ਜਲੰਧਰ— ਫਾਕਸਵੈਗਨ ਦੀ ਕ੍ਰਾਸਓਵਰ ਟੀ-ਕ੍ਰਾਸ ਨੂੰ ਟੈਸਟਿੰਗ ਦੌਰਾਨ ਸਪਾਟ ਕੀਤਾ ਗਿਆ ਹੈ। ਯੂਰਪ 'ਚ ਇਸ ਕਾਰ ਨੂੰ ਇਸ ਸਾਲ ਦੇ ਅੰਤ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ। ਭਾਰਤ 'ਚ ਇਸ ਨੂੰ 2020 ਤਕ ਲਾਂਚ ਕੀਤਾ ਜਾ ਸਕਦਾ ਹੈ।
ਟੈਸਟਿੰਗ ਦੀਆਂ ਤਸਵੀਰਾਂ 'ਚ ਦਿਖਾਈ ਦੇ ਰਹੀ ਟੀ-ਕ੍ਰਾਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਲੁੱਕ ਕਾਫੀ ਸ਼ਾਰਪ ਅਤੇ ਆਕਰਸ਼ਕ ਹੋਵੇਗੀ। ਇਸ ਨੂੰ ਕੰਪਨੀ ਦੇ ਐੱਮ.ਕਿਊ.ਬੀ. (MQB) ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਸੇ ਪਲੇਟਫਾਰਮ 'ਤੇ ਕੰਪਨੀ ਦੀ ਪੋਲੋ ਨੂੰ ਵੀ ਬਣਾਇਆ ਗਿਆ ਹੈ। ਇਹ ਪਲੇਟਫਾਰਮ ਹਲਕਾ ਅਤੇ ਬੇਹੱਦ ਮਜਬੂਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਸਕੋਡਾ ਰੈਪਿਡ ਵੀ ਇਸੇ ਪਲੇਟਫਾਰਮ 'ਤੇ ਬੇਸਡ ਹੋਵੇਗੀ।

ਫੀਚਰਸ ਦੀ ਗੱਲ ਕਰੀਏ ਤਾਂ ਨਵੀਂ ਟੀ-ਕ੍ਰਾਸ 'ਚ ਐਪਲ ਕਾਰਪਲੇਅ, ਐਂਡਰਾਇਡ ਆਟੋ ਅਤੇ ਮਿਰਰਲਿੰਕ ਕੁਨੈਕਟੀਵਿਟੀ ਸਪੋਰਟ ਕਰਨ ਵਾਲਾ 8.0 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਫੁੱਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਜਾ ਸਕਦਾ ਹੈ। ਇਸ ਦੀ ਲੁੱਕ ਅਲੱਗ ਦਿਖਾਉਣ ਲਈ ਇਸ ਵਿਚ ਟੂ-ਟੋਨ ਕਲਰ ਪੇਂਟ ਅਤੇ ਕੰਟ੍ਰਾਸਟਿੰਗ ਛੱਤ ਦਾ ਇਸਤੇਮਾਲ ਕੀਤਾ ਜਾਵੇਗਾ।

ਮੰਨਿਆ ਜਾ ਰਿਹਾ ਹੈ ਕਿ ਟੀ-ਕ੍ਰਾਸ 'ਚ ਪੋਲੋ ਵਾਲਾ ਕੈਬਿਨ ਲੇਆਊਟ ਦਿੱਤਾ ਜਾ ਸਕਦਾ ਹੈ ਅਤੇ ਇਸ ਦੇ ਬਾਕੀ ਫੀਚਰਸ ਵੀ ਪੋਲੋ ਵਰਗੇ ਹੋ ਸਕਦੇ ਹਨ। ਇੰਜਣ ਬਾਰੇ ਅਜੇ ਤਕ ਕੰਪਨੀ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਟਰਬੋ ਚਾਰਜਰਡ ਪੈਟਰੋਲ ਅਤੇ ਡੀਜ਼ਲ ਇੰਜਣ, ਮੈਨੁਅਲ ਅਤੇ ਡਿਊਲ-ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਜਾ ਸਕਦਾ ਹੈ।

ਭਾਰਤ 'ਚ ਫਾਕਵੈਗਨ ਦੀ ਟੀ-ਕ੍ਰਾਸ ਦਾ ਮੁਕਾਬਲਾ ਹੁੰਡਈ ਦੀ ਕ੍ਰੇਟਾ, ਫੋਰਡ ਈਕੋਸਪੋਰਟ, ਵਿਟਾਰਾ ਬ੍ਰੇਜ਼ਾ ਅਤੇ ਹੌਂਡਾ WR-V ਵਰਗੀਆਂ ਗੱਡੀਆਂ ਨਾਲ ਹੋਵੇਗਾ। ਟੀ-ਕ੍ਰਾਸ ਦੇ ਨਾਲ ਹੀ ਫਾਕਸਵੈਗਨ ਸਾਲ 2020 ਤਕ 19 ਨਵੇਂ ਮਾਡਲਸ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ।
ਭਾਰਤ 'ਚ ਇਸ ਨਾਂ ਨਾਲ ਲਾਂਚ ਹੋ ਸਕਦੀ ਹੈ 'ਕੀਆ ਮੋਟਰਸ' ਦੀ ਪਹਿਲੀ ਗੱਡੀ
NEXT STORY