ਜਲੰਧਰ- ਜੀ. ਐੱਸ. ਟੀ ਤੋਂ ਪਹਿਲਾਂ ਕਈ ਕਾਰ ਕੰਪਨੀਆਂ ਨੇ ਆਪਣੀ ਗੱਡੀਆਂ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕੀਤੀ ਹੈ ਅਤੇ ਕੁੱਝ ਕਾਰ ਕੰਪਨੀਆਂ ਗਾਹਕਾਂ ਨੂੰ ਆਕਰਸ਼ਕ ਆਫਰਸ ਦੇ ਰਹੀਆਂ ਹਨ। ਇਨ੍ਹਾਂ ਚੋਂ ਇਕ ਮਾਰੂਤੀ ਦੀ ਪ੍ਰੀਮੀਅਮ ਸ਼ੋਰੂਮ ਨੈਕਸਾ ਰਾਹੀਂ ਵੇਚੀ ਜਾਣ ਵਾਲੀ ਮਾਰੂਤੀ S-ਕਰਾਸ ਦੀ ਕੀਮਤ ਚ ਵੀ 70,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। S-ਕਰਾਸ ਦੀ ਮੌਜੂਦਾ ਕੀਮਤ 8.79 ਲੱਖ ਰੁਪਏ ਤੋਂ ਲੈ ਕੇ 12.03 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੱਕ ਹੈ।
S-ਕਰਾਸ ਦੀ ਪਾਵਰ ਸਪੈਸੀਫਿਕੇਸ਼ਨ :
ਮਾਰੂਤੀ S-ਕਰਾਸ ਦੇ ਡੀਜ਼ਲ ਵਰਜਨ 'ਚ 200 DDiS 1.3 ਲਿਟਰ ਮੋਟਰ ਇੰਜਣ ਲਗਾ ਹੈ। ਇਹ ਇੰਜਣ 89bhp ਦੀ ਪਾਵਰ ਦੇ ਨਾਲ 200Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਦੂੱਜਾ 320 DDiS 1.6 ਲਿਟਰ ਡੀਜ਼ਲ ਵਰਜਨ ਹੈ ਜੋ 118bhp ਦੀ ਪਾਵਰ ਅਤੇ 320Nm ਦਾ ਟਾਰਕ ਜਨਰੇਟ ਕਰਦਾ ਹੈ। S-ਕਰਾਸ ਤਿੰਨ ਵੇਰੀਅੰਟ 'ਚ ਮੌਜੂਦ ਹੈ। ਇਸ 'ਚ 1.3 ਲਿਟਰ ਡੀਜਲ ਇੰਜਣ ਅਤੇ 1.6 ਲਿਟਰ ਇੰਜਣ ਸਿਰਫ ਟਾਪ-ਐਂਡ ਅਲਫਾ ਵੇਰਿਅੰਟ 'ਚ ਉਪਲੱਬਧ ਹਨ।
ਐਪਲ ਨੂੰ ਟੱਕਰ ਦੇਣ ਲਈ ਟੈਸਲਾ ਲਾਂਚ ਕਰੇਗੀ "Music Streaming"
NEXT STORY