ਜਲੰਧਰ- ਜਾਪਾਨੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਆਪਣੀ ਨਵੀਂ ਕੰਸੈਪਟ ਤਿੰਨ-ਪਹੀਆ ਬਾਈਕ ਦੀ ਵੀਡੀਓ ਟੀਜ਼ ਕਰ ਦਿੱਤੀ ਹੈ। ਇਸ ਬਾਈਕ ਦਾ ਨਾਮ ਕੰਸੈਪਟ J ਹੈ ਅਤੇ ਕੰਪਨੀ ਨੇ ਪਹਿਲੀ ਵਾਰ ਇਸ ਨੂੰ ਪਹਿਲੀ ਵਾਰ ਟੋਕਿਓ ਮੋਟਰ ਸ਼ੋਅ 2013 ਦੇ ਦੌਰਾਨ ਸ਼ੋਅਕੇਸ ਕੀਤਾ ਸੀ। ਕਾਵਾਸਾਕੀ ਦੀ ਇਹ ਥ੍ਰੀ-ਵ੍ਹੀਲਰ ਬਾਈਕ ਬਿਨਾਂ ਪੈਟਰੋਲ-ਡੀਜ਼ਲ ਦੇ ਚੱਲਦੀ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਬਾਈਕ ਹੈ ਅਤੇ ਸਿਰਫ ਬੈਟਰੀ ਨਾਲ ਚੱਲਦੀ ਹੈ। ਉਥੇ ਹੀ ਦੁਨੀਆਭਰ 'ਚ ਥ੍ਰੀ-ਵ੍ਹੀਲਰ ਬਾਈਕਸ ਦਾ ਚਲਣ ਵੀ ਵੱਧਦਾ ਜਾ ਰਿਹਾ ਹੈ, ਪਹਿਲਾਂ ਤੋਂ ਹੀ ਬਾਜ਼ਾਰ 'ਚ ਕਾਫ਼ੀ ਸਾਰੀ ਕੰਪਨੀਆਂ ਇਸ ਕੰਸੈਪਟ 'ਤੇ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਹਨ ਜਿਨ੍ਹਾਂ 'ਚ ਕੈਨ-ਅਮ ਸਪਾਇਡਰ, ਪੋਲੇਰਿਸ ਸਲਿੰਗਸ਼ਾਟ ਅਤੇ ਯਾਮਾਹਾ ਨਿਕੇਨ ਸ਼ਾਮਿਲ ਹਨ।
ਇਸ ਬਾਈਕ ਦੇ ਨਾਲ ਕਾਵਾਸਾਕੀ ਨੇ ਕਈ ਰਾਈਡਿੰਗ ਪੁਜੀਸ਼ਨ ਦਿੱਤੀਆਂ ਹਨ ਜਿਨ੍ਹਾਂ 'ਚ ਬਾਈਕ ਚਲਾਉਣ ਵਾਲੇ ਨੂੰ ਆਪਣੀ ਪੁਜੀਸ਼ਨ ਬਦਲਣ 'ਤੇ ਬਾਈਕ ਦੀ ਪੁਜਿਸ਼ਨ ਵੀ ਬਦਲਨ ਦੀ ਆਪਸ਼ਨ ਮਿਲਦਾ ਹੈ। ਸ਼ਹਿਰ 'ਚ ਬਾਈਕ ਚਲਾਉਣ 'ਤੇ ਤੁਸੀਂ ਆਰਾਮਦਾਇਕ ਕੰਫਰਟ ਰਾਈਡਿੰਗ ਮੋਡ ਚੁੱਣ ਸਕਣਗੇ।
ਹਾਲਾਂਕਿ ਕੰਪਨੀ ਨੇ ਆਪਣੀ ਇਸ ਬਾਈਕ ਦੀ ਲਾਂਚਿੰਗ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਵੀਡੀਓ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਈਕ ਦੇ ਪ੍ਰੋਡਕਸ਼ਨ ਮਾਡਲ ਨੂੰ 2018 ਦੇ ਅੰਤ ਤੱਕ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।
ਲੈਂਡ ਰੋਵਰ ਨੇ ਭਾਰਤ 'ਚ ਲਾਂਚ ਕੀਤੀ ਦਮਦਾਰ Range Rover Velar
NEXT STORY