ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਆਡੀ ਨੇ ਆਪਣੀ ਕਾਰ A4 ਨੂੰ ਅਪਡੇਟ ਕਰਕੇ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਕਾਰ ਕਈ ਬਦਲਾਅ ਕੀਤੇ ਹਨ ਅਤੇ ਇਸ ਨੂੰ ਪਹਿਲਾਂ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰ 'ਚ ਜੋ ਨਵੇਂ ਕਾਸਮੇਟਿੱਕ ਬਲਲਾਅ ਅਤੇ ਨਵੇਂ ਫੀਚਰ ਜੋੜੇ ਗਏ ਹਨ ਉਨ੍ਹਾਂ ਨੂੰ ਇਹ ਆਪਣੇ ਮੌਜੂਦਾ ਮਾਡਲ ਤੋਂ ਜ਼ਿਆਦਾ ਅਲਗ ਅਤੇ ਬਿਹਤਰ ਨਜ਼ਰ ਆਉਂਦੀ ਹੈ।
ਕੰਪਨੀ ਨੇ ਨਵੀਂ 2019 ਆਡੀ A4 ਦੇ ਸਾਹਮਣੇ ਵਾਲੇ ਹਿੱਸੇ 'ਚ ਥੋਡਾ ਜਿਹਾ ਬਦਲਾਅ ਕੀਤਾ ਹੈ। ਇਸ ਦੇ ਫਰੰਟ ਬੰਪਰ ਅਤੇ ਫਾਗ ਲੈਂਪਸ 'ਚ ਬਦਲਾਅ ਵੇਖਿਆ ਜਾ ਸਕਦਾ ਹੈ। ਇਸ ਦੀ ਫਰੰਟ ਗਰਿਲ ਦੇ ਡਿਜ਼ਾਇਨ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ਦੇ ਹੈੱਡਲੈਂਪਸ ਦਾ ਡਿਜ਼ਾਇਨ ਵੀ ਮੌਜੂਦਾ ਮਾਡਲ ਵਰਗਾ ਹੈ।
ਇਸ ਤੋਂ ਇਲਾਵਾ ਨਵੀਂ 14 'ਚ ਇਸ ਵਾਰ ਨਵੇਂ ਅਲੌਏ ਵ੍ਹੀਲ ਦਿੱਤੇ ਗਏ ਹਨ। ਅਲੌਏ ਵਹੀਲ ਦਾ ਡਿਜ਼ਾਇਨ ਕਾਫ਼ੀ ਸਪੋਰਟੀ ਅਤੇ ਦਮਦਾਰ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਲਾਂਚਿੰਗ ਦੇ ਸਮੇਂ ਇਸ 'ਚ 16 ਅਤੇ 19 ਇੰਚ ਦੇ ਵ੍ਹੀਲ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ। ਮੌਜੂਦਾ 14 'ਚ 17 ਇੰਚ ਦੇ ਵ੍ਹੀਲ ਦਿੱਤੇ ਗਏ ਹਨ।
ਗੱਲ ਕਰੀਏ ਕਾਰ ਦੀ ਰਿਅਰ ਲੁਕਸ ਦੀ ਤਾਂ ਕੰਪਨੀ ਨੇ ਇੱਥੇ ਵੀ ਥੋਡਾ ਜਿਹਾ ਨਵਾਂਪਣ ਦੇਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਹੁਣ ਤੁਹਾਨੂੰ ਨਵਾਂ ਬੰਪਰ ਦੇਖਣ ਨੂੰ ਮਿਲੇਗਾ। ਮੌਜੂਦਾ 14 'ਚ ਗੋਲ ਸ਼ੇਪ ਵਾਲੇ ਟੇਲ ਪਾਇਪ ਦਿੱਤੇ ਗਏ ਹਨ, ਜਦ ਕਿ ਅਪਡੇਟ 14 'ਚ ਟੇਲ ਪਾਇਪ ਨੂੰ ਟ੍ਰੈਪਜੋਡਿਅਲ ਸ਼ੇਪ ਦਿੱਤਾ ਗਿਆ ਹੈ।
ਕੰਪਨੀ ਵੱਲੋਂ ਇਸ ਕਾਰ ਦੇ ਇੰਜਣ ਦੇ ਬਾਰੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਭਾਰਤ 'ਚ ਮੌਜੂਦਾ ਆਡੀ A4 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ ਪੈਟਰੋਲ ਅਤੇ ਡੀਜ਼ਲ ਦੋਨਾਂ ਇੰਜਣ ਦਿੱਤੇ ਗਏ ਹਨ। ਪੈਟਰੋਲ ਵੇਰੀਐਂਟ 'ਚ 1.4 ਲਿਟਰ ਦਾ ਇੰਜਣ ਲਗਾ ਹੈ, ਜੋ 150 ਪੀ. ਐੈੱਸ ਦੀ ਪਾਵਰ ਅਤੇ 250 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਡੀਜ਼ਲ ਵੇਰੀਐਂਟ 'ਚ 2.0 ਲਿਟਰ ਦਾ ਇੰਜਣ ਲਗਾ ਹੈ, ਜੋ 190 ਪੀ. ਐੱਸ ਦੀ ਪਾਵਰ ਅਤੇ 400 ਐੱਨ. ਐੱਮ ਦਾ ਟਾਰਕ ਦਿੰਦਾ ਹੈ।
ਇਨ੍ਹਾਂ ਤੋਂ ਹੋਵੇਗਾ ਮੁਕਾਬਲਾ : ਆਡੀ ਦੀ A4 ਦਾ ਸਿੱਧਾ ਮੁਕਾਬਲਾ ਮਰਸਡੀਜ਼-ਬੇਂਜ ਸੀ-ਕਲਾਸ, ਬੀ. ਐੈੱਮ. ਡਬਲਿਯੂ 3-ਸੀਰੀਜ਼ ਅਤੇ ਜੈਗੂਆਰ ਐਕਸ. ਈ. ਨਾਲ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਕੰਪਨੀ ਅਪਡੇਟ ਵਰਜ਼ਨ ਨੂੰ ਭਾਰਤ 'ਚ ਇਸ ਸਾਲ ਫੇਸਟਿਵ ਸੀਜ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ।
ਫਾਕਸਵੈਗਨ ਦੀ T-Cross ਟੈਸਟਿੰਗ ਦੌਰਾਨ ਆਈ ਨਜ਼ਰ
NEXT STORY