ਜਲੰਧਰ-ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਘੋਸ਼ਣਾ ਕੀਤੀ ਹੈ ਕਿ ਉਸ ਦੀ ਸਭ ਤੋਂ ਜ਼ਿਆਦਾ ਵਿਕਣੇ ਵਾਲੀ ਇਲੈਕਟ੍ਰਿਕ ਕਾਰ ਲੀਫ ਨੂੰ ਸੇਫਟੀ ਦੇ ਮਾਮਲੇ 'ਚ 5 ਸਟਾਰ ਰੇਟਿੰਗ ਮਿਲੀ ਹੈ। ਇਹ ਜਾਪਾਨ ਦੀ ਨਵੀਂ ਕਾਰ ਆਕਲਨ ਪ੍ਰੋਗਰਾਮ 'ਚ ਸੰਭਵ ਹੋਇਆ ਹੈ।
ਟਾਪ ਗ੍ਰੇਡ 'ਚ ਜੀਰੋ ਉਤਸਰਜਨ ਲੀਫ ਨੂੰ ਪ੍ਰੋਪਾਇਲਟ ਆਟੋਨਾਮਸ ਟੈਕਨਾਲੌਜੀ 'ਚ 100 'ਚੋਂ 94.8 ਅੰਕ ਹਾਸਿਲ ਹੋਏ ਹਨ। ਇਹ ਪ੍ਰੋਗਰਾਮ ਜਾਪਾਨ ਮਿਨੀਸਟਰੀ ਆਫ ਲੈਂਡ, ਇੰਫਰਾਸਟਰਕਚਰ, ਟਰਾਂਸਪੋਰਟ ਅਤੇ ਟੂਰਿਸਟ ਨੇ ਆਯੋਜਿਤ ਕੀਤਾ। ਇਸ ਤੋਂ ਇਲਾਵਾ ਨੈਸ਼ਨਲ ਏਜੰਸੀ ਫਾਰ ਆਟੋਮੋਟਿਵ ਸੇਫਟੀ ਅਤੇ ਵਿਕਟਿੰਮ ਐਡ ਵੀ ਇਸ 'ਚ ਸ਼ਾਮਿਲ ਹਨ।
100 ਫੀਸਦੀ ਇਲੈਕਟ੍ਰਿਕ ਕਾਰ ਨਿਸਾਨ ਲੀਫ ਜਾਪਾਨ 'ਚ ਅਕਤੂਬਰ 2017 ਤੋਂ ਵਿਕਰੀ ਲਈ ਉਪਲੱਬਧ ਹੋਈ ਅਤੇ ਹੁਣ ਤੱਕ ਇਸ ਨੂੰ ਦੁਨੀਆਭਰ 'ਚ 60 ਤੋਂ ਜ਼ਿਆਦਾ ਬਾਜ਼ਾਰ 'ਚ ਪੇਸ਼ ਕੀਤਾ ਗਿਆ।
ਕੰਪਨੀ ਮੁਤਾਬਕ ਸੇਫਟੀ ਫੀਚਰਸ ਦੇ ਤੌਰ 'ਤੇ ਨਿਸਾਨਕੋ 5-ਸਟਾਰ ਰੇਟਿੰਗ ਇਸ ਲਈ ਮਿਲੇ ਹਨ ਕਿਉਂਕਿ ਇਸ 'ਚ ਕਾਫੀ ਜ਼ਿਆਦਾ ਸਖਤ ਬਾਡੀ ਸਟਰਕਚਰ, 6 SRS ਏਅਰਬੈਗਸ, ਸੀਟਸ ਦੇ ਨਾਲ ਹੈੱਡਰੈਸਟ ਅਤੇ ਬੈਕ ਫਰੇਮਸ ਦਿੱਤੇ ਗਏ ਹਨ।
Curtiss ਮੋਰਟਸਾਈਕਲ ਨੇ ਪੇਸ਼ ਕੀਤਾ ਆਖਰੀ V-twin ਮਾਡਲ
NEXT STORY