ਜਲੰਧਰ- ਫੋਰਡ ਨੇ ਹਾਲ ਹੀ 'ਚ ਇਸ ਦਹਾਕੇ ਦੇ ਅੰਤ ਲਈ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਕੰਪਨੀ ਆਪਣੇ ਪੋਰਟਫੋਲੀਓ 'ਚ ਕਈ ਐੱਸ.ਯੂ.ਵੀ. ਨੂੰ ਉਤਾਰੇਗੀ ਅਤੇ ਇਸ ਵਿਚ ਇਲੈਕਟ੍ਰਿਕ ਅਤੇ ਆਟੋਨੋਮਸ ਕਾਰਾਂ ਦਾ ਪੂਰਾ ਸਮੂਹ ਹੋਵੇਗਾ। ਹੁਣ ਕੰਪਨੀ ਨੇ ਆਪਣੀ ਨਵੀਂ ਸ਼ੈਲਬੀ ਮਸਟੈਂਗ ਜੀ.ਟੀ. 500 ਨੂੰ ਟੀਜ਼ ਕੀਤਾ ਹੈ।
ਫੋਰਡ ਨਵੀਂ ਸ਼ੈਲਬੀ ਮਸਟੈਂਡ ਜੀ.ਟੀ. 500 ਨੂੰ 2019 'ਚ ਲਾਂਚ ਕਰੇਗੀ। ਕੰਪਨੀ ਇਸ ਵਿਚ ਸੁਪਰ ਚਾਰਜਰਡ ਵੀ8 ਇੰਜਣ ਦੇਵੇਗੀ ਜੋ 700 ਹਾਰਸਪਾਵਰ ਜਨਰੇਟ ਕਰਦਾ ਹੈ। ਹਾਲਾਂਕਿ ਇਸ ਦੀ ਡਿਸਪਲੇਸਮੈਂਟ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕਦੀ ਹੈ ਪਰ ਕੰਪਨੀ ਇਸ ਵਿਚ 5.2 ਲੀਟਰ ਵੀ8 ਇੰਜਣ ਦੇ ਸਕਦੀ ਹੈ ਜੋ ਮੌਜੂਦਾ ਜੀ.ਟੀ. 350 'ਚ ਹੈ।
ਫੋਰਡ ਦੁਆਰਾ ਜਾਰੀ ਕੀਤੀ ਗਈ ਟੀਜ਼ਰ ਇਮੇਜ 'ਚ ਨਵੀਂ ਸ਼ੈਲਬੀ ਦੀ ਫਰੰਟ ਗਰਿੱਲ ਦਿਖਾਈ ਦੇ ਰਹੀ ਹੈ ਜਿਸ ਵਿਚ ਜ਼ਿਆਦਾ ਏਅਰ ਇਨਟੈਕਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਬਲਗਿੰਗ ਫੈਂਡਰਸ ਦਿੱਤੇ ਗਏ ਹਨ ਅਤੇ ਸ਼ੈਲਬੀ ਮਸਟੈਂਗ ਜੀ.ਟੀ. 500 'ਚ ਜ਼ਿਆਦਾ ਵੱਡੇ ਟਾਇਰਸ ਦਿੱਤੇ ਜਾ ਸਕਦੇ ਹਨ। ਇਹ ਕੰਪਨੀ ਦੀ ਪਾਵਰਫੁੱਲ ਪ੍ਰੋਡਕਸ਼ਨ ਕਾਰ ਹੋਵੇਗੀ ਜਿਸ ਵਿਚ ਬਲੂ ਓਵਲ ਬੈਜ ਦਿੱਤਾ ਜਾਵੇਗਾ।
BMW 6 ਸੀਰੀਜ਼ ਗ੍ਰਾਨ ਟੂਰਿਜ਼ਮੋ ਨਾਲ ਹੋਵੇਗਾ ਮੁਕਾਬਲਾ
ਫੋਰਡ ਸ਼ੈਲਬੀ ਮਸਟੈਂਗ ਜੀ.ਟੀ. 500 ਦਾ ਮੁਕਾਬਲਾ ਬੀ.ਐੱਮ.ਡਬਲਯੂ. 6 ਸੀਰੀਜ਼ ਗ੍ਰਾਨ ਟੂਰਿਜ਼ਮੋ ਨਾਲ ਹੋਵੇਗਾ। 6 ਸੀਰੀਜ਼ ਦੀ ਕੀਮਤ 58.90 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਕੰਪਨੀ ਨੇ ਇਸ ਨੂੰ ਸਿਰਫ ਪੈਟਰੋਲ ਵੇਰੀਐਂਟ 'ਚ ਲਾਂਚ ਕੀਤਾ ਹੈ। ਬੀ.ਐੱਮ.ਡਬਲਯੂ. 6-ਸੀਰੀਜ਼ ਜੀ.ਟੀ. 'ਚ 2.0 ਲੀਟਰ ਦਾ ਟਵਿਨ-ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 258 ਪੀ.ਐੱਸ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਦਿੰਦਾ ਹੈ। ਇਹ ਇੰਜਣ 8-ਸਪੀਡ ਜ਼ੈੱਡ.ਐੱਫ. ਆਟੋ ਗਿਅਰਬਾਕਸ ਨਾਲ ਜੁੜਿਆ ਹੈ। ਡੀਜ਼ਲ ਵੇਰੀਐਂਟ ਨੂੰ ਸਾਲ ਦੇ ਆਖਰ ਤਕ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਬੀ.ਐੱਮ.ਡਬਲਯੂ. ਦੀ ਇਹ ਪਹਿਲੀ ਕਾਰ ਹੈ ਜੋ ਬੀ.ਐੱਸ.-6 ਮਾਨਕਾਂ 'ਤੇ ਬਣੀ ਹੈ।
Ford EcoSport ਦਾ ਨਵਾਂ ਵੇਰੀਐਂਟ ਭਾਰਤ 'ਚ ਹੋਇਆ ਲਾਂਚ
NEXT STORY