ਆਟੋ ਡੈਸਕ- ਕਾਇਨੈਟਿਕ ਦੀ ਮਲਕੀਅਤ ਵਾਲੀ ਕੰਪਨੀ ਮੋਟੋਰਾਇਲ ਨੇ ਭਾਰਤ 'ਚ ਇਟਾਲੀਅਨ ਮੋਟਰਸਾਈਕਲ ਬਰਾਂਡ FB ਮੌਂਡੀਅਲ ਨੂੰ ਲਾਂਚ ਕੀਤਾ ਹੈ। HPS300 ਇਸ ਬਰਾਂਡ ਦਾ ਪਹਿਲਾ ਪ੍ਰੋਡਕਟ ਹੈ ਜੋ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 3.37 ਲੱਖ ਰੁਪਏ (ਐਕਸ ਸ਼ੋਰੂਮ ਪੈਨ-ਇੰਡੀਆ) ਰੱਖੀ ਹੈ। ਇਹ ਮੋਟਰਸਾਈਕਲ ਵਰਤਮਾਨ 'ਚ ਇੱਥੇ ਸਭ ਤੋਂ ਸਸਤੀਸਕਰੈਂਬਲਰ ਹੈ।
FB ਮੌਂਡੀਅਲ ਦੀ ਸਥਾਪਨਾ 1936 'ਚ ਹੋਈ ਸੀ ਤੇ 50 ਦੇ ਦਸ਼ਕ 'ਚ ਇਹ ਰੇਸਿੰਗ ਦਾ ਬਖ਼ਤਾਵਰ ਇਤਹਾਸ ਹੈ। ਹਾਲਾਂਕਿ ਵਿੱਤੀ ਸੰਕਟ ਦੇ ਚੱਲਦੇ ਇਸ ਬਰਾਂਡ ਨੂੰ 1957 ਤੋਂ ਬਾਅਦ ਬੰਦ ਕਰਨਾ ਪਿਆ। ਇਸ ਤੋਂ ਬਾਅਦ 2014 'ਚ ਇਸ ਨੂੰ ਦੁਬਾਰਾ ਸ਼ੁਰੂ ਕੀਤੀ ਗਈ, ਉਸ ਸਮੇਂ ਕੰਪਨੀ ਨੇ ਦੋ ਛੋਟੀ-ਸਮਰੱਥਾ ਵਾਲੀ ਮੋਟਰਸਾਈਕਿਲਸ-ਹਿਪਸਟਰ 125 ਤੇ ਹਿਪਸਟਰ 250 ਲਾਂਚ ਕੀਤੀ ਸੀ। ਇਹ ਦੋਵੇਂ ਬਾਈਕਸ ਸਿਰਫ ਯੂਰਪ 'ਚ ਵੇਚੀਆਂ ਗਈਆਂ ਹਨ, ਉਥੇ ਹੀ ਹੁਣ HPS 300 ਨੂੰ ਭਾਰਤ 'ਚ ਲਾਂਚ ਕੀਤੀ ਗਈ।
ਬਾਈਕ 'ਚ ਸਕੇਲੇਟਲ ਟਾਇਰ ਹਗਰ ਦਿੱਤਾ ਗਿਆ ਹੈ ਜੋ ਕਿ ਚੰਕੀ ਟਾਇਰ ਦੇ ਨਾਲ ਸਪੋਕ ਵ੍ਹੀਲਸ ਨੂੰ ਕਵਰ ਕਰਦਾ ਹੈ। ਇਸ ਬਾਈਕ 'ਚ ਆਫ-ਰੋਡ ਵਾਲੇ ਕਰੈਕਟਰ ਦਿੱਤੇ ਗਏ ਹਨ। ਮੋਟਰਸਾਈਕਲ 'ਚ ਸਪੋਰਟਸ ਹੈਲੋਜਨ ਹੈੱਡਲੈਂਪ, LED ਟੇਲਲੈਂਪ ਤੇ ਇੰਡੀਕੇਟਰਸ ਤੇ ਸਰਕੁਲਰ ਡਿਜੀਟਲ ਇੰਸਟਰੂਮੇਂਟ ਕਲਸਟਰ ਦਿੱਤੇ ਗਏ ਹਨ।
ਪਾਵਰ ਸਪੈਸਿਫਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਸਕਰੈਂਬਲਰ 'ਚ 249cc DOHC ਸਿੰਗਲ-ਸਿਲੰਡਰ ਲਿਕੁਵਿਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 9000rpm 'ਤੇ 25.1PS ਦੀ ਪਾਵਰ ਅਤੇ 7000rpm 'ਤੇ 22Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ। ਬਾਈਕ 'ਚ ਡਿਊਲ ਚੈਨਲ ABS ਦੇ ਨਾਲ 280mm ਫਰੰਟ ਅਤੇ ਰੀਅਰ 'ਚ 220mm ਡਿਸਕ ਦਿੱਤੀ ਗਈ ਹੈ। ਆਪਣੇ ਸੈਗਮੈਂਟ 'ਚ ਇਹ ਬਾਈਕ BMW G 310 R ਨੂੰ ਕੜੀ ਟੱਕਰ ਦੇਵੇਗੀ।
ਬਜਾਜ ਨੇ ਲਾਂਚ ਕੀਤਾ Pulsar ਦਾ 125cc ਮਾਡਲ, ਜਾਣੋ ਖੂਬੀਆਂ
NEXT STORY