ਜਲੰਧਰ- ਹਾਰਲੇ ਡੇਵਿਡਸਨ ਨੇ ਭਾਰਤ 'ਚ ਆਪਣੀ Street 750 ਰੇਂਜ ਬਾਈਕਸ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਹੈ। ਇਸ ਦੀ ਕੀਮਤ 'ਚ 48,001 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।
ਹਾਰਲੇ ਦੀ ਭਾਰਤ 'ਚ ਸਭ ਤੋਂ ਘੱਟ ਕੀਮਤ ਵਾਲੀ ਬਾਈਕ ਸਟ੍ਰੀਟ 750 ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 4,69,999 ਰੁਪਏ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹਾਲੀ ਨੇ ਇਸ ਵੀ-ਟਵਿਨ ਕਰੂਜ਼ਰ 'ਤੇ 47,001 ਰੁਪਏ ਦੀ ਕਟੌਤੀ ਕੀਤੀ ਹੈ। ਉਥੇ ਹੀ ਦੂਜੇ ਪਾਸੇ ਹਾਰਲੀ ਡੇਵਿਡਸਨ ਦੀ ਸਟ੍ਰੀਟ ਰਾਡ ਬਾਈਕ ਦੀ ਕੀਮਤ 'ਚ 48,001 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੀ ਨਵੀਂ ਦਿੱਲੀ 'ਚ ਸ਼ੁਰੂਆਤੀ ਕੀਮਤ ਐਕਸ ਸ਼ੋਰੂਮ ਕੀਮਤ 5,59,999 ਰੁਪਏ ਹੋ ਗਈ ਹੈ। ਇਹ ਦੋਨੋਂ ਹਾਰਲੀ ਦੀ ਭਾਰਤੀ 'ਚ ਬੈਸਟ ਸੇਲਰ ਬਾਈਕਸ ਹਨ।
ਹਾਰਲੀ ਡੇਵਿਡਸਨ Street 750 ਅਤੇ Street Rod ਬਾਈਕਸ ਨੂੰ ਪੂਰੀ ਤਰ੍ਹਾਂ ਨਾਲ ਭਾਰਤ 'ਚ ਹੀ ਬਣਾਇਆ ਜਾਂਦਾ ਹੈ। ਇਸ ਦੇ ਕਈ ਪਾਰਟਸ ਲੋਕਲੀ ਸੋਰਸ ਕੀਤੇ ਜਾਂਦੇ ਹਨ। ਦੋਨਾਂ ਹੀ ਬਾਈਕਸ 'ਚ 750 ਸੀ. ਸੀ. ਦਾ ਲਿਕਵਿਡ ਕੂਲਡ ਵੀ-ਟਵਿਨ ਇੰਜਣ ਹੈ।
100 ਸਾਲ ਪਹਿਲਾਂ ਅਜਿਹੀ ਦਿਖਦੀ ਸੀ Royal Enfield, ਦੇਖੋ ਤਸਵੀਰਾਂ
NEXT STORY