ਜਲੰਧਰ- ਫਿਏਟ ਕ੍ਰਿਸਲਰ ਆਟੋਮੋਬਾਇਲਸ (ਐੱਫ. ਸੀ. ਏ) ਇੰਡੀਆਂ ਨੇ ਆਪਣੀ ਐੱਸ. ਯੂ. ਵੀ ਜੀਪ ਕੰਪਾਸ ਦੀ ਲਾਂਚ ਡੇਟ ਦੀ ਆਫੀਸ਼ਲ ਘੋਸ਼ਣਾ ਕਰ ਦਿੱਤੀ ਹੈ। ਇਹ ਕਾਰ ਹੁਣ 31 ਜੁਲਾਈ ਨੂੰ ਲਾਂਚ ਕੀਤੀ ਜਾਵੇਗੀ। ਅਮਰੀਕਨ ਐੱਸ. ਯੂ. ਵੀ ਕਾਰ ਮੇਕਰ ਕੰਪਨੀ ਦੀ ਇਹ ਸਭ ਤੋਂ ਅਫੋਰਡੇਬਲ ਕਾਰ ਹੈ। ਇੰਨਾਂ ਹੀ ਨਹੀਂ, ਇਹ ਪਹਿਲੀ ਮੇਡ ਇਨ ਇੰਡੀਆਂ ਕਾਰ ਹੈ। ਜੀਪ ਨੇ ਇਸ ਦੀ ਬੂਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਲਈ ਇੰਟਰੇਸਟਡ ਕਸਟਮਰਸ 50 ਹਜ਼ਾਰ ਦਾ ਟੋਕਨ ਅਮਾਊਂਟ ਦੇ ਕੇ ਜੀਪ ਇੰਡੀਆਂ ਦੀ ਆਫਿਸ਼ਲ ਵੈੱਬਸਾਈਟ ਜਾਂ ਫਿਰ ਨਜ਼ਦੀਕ ਦੇ ਐੱਫ. ਸੀ. ਏ ਸ਼ੋਰੂਮ 'ਚ ਜਾ ਕੇ ਬੂਕਿੰਗ ਕਰ ਸੱਕਦੇ ਹਨ।
ਫੀਏਟ ਇੰਡੀਆਂ 5 ਟ੍ਰਿਮ ਲੈਵਲਸ ਅਤੇ ਦੋ ਇੰਜਣ ਆਪਸ਼ਨਸ ਦੇ ਨਾਲ ਕੰਪਾਸ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਮੀਡੀਆ ਰਿਪੋਰਟਸ ਮੁਤਾਬਕ ਇਸ ਦੀ ਸ਼ੁਰੂਆਤੀ ਕੀਮਤ 18 ਤੋਂ 20 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹ ਜੀਪ ਮਾਡਲ 2.0 ਲਿਟਰ ਅਤੇ 1.4 ਲਿਟਰ ਮਲਟੀ ਏਅਰ ਟਰਬੋ ਪੈਟਰੋਲ ਆਪਸ਼ਨਸ ਦੇ ਨਾਲ ਆਵੇਗਾ। 2.0 ਲਿਟਰ ਇੰਜਣ 172 ਹਾਰਸਪਾਵਰ ਦੀ ਤਾਕਤ ਅਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਜੀਪ ਕੰਪਾਸ ਸਪੋਰਟ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨਸ 'ਚ ਆਵੇਗੀ। ਇਸ 'ਚ 6 ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਜਾਵੇਗਾ। ਇਸ 'ਚ 5.0 ਇੰਚ ਇੰਫੋਟੇਨਮੇਂਟ ਸਿਸਟਮ ਲਗਾ ਹੋਵੇਗਾ। ਜੀਪ ਕੰਪਾਸ ਸਪੋਰਟ ਕਾਰ 'ਚ 16 ਇੰਚ ਸਟੀਲ ਦੇ ਪਹੀਏ ਅਤੇ ਹੈਲੋਜਨ ਹੈੱਡਲੈਂਪਸ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਇਸ 'ਚ ਸੁਰੱਖਿਆ ਦੇ ਲਿਹਾਜ਼ ਨਾਲ ਡਿਊਲ ਫ੍ਰੰਟ ਏਅਰਬੈਗਸ, 4 ਵੀਲ ਡਿਸਕ ਬ੍ਰੇਕਸ, ਐਂਟੀ ਬ੍ਰਕਿੰਗ ਸਿਸਟਮ, ਇਲੈਕਟ੍ਰਾਨਿਕ ਬ੍ਰੇਕਫੋਰਸ ਸਿਸਟਮ, ਟਰੈਕਸ਼ਨ ਕੰਟਰੋਲ ਆਦਿ ਫੀਚਰਸ ਦਿੱਤੇ ਜਾਣਗੇ। ਸਪੋਰਟ ਵੇਰੀਅੰਟ ਪਾਵਰ ਅਡਰਸਟ ਅਤੇ ਫੋਲਡਿੰਗ ਮਿਰਰਸ ਦੇ ਨਾਲ ਆਵੇਗਾ। ਇਸ ਦੇ ਨਾਲ ਹੀ ਇਸ ਦਾ ਇੰਟੀਰਿਅਰ ਕਾਲ਼ਾ ਹੋਵੇਗਾ।
ਜੂਨ 'ਚ ਯਾਤਰੀ ਵਾਹਨ ਬਾਜ਼ਾਰ 'ਤੇ ਮਾਰੂਤੀ, ਹੁੰਡਈ ਦਾ ਦਬਦਬਾ
NEXT STORY