ਜਲੰਧਰ- ਜਪਾਨੀ ਟੂ-ਵ੍ਹੀਲਰ ਕੰਪਨੀ ਹੌਂਡਾ ਨੇ ਸਾਲ 2016 'ਚ ਆਟੋ ਐਕਸਪੋ ਦੌਰਾਨ ਆਪਣੀ ਛੋਟੀ ਬਾਈਕ 'ਨਵੀ' (Navi) ਭਾਰਤੀ ਬਾਜ਼ਾਰ 'ਚ ਪੇਸ਼ ਕੀਤੀ ਸੀ। ਪਹਿਲੇ ਸਾਲ ਹੌਂਡਾ ਦੀ ਇਹ ਛੋਟੀ ਬਾਈਕ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ 'ਚ ਕਾਫੀ ਹੱਦ ਤਕ ਕਾਮਯਾਬ ਰਹੀ ਅਤੇ ਜਨਵਰੀ 2017 'ਚ ਇਸ ਦੀਆਂ 50 ਹਜ਼ਾਰ ਤੋਂ ਜ਼ਿਆਦਾ ਯੂਨਿਟਸ ਵਿਕ ਗਈਆਂ। ਇਸ ਤੋਂ ਉਤਸ਼ਾਹਿਤ ਹੋ ਕੇ ਕੰਪਨੀ ਨੇ ਇਸ ਦੇ ਦੋ ਨਵੇਂ ਐਡੀਸ਼ਨ ਨਵੀਂ ਐਡਵੈਂਚਰ ਅਤੇ ਨਵੀ ਕ੍ਰੋਮ ਲਾਂਚ ਕੀਤੇ ਹਨ।
ਉਥੇ ਹੀ ਹਾਲ ਹੀ 'ਚ ਆਈਆਂ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਲ 2017 'ਚ ਇਸ ਬਾਈਕ ਦੀ ਵਿਕਰੀ ਤੇਜ਼ੀ ਨਾਲ ਘੱਟ ਹੋਣ ਲੱਗੀ ਹੈ ਅਤੇ ਪਿਛਲੇ ਮਹੀਨੇ (ਮਾਰਚ 2018) ਇਸ ਬਾਈਕ ਦੀ ਇਕ ਵੀ ਯੂਨਿਟ ਨਹੀਂ ਵਿਕੀ। ਇਸ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੌਂਡਾ ਇਸ ਬਾਈਕ ਦਾ ਪ੍ਰਾਡਕਸ਼ਨ ਬੰਦ ਕਰਕੇ ਜਲਦੀ ਹੀ ਇਸ ਨੂੰ ਆਪਣੇ ਲਾਈਨ-ਅਪ ਤੋਂ ਹਟਾ ਸਕਦੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਦੱਸ ਦਈਏ ਕਿ ਹੌਂਡਾ ਦੀ 110 ਸੀਸੀ ਵਾਲੀ ਇਸ ਬਾਈਕ 'ਚ ਏਅਰਕੂਲਡ ਸਿੰਗਲ ਸਿਲੈਂਡਰ ਇੰਜਣ ਦਿੱਤਾ ਗਿਆ ਹੈ ਜੋ 7.94 ਪੀ.ਐੱਸ. ਦੀ ਪਾਵਰ ਅਤੇ 8.96 ਨਿਊਟਨ-ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਛੋਟੀ ਬਾਈਕ 'ਚ ਕੰਪਨੀ ਨੇ ਵੀ-ਮੈਟਿਕ ਟ੍ਰਾਂਸਮਿਸ਼ਨ ਦਿੱਤਾ ਹੈ ਅਤੇ ਇਸ ਦੀ ਟਾਪ ਸਪੀ 81 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 41,849 ਰੁਪਏ ਹੈ।
ਆਟੋਮੈਟਿਕ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਮਈ 'ਚ ਲਾਂਚ ਹੋਵੇਗੀ TATA Nexon
NEXT STORY