ਜਲੰਧਰ-ਫੋਰਡ ਨੇ ਨਵੀਂ EcoSport ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਇਹ ਸਭ 4 ਮੀਟਰ ਕੰਪੈਕਟ SUV ਸੈਗਮੈਂਟ 'ਚ ਦੂਜੀ ਸਭ ਤੋਂ ਜਿਆਦਾ ਵਿਕਣ ਵਾਲੀ ਗੱਡੀ ਹੈ। ਹੁਣ ਕੰਪਨੀ ਨੇ ਇਸ ਦਾ ਨਵਾਂ ਵੇਰੀਐਂਟ ਲਾਂਚ ਕੀਤਾ ਗਿਆ ਹੈ। ਫੋਰਡ ਨੇ ਇਸ Titanium Plus ਦੇ ਪੈਟਰੋਲ ਇੰਜਣ ਮਾਡਲ ਦਾ ਹੁਣ ਮੈਨੂਅਲੀ ਟਰਾਂਸਮਿਸ਼ਨ ਮਾਡਲ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਤੱਕ ਇਸ ਦਾ ਸਿਰਫ ਆਟੋਮੈਟਿਕ ਟਰਾਂਸਮਿਸ਼ਨ ਮਾਡਲ ਹੀ ਆਉਦਾ ਸੀ। ਹੁਣ Titanium+ ਪੈਟਰੋਲ ਮੈਨੂਅਲੀ ਮਾਡਲ ਤੁਹਾਨੂੰ ਨਵੀਂ ਦਿੱਲੀ 'ਚ 10.47 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਮਿਲੇਗਾ।
ਫੋਰਡ EcoSport ਦੇ ਫੇਸਲਿਫਟ ਮਾਡਲ 'ਚ ਨਵਾਂ ਥ੍ਰੀ ਸਿਲੰਡਰ ਡ੍ਰੈਗਨ ਪੈਟਰੋਲ ਇੰਜਣ ਦਿੱਤਾ ਗਿਆ ਸੀ। ਇਸ 'ਚ 1.5 ਲਿਟਰ, 3 ਸਿਲੰਡਰ ਇੰਜਣ ਹੈ, ਜੋ ਕਿ 122bhp ਦੀ ਪਾਵਰ ਅਤੇ 150 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਪੈਟਰੋਲ ਦਾ ਟਾਪ ਟ੍ਰਿਮ ਹੁਣ 5 ਸਪੀਡ ਮੈਨੂਅਲੀ ਅਤੇ 6 ਸਪੀਡ ਆਟੋਮੈਟਿਕ ਆਪਸ਼ਨਜ਼ 'ਚ ਮਿਲੇਗਾ। ਇਸ ਦੇ ਨਾਲ ਹੀ ਹੁਣ ਫੋਰਡ EcoSport ਕੁੱਲ 11 ਵੇਰੀਐਂਟਸ ਹੋ ਗਏ ਹਨ। ਇਨ੍ਹਾਂ 'ਚ ਪੈਟਰੋਲ ਅਤੇ ਡੀਜ਼ਲ ਦੋਵੇ ਇੰਜਣ ਆਪਸ਼ਨ ਉਪਲੱਬਧ ਹਨ।
ਇਸ ਟਾਪ ਮਾਡਲ 'ਚ ਕਰੂਜ਼ ਕੰਟਰੋਲ , ਸਾਈਡ ਅਤੇ ਕਰਟਨ ਏਅਰਬੈਗਸ , ਰੇਨ ਸੈਸਿੰਗ ਵਾਈਪਰਜ਼ , ਗਲਵ ਬਾਕਸ ਇਲੂਮੀਨੇਸ਼ਨ, ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ ਆਦਿ ਫੀਚਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ ਟੱਚ ਸੈਂਸਟਿਵ SYNC 3.0 ਇੰਫੋਟੇਨਮੈਂਟ ਸਿਸਟਮ ਹੈ, ਜੋ ਕਿ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਇਸ 'ਚ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ ਵੀ ਦਿੱਤਾ ਗਿਆ ਹੈ।
ਫੋਰਡ EcoSport ਨੂੰ ਪਿਛਲੇ ਸਾਲ ਨਵੇਂ ਫੀਚਰਸ ਨਾਲ ਲੈਸ ਕਰਦੇ ਹੋਏ ਲਾਂਚ ਕੀਤੀ ਗਈ ਸੀ। EcoSport ਕਾਫੀ ਪਾਪੂਲਰ SUV ਹੈ। ਫੋਰਡ EcoSport S ਨਾਂ ਨਾਲ ਇਸ ਦਾ ਸਪੋਰਟੀ ਵੇਰੀਐਂਟ ਲਾਂਚ ਕਰਨ ਨੂੰ ਵੀ ਤਿਆਰ ਕਰ ਰਹੀਂ ਹੈ। ਇਸ ਦਾ ਮੁਕਾਬਲਾ ਮੁੱਖ ਰੂਪ ਨਾਲ Maruti Suzuki Vitra Braja ਨਾਲ ਹੈ।
ਤਿੰਨ ਦਿਨਾਂ 'ਚ ਹੀ ਬਣ ਕੇ ਤਿਆਰ ਹੋਈ 3ਡੀ ਪ੍ਰਿੰਟਿੰਗ ਵਾਲੀ ਇਲੈਕਟ੍ਰਿਕ ਕਾਰ
NEXT STORY