ਜਲੰਧਰ- ਇਟਾਲਿਅਨ ਸਪੋਰਟਸ ਕਾਰ ਮੇਕਰ ਪੋਰਸ਼ ਨੇ 2018 911 ਟਰਬੋ ਐੱਸ ਐਕਸਕਲੂਸਿਵ ਸੀਰੀਜ਼ ਕੂਪ ਤੋਂ ਪਰਦਾ ਚੁੱਕਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਪਾਵਰਫੁਲ 911 ਟਰਬੋ ਐੱਸ ਹੋਵੇਗੀ। ਇਸ ਦਾ ਪ੍ਰਾਡਕਸ਼ਨ ਵੀ 500 ਯੂਨਿਟਸ ਤੱਕ ਸੀਮਿਤ ਹੋਵੇਗਾ। ਇਸ ਦੀ ਅਨੁਮਾਨਿਤ ਕੀਮਤ 1.65 ਕਰੋੜ ਰੁਪਏ ਰਹੇਗੀ।
ਪੋਰਸ਼ 911 ਟਰਬੋ ਐੱਸ ਸੀਰੀਜ਼ ਦੀ ਗੱਲ ਕਰੀਏ ਤਾਂ ਇਸ ਦੀ ਲਗਜ਼ਰੀ 'ਚ ਗੋਲਡ ਯੈਲੋ ਮੈਟਲਿਕ ਫਿਨਿਸ਼ ਟੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫ੍ਰੰਟ ਟ੍ਰੰਕ ਲਿਡ, ਰੂਫ, ਸਾਈਡ ਸਕਰਟਸ ਤੋਂ ਇਸ ਨੂੰ ਖੂਬਸੂਰਤ ਬਣਾਇਆ ਗਿਆ ਹੈ। 911 ਟਰਬੋ ਐੱਸ 'ਚ ਤੁਹਾਨੂੰ 20 ਇੰਚ ਸੈਂਟਰ ਲਾਕ ਵ੍ਹੀਲਸ ਮਿਲਣਗੇ, ਜਿਨ੍ਹਾਂ ਨੂੰ ਬਲੈਕ ਪੇਂਟ ਕੀਤਾ ਗਿਆ ਹੈ।
ਇਹ ਲਿਮਟਿਡ ਐਡੀਸ਼ਨ ਮਾਡਲ ਅੰਦਰ ਤੋਂ ਲੈਦਰ ਫਿਨਿਸ਼ ਹੈ ਅਤੇ ਸੀਟਿੰਗਸ ਨੂੰ 18-ਵੇਜ਼ ਅਜਸਟੇਬਲ ਬਣਾਇਆ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਨਵੀਂ ਪੋਰਸ਼ 'ਚ 3.8 ਲਿਟਰ ਟਵਿਨ ਟਰਬੋ ਫਲੈਟ 6 ਇੰਜਣ ਦਿੱਤਾ ਗਿਆ ਹੈ, ਜੋ 607 ਬੀ. ਐੱਚ. ਪੀ ਦਾ ਪਾਵਰ ਦਿੰਦਾ ਹੈ, ਜੋ 911 ਦੇ ਬਾਕੀ ਮਾਡਲਸ ਤੋਂ 27 ਬੀ. ਐੱਚ. ਪੀ ਜ਼ਿਆਦਾ ਹੈ।
ਇਹ 2250 ਆਰ. ਪੀ. ਐੱਮ 'ਤੇ ਅਧਿਕਤਮ 750 ਐੱਨ. ਐੱਮ ਦਾ ਟਾਰਕ ਜਨਰੇਟ ਕਰਨ 'ਚ ਸਮਰੱਥਾ ਹੈ। 0-96.5 ਕਿ. ਮੀ/ਘੰਟੇ ਦੀ ਰਫਤਾਰ ਫੜਨ 'ਚ ਇਸ ਕਾਰ ਨੂੰ ਸਿਰਫ਼ 2.8 ਸੈਕੰਡ ਦਾ ਸਮਾਂ ਲੱਗਦਾ ਹੈ। ਇਸ ਦੀ ਟਾਪ ਸਪੀਡ 330kmph ਹੈ।
13 ਜੂਨ 2017 ਨੂੰ ਪੇਸ਼ ਹੋਵੇਗੀ ਹੁੰਡਈ Kona ਕੰਪੈਕਟ ਐੱਸ. ਯੂ. ਵੀ
NEXT STORY