ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਮਚੇ ਭੂਚਾਲ ਦੌਰਾਨ ਵਿਜੀਲੈਂਸ ਦੀ ਟੀਮ ਗ੍ਰਿਫ਼ਤਾਰ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੂੰ ਨਾਲ ਲੈ ਕੇ ਬੀਤੇ ਦਿਨ ਨਿਗਮ ਕੰਪਲੈਕਸ ਵਿਚ ਪਹੁੰਚੀ। ਵਿਜੀਲੈਂਸ ਦੀ ਇਸ ਕਾਰਵਾਈ ਨਾਲ ਨਿਗਮ ਵਿਚ ਦੁਬਾਰਾ ਹੜਕੰਪ ਮਚ ਗਿਆ। ਟੀਮ ਨੇ ਸੁਖਦੇਵ ਵਸ਼ਿਸ਼ਟ ਨੂੰ ਸਿੱਧਾ ਉਨ੍ਹਾਂ ਦੇ ਦਫ਼ਤਰ ਲਿਜਾ ਕੇ ਲੰਮੇ ਸਮੇਂ ਤਕ ਪੁੱਛਗਿੱਛ ਕੀਤੀ ਅਤੇ ਨਾਲ ਹੀ ਨਾਜਾਇਜ਼ ਇਮਾਰਤਾਂ ਅਤੇ ਨਾਜਾਇਜ਼ ਕਾਲੋਨੀਆਂ ਨਾਲ ਜੁੜਿਆ ਰਿਕਾਰਡ ਖੰਗਾਲਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਉਨ੍ਹਾਂ ਬਿਲਡਿੰਗਾਂ ਅਤੇ ਕਾਲੋਨੀਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਾਂ ਤਾਂ ਨਿਗਮ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਜਾਂ ਉਨ੍ਹਾਂ ਨੂੰ ਸੀਲ ਕੀਤਾ ਗਿਆ ਸੀ। ਵਿਜੀਲੈਂਸ ਦੀ ਟੀਮ ਨੇ ਨਿਗਮ ਦੀਆਂ ਪੁਰਾਣੀਆਂ ਅਤੇ ਨਵੀਆਂ ਇਮਾਰਤਾਂ ਵਿਚ ਜਾ ਕੇ ਸਬੰਧਤ ਰਜਿਸਟਰ, ਨੋਟਿਸ ਅਤੇ ਫਾਈਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...
ਵਿਜੀਲੈਂਸ ਦੇ ਅਧਿਕਾਰੀ ਦੇਰ ਰਾਤ ਤਕ ਨਿਗਮ ਕੰਪਲੈਕਸ ਵਿਚ ਡਟੇ ਰਹੇ। ਕੁਝ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨਾਜਾਇਜ਼ ਬਿਲਡਿੰਗਾਂ ’ਤੇ ਕਾਰਵਾਈ ਹੋਣੀ ਸੀ, ਉਨ੍ਹਾਂ ਵਿਚੋਂ ਕਈਆਂ ਦਾ ਰਿਕਾਰਡ ਗਾਇਬ ਪਾਇਆ ਗਿਆ ਹੈ। ਕੁਝ ਰਜਿਸਟਰਾਂ ਵਿਚ ਨੋਟਿਸ 21 ਨੰਬਰ ’ਤੇ ਦਰਜ ਮਿਲੇ, ਜਦਕਿ ਕਈ ਜਗ੍ਹਾ ਪੰਨੇ ਖਾਲੀ ਛੱਡੇ ਗਏ ਸਨ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਹੁਣ ਵਸੂਲੇ ਜਾਣਗੇ ਪਾਣੀ ਤੇ ਸੀਵਰੇਜ ਦੇ ਬਿੱਲ
ਗ੍ਰਿਫ਼ਤਾਰ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ’ਤੇ ਇਹ ਵੀ ਦੋਸ਼ ਹੈ ਕਿ ਉਹ ਸੈਂਟਰਲ ਅਤੇ ਵੈਸਟ ਵਿਧਾਨ ਸਭਾ ਹਲਕੇ ਦੇ ਕੁਝ ਨੇਤਾਵਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਕੁਝ ਨਾਜਾਇਜ਼ ਬਿਲਡਿੰਗਾਂ ਨੂੰ ਰਾਜਨੇਤਾਵਾਂ ਦੇ ਕਹਿਣ ’ਤੇ ਛੱਡ ਦਿੱਤਾ ਗਿਆ, ਜਦਕਿ ਹੋਰਨਾਂ ਖ਼ਿਲਾਫ਼ ਜਾਣਬੁੱਝ ਕੇ ਟਾਰਗੈਟਿਡ ਕਾਰਵਾਈ ਕੀਤੀ ਗਈ। ਇਥੋਂ ਤਕ ਕਿ ਸੀਲ ਕੀਤੀਆਂ ਗਈਆਂ ਜਾਂ ਨੋਟਿਸ ਦਿੱਤੀਆਂ ਗਈਆਂ ਬਿਲਡਿੰਗਾਂ ਨੂੰ ਦੋਬਾਰਾ ਨਿਰਮਾਣ ਦੀ ਇਜਾਜ਼ਤ ਵੀ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...
NEXT STORY