋਇਆ ਸੀ ਤਾਂ ਕਿ ਕੋਈ ਇਸ ਕਾਰ ਨੂੰ ਪਹਿਚਾਣ ਨਾ ਸਕੇ।
ਭਾਰਤ 'ਚ ਕ੍ਰੇਟਾ ਨੂੰ ਕਰੀਬ 2 ਸਾਲ ਹੋ ਚੁੱਕੇ ਹਨ ਅਤੇ ਅਜ ਦੇ ਇਸ ਬਦਲਦੇ ਦੌਰ 'ਚ ਗੱਡੀਆਂ ਦੇ ਫੇਸਲਿਫਟ ਵਰਜ਼ਨ ਜਲਦੀ ਜਲਦੀ ਆਉਣ ਲੱਗੇ ਹਨ ਅਜਿਹੇ 'ਚ ਕ੍ਰੇਟਾ ਦਾ ਵੀ ਇੰਤਜ਼ਾਰ ਹੁਣ ਜ਼ਿਆਦਾ ਹੋਣ ਲਗਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਨਵੀਂ ਕ੍ਰੇਟਾ 'ਚ ਬਹੁਤ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲਣਗੇ ਪਰ ਇੰਨਾ ਜਰੂਰ ਹੈ ਕਿ ਇਸ ਦੀ ਫਰੰਟ ਕ੍ਰੋਮ ਗਰਿਲ ਬਿਲਕੁੱਲ ਬਦਲ ਜਾਵੇਗੀ ਅਤੇ ਇਹ ਕੁਝ ਨਵੀਂ ਆਈ 20 ਵਰਗੀ ਹੋਵੇਗੀ। ਕਾਰ 'ਚ ਕੁਝ ਨਵੇਂ ਫੀਚਰਸ ਨੂੰ ਵੀ ਜਗ੍ਹਾ ਇਸ ਵਾਰ ਮਿਲੇਗੀ।

ਮੌਜੂਦਾ ਕ੍ਰੇਟਾ ਦੀ ਤਰ੍ਹਾਂ ਇਸ 'ਚ ਵੀ ਇਕ ਪੈਟਰੋਲ ਅਤੇ ਦੋ ਡੀਜ਼ਲ ਇੰਜਣ ਆਪਸ਼ਨ ਰੱਖਿਆ ਜਾਵੇਗਾ ਹੈ। ਸਾਰਿਆਂ ਇੰਜਣਾਂ ਦੇ ਨਾਲ 6-ਸਪੀਡ ਮੈਨੂਅਲ ਗਿਅਰਬਾਕਸ ਸਟੈਂਡਰਡ ਹੈ, ਉਥੇ ਹੀ 1.6 ਲਿਟਰ ਇੰਜਣ ਦੇ ਨਾਲ 6-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਮਿਲੇਗੀ।
28 ਫਰਵਰੀ ਨੂੰ Royal Enfield ਲਾਂਚ ਕਰੇਗੀ ਆਪਣੀਆਂ ਇਹ ਦੋ ਖਾਸ ਬਾਈਕਸ
NEXT STORY