ਆਟੋ ਡੈਸਕ- ਨਿਸਾਨ ਇੰਡੀਆ ਨੇ ਮੈਗਨਾਈਟ ਦੇ ਸੀਐੱਨਜੀ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 6.89 ਲੱਖ ਰੁਪਏ ਤੋਂ ਲੈ ਕੇ 10.02 ਲੱਖ ਰੁਪਏ ਤਕ ਜਾਂਦੀ ਹੈ। ਗਾਹਕ ਇਸਨੂੰ 1 ਜੂਨ ਤੋਂ 7 ਸੂਬਿਆਂ 'ਚ ਅਧਿਕਾਰਤ ਨਿਸਾਨ ਡੀਲਰਸ਼ਿਪ- ਦਿੱਲੀ-ਐੱਨਸੀਆਰ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕੇਰਲ ਅਤੇ ਕਰਨਾਟਕ 'ਚ ਬੁੱਕ ਕਰਵਾ ਸਕਦੇ ਹਨ। ਨਿਸਾਨ ਨੇ ਪੁਸ਼ਟੀ ਕੀਤੀ ਹੈ ਕਿ ਮੈਗਨਾਈਟ ਰੈਟ੍ਰੋਫਿਟ ਸੀਐੱਨਜੀ ਕਿੱਟ ਦੇ ਨਾਲ ਇੰਟੀਗ੍ਰੇਟਿਡ ਪਰ ਉਨ੍ਹਾਂ ਨੇ ਅਜੇ ਤਕ ਪ੍ਰੀ-ਫੇਸਲਿਫਟ ਮਾਡਲ 'ਤੇ ਇਸਦੀ ਟੈਸਟਿੰਗ ਨਹੀਂ ਕੀਤੀ।
ਨਿਸਾਨ ਮੈਗਨਾਈਟ ਲਈ ਸਿੰਗਲ-ਸਿਲੰਡਰ CNG ਕਿੱਟ ਸਿਰਫ 1.0 ਲੀਟਰ ਤਿੰਨ-ਸਿਲੰਡਰ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਦੇ ਨਾਲ ਉਪਲੱਬਧ ਹੋਵੇਗੀ। ਇਸ ਵਿਚ 5-ਸਪੀਡ ਮੈਨੁਅਲ ਗੇਅਰਬਾਕਸ ਸਟੈਂਡਰਡ ਤੌਰ 'ਤੇ ਦਿੱਤਾ ਗਿਆ ਹੈ। 1.0-ਲੀਟਰ NA ਇੰਜਣ ਵਾਲੀ ਮੈਗਨਾਈਟ 6 ਵੇਰੀਐਂਟ 'ਚ ਉਪਲੱਬਧ ਹੈ, ਇਸ ਲਈ ਸੀਐੱਨਜੀ ਕਿੱਟ ਵੀ ਉਨ੍ਹਾਂ ਹੀ 6 ਵੇਰੀਐਂਟ 'ਚ ਉਪਲੱਬਧ ਹੈ ਪਰ ਇਸਦੀ ਕੀਮਤ 75,000 ਰੁਪਏ ਜ਼ਿਆਦਾ ਹੈ।
ਟਰਾਈ ਨੇ 6 ਗੀਗਾਹਰਟਜ਼, ਈ ਅਤੇ ਵੀ ਬੈਂਡ ’ਚ ਸਪੈਕਟ੍ਰਮ ਦੀ ਵੰਡ ਲਈ ਜਾਰੀ ਕੀਤਾ ਸਲਾਹ-ਮਸ਼ਵਰਾ
NEXT STORY