ਜਲੰਧਰ- ਹੌਂਡਾ ਮੋਟਰਸਾਇਕਲ ਐਂਡ ਸਕੂਟਰ ਇੰਡੀਆ ਨੇ ਭਾਰਤ 'ਚ ਆਪਣੀ ਬੇਹੱਦ ਪਸੰਦ ਦੀ ਜਾਣ ਵਾਲੀ ਸਕੂਟਰ ਐਕਟਿਵਾ ਦਾ 5G ਮਾਡਲ ਲਾਂਚ ਕਰ ਦਿੱਤਾ ਹੈ। ਹੌਂਡਾ ਨੇ ਇਸ ਸਕੂਟਰ ਦੇ ਸਟੈਂਡਰਡ ਵੇਰੀਐਂਟ ਦੀ ਐਕਸਸ਼ੋਰੂਮ ਕੀਮਤ 52,460 ਰੁਪਏ ਰੱਖੀ ਹੈ ਅਤੇ ਡੀਲਕਸ ਵੇਰੀਐਂਟ ਲਈ ਇਹ ਕੀਮਤ ਵੱਧ ਕੇ 54,325 ਰੁਪਏ ਹੋ ਜਾਂਦੀ ਹੈ। ਫਰਵਰੀ 2018 'ਚ ਹੌਂਡਾ ਨੇ ਐਕਟਿਵਾ 5G ਨੂੰ ਸ਼ੋਅ-ਕੇਸ ਕਰਦੇ ਹੀ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਸੀ। ਕੰਪਨੀ ਨੇ ਨਵੀਂ ਐਕਟਿਵਾ ਨੂੰ ਕਈ ਸਾਰੇ ਬਦਲਾਵਾਂ ਦੇ ਨਾਲ ਲਾਂਚ ਕੀਤਾ ਹੈ ਜਿਨ੍ਹਾਂ 'ਚ ਆਲ-ਐੱਲ. ਈ. ਡੀ. ਹੈੱਡਲੈਂਪ ਅਤੇ ਉਸ ਦੇ ਨਾਲ ਦਿੱਤਾ ਗਿਆ ਪੋਜਿਸ਼ਨ ਲੈਂਪ ਦੇ ਨਾਲ ਨਵੇਂ ਕਲਰ ਆਪਸ਼ਨ ਅਤੇ ਕਈ ਛੋਟੇ ਬਦਲਾਅ ਸ਼ਾਮਿਲ ਹਨ।
ਇਸ 'ਚ 109cc ਦਾ ਸਿੰਗਲ-ਸਿਲੰਡਰ, ਏਅਰ-ਕੂਲਡ BS-IV ਇੰਜਣ ਦਿੱਤਾ ਹੈ ਜੋ ਹੌਂਡਾ ਦੀ ਈਕੋ ਟੈਕਨਾਲੌਜੀ ਨਾਲ ਲੈਸ ਹੈ। CVT ਗਿਅਰਬਾਕਸ ਵਾਲਾ ਇਹ ਇੰਜਣ 8 bhp ਪਾਵਰ ਅਤੇ 9 Nm ਪੀਕ ਟਾਰਕ ਜਨਰੇਟ ਕਰਣ ਦੀ ਸਮਰੱਥਾ ਰੱਖਦਾ ਹੈ। ਸਕੂਟਰ ਦੀ ਟਾਪ ਸਪੀਡ 83 ਕਿ. ਮੀ/ਘੰਟਾ ਹੈ। ਹੌਂਡਾ ਨੇ ਨਵੀਂ ਐਕਟਿਵਾ ਨੂੰ ਨਵੇਂ ਕਲਰਸ 'ਚ ਲਾਂਚ ਕੀਤਾ ਹੈ ਜਿਸ 'ਚ ਡੈਜ਼ਲ ਯੈੱਲੋ ਮਟੈਲਿਕ ਅਤੇ ਪਰਲ ਸਪਾਰਟਨ ਰੈਡ ਸ਼ਾਮਿਲ ਹੈ। ਇਸ ਤੋਂ ਇਲਾਵਾ ਕੰਪਨੀ ਦੀ ਇਹ ਸਕੂਟਰ 6 ਕਲਰਸ 'ਚ ਉਪਲੱਬਧ ਹੈ ਅਤੇ ਭਾਰਤ 'ਚ ਹੌਂਡਾ ਐਕਟਿਵਾ 57 ਦਾ ਮੁਕਾਬਲਾ ਟੀ. ਵੀ. ਐੱਸ ਜੂਪਿਟਰ ਅਤੇ ਹੀਰੋ ਡੁਏਟ ਵਰਗੀ ਸਕੂਟਰਸ ਤੋਂ ਹੋਵੇਗਾ।
2018 ਹੌਂਡਾ ਐਕਟਿਵਾ 5G ਨੂੰ ਦੋ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ ਅਤੇ ਸਟੈਂਡਰਡ ਵਰਜ਼ਨ ਦੀ ਤੁਲਣਾ 'ਚ ਇਸ ਦਾ ਡੀਲਕਸ ਵੇਰੀਐਂਟ ਕਈ ਸਾਰੇ ਵੱਖ ਫੀਚਰਸ ਨਾਲ ਲੈਸ ਹੈ। ਇਸ ਸਕੂਟਰ 'ਚ ਜਿੱਥੇ ਪੂਰੀ ਬਾਡੀ 'ਤੇ ਕ੍ਰੋਮ ਵਰਕ ਦਿੱਤਾ ਹੈ, ਉਥੇ ਹੀ ਇਸ ਦੇ ਨਾਲ ਨਵਾਂ ਫਰੰਟ ਹੁੱਕ ਅਤੇ ਮਫਲਰ ਲਈ ਹੋਰ ਵੀ ਟਿਕਾਉ ਪ੍ਰੋਟੈਕਟਰ ਦਿੱਤਾ ਗਿਆ ਹੈ। ਐਕਟਿਵਾ 5G ਦੇ ਇੰਸਟਰੂਮੇਂਟ ਕਲਸਟਰ ਨੂੰ ਬਦਲ ਕੇ ਲਗਾਇਆ ਗਿਆ ਹੈ ਜੋ ਸਰਵਿਸ ਡਿਊ ਇੰਡੀਕੇਟਰਸ ਅਤੇ ਸੀ. ਈ. ਓ ਆਪਸ਼ਨ ਦੀ ਜਾਣਕਾਰੀ ਦੇਣ ਵਾਲੇ ਡਿਜੀਟਲ ਡਿਸਪਲੇਅ ਤੋਂ ਲੈਸ ਹੈ। ਇਸ ਦੇ ਨਾਲ ਹੀ ਸਕੂਟਰ ਚ 4-ਇਨ-1 ਹੁਕ ਦੇ ਨਾਲ ਸੀਟ ਖੋਲ੍ਹਣ ਵਾਲਾ ਸਵਿੱਚ ਅਤੇ ਰਿਟਰੈਕਟੇਬਲ ਬੈਕ ਹੁੱਕ ਦਿੱਤੀ ਹੈ।
TVS ਨੇ ਨਵੀਂ ਰੇਸਿੰਗ ਬਾਈਕ ਕੀਤੀ ਲਾਂਚ
NEXT STORY