ਜਲੰਧਰ- ਭਾਰਤੀ ਸੜਕਾਂ ਜਾਂ ਫਿਰ ਫਿਲਮਾਂ 'ਚ ਤੁਸੀਂ ਇਲੈਕਟਿ੍ਕ ਸਾਈਕਲ ਭਲੇ ਹੀ ਭੱਜਦੀਆਂ ਵੇਖੀਆਂ ਹੋਣਗੀਆਂ, ਪਰ ਕਦੇ ਬਿਲਕੁੱਲ ਸਾਈਕਲ ਵਰਗੀ ਵਿੱਖਣ ਵਾਲੀ ਮੋਟਰਸਾਈਕਲ ਸੜਕਾਂ 'ਤੇ ਭੱਜਦੀ ਵੇਖੀ ਹੈ , ਹਾਲਾਂਕਿ, ਅੰਤਰਾਸ਼ਟਰੀ ਬਾਜ਼ਾਰ 'ਚ ਇਸ ਤਰ੍ਹਾਂ ਦੇ ਡਿਜ਼ਾਇਨ ਵਾਲੀਆਂ ਮੋਟਰਸਾਈਕਲਸ ਇਨ ਦਿਨੀਂ ਸੜਕਾਂ 'ਤੇ ਵੇਖੀਆਂ ਜਾ ਰਹੀਆਂ ਹਨ | ਓਨਿਕਸ ਨਾਂ ਦੀ ਕੰਪਨੀ ਨੇ ਅਜਿਹੀ ਮੋਟਰਸਾਈਕਲ ਬਣਾਈ ਹੈ ਜੋ ਸਾਈਕਲ ਅਤੇ ਮੋਟਰਸਾਈਕਲ ਦੋਨਾਂ ਦਾ ਮਿਕਚਰ ਹੈ |
ਓਨਿਕਸRCR ਨੂੰ ਇਕ ਸੁਪਰ-ਰੈਟਰੋ ਪੈਕੇਜ ਦੇ ਨਾਲ ਸ਼ਹਿਰੀ, ਬਾਈਕ ਲੇਨ-ਕਾਨੂੰਨੀ ਸਵਾਰੀ ਅਤੇ ਹਾਈ-ਆਊਟਪੁੱਟ ਕਰੂਜ਼ਰ ਦੇ ਵਿਚਕਾਰ ਰੱਖਿਆ ਗਿਆ ਹੈ | ਓਨਿਕਸ ਮੋਟਰਬਾਈਕਸ ਕੈਲੀਫੋਰਨੀਆ ਬੇਡਸ ਸੈਨ ਫਰਾਂਸੀਸਕੋ ਦੀ ਕੰਪਨੀ ਹੈ ਜਿਨ੍ਹੇ ਦੋ ਇਲੈਕਟਿ੍ਕ ਮੋਪੇਡਸ ਲਾਂਚ ਕੀਤੀਆਂ ਹਨ | ਇਸ 'ਚ ਕੰਪਨੀ ਨੇ ਇਕ ਛੋਟੇ ਸ਼ਹਿਰਾਂ ਲਈ ਅਤੇ ਦੂਜੇ ਸ਼ਹਿਰਾਂ ਦੀਆਂ ਸੜਕਾਂ ਦੇ ਨਾਲ-ਨਾਲ ਹਾਈਵੇ 'ਤੇ ਚਲਾਉਣ ਲਈ ਲਾਂਚ ਕੀਤਾ ਹੈ |
ਓਨਿਕਸ 3TY ਦੇ ਟੈਮਰ ਮਾਡਲ ਹੈ ਜੋ ਇਕ ਸਟੈਂਡਰਡ ਇਲੈਕਟਿ੍ਕ-ਬਾਈਕ ਹੈ | ਇਸ 'ਚ 48-ਵੋਲਟ ਦੀ ਬੈਟਰੀ ਲਗਾਈ ਗਈ ਹੈ, ਜੋ ਇੱਕ ਵਾਰ ਫੁੱਲ ਚਾਰਜ ਹੋਣ 'ਤੇ 40 ਤੋੋਂ 65 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦੀ ਹੈ | ਸ਼ਹਿਰਾਂ ਦੀ ਸੜਕਾਂ ਲਈ ਇਹ ਇਕ ਬਿਹਤਰੀਨ ਪਾਰਟਨਰ ਮੰਨਿਆ ਜਾਂਦਾ ਹੈ ਅਤੇ ਇਸ ਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ | ਸਭ ਤੋਂ ਖਾਸ ਗੱਲ ਕਿ ਜੇਕਰ ਇਸ ਬਾਈਕ ਦੀ ਬੈਟਰੀ ਖਤਮ ਹੋ ਜਾਵੇ ਤਾਂ ਤੁਸੀਂ ਸਾਈਕਲ ਦੀ ਤਰ੍ਹਾਂ ਪੈਡਲ ਨਾਲ ਵੀ ਚੱਲਾ ਸਕਦੇ ਹੋ | ਕੰਪਨੀ ਨੇ ਇਸ ਦੀ ਕੀਮਤ ਪ੍ਰੀ-ਆਰਡਰ 'ਤੇ 1,875 ਡਾਲਰ (ਕਰੀਬ 1.27 ਲੱਖ ਰੁਪਏ) ਰੱਖੀ ਹੈ | ਫੀਚਰਸ ਦੇ ਤੌਰ 'ਤੇ ਇਸ 'ਚ LED ਡਿਸਪਲੇਅ, ਹੈੱਡਲਾਈਟ, US2 3.0 ਪੋਰਟ, ਬਲੂਟੁੱਥ ਕੁਨੈੱਕਟੀਵਿਟੀ ਅਤੇ ਇਕ ਸਮਾਰਟ ਚਾਬੀ ਦਿੱਤੀ ਹੈ |
ਓਨਿਕਸ RTR ਦਾ ਡਿਜ਼ਾਇਨ ਕੁਝ ਅਜਿਹਾ ਦਿੱਤਾ ਹੈ ਕਿ ਇਸ ਨੂੰ ਸੱਮਝਣਾ ਮੁਸ਼ਕਿਲ ਹੈ ਕਿ ਇਹ ਬਾਈਕ ਹੈ ਜਾਂ ਸਾਈਕਲ | ਇਸ 'ਚ ਲੋਅ-ਸਵੇਪਟ ਫ੍ਰੇਮ ਅਤੇ ਪਤਲੇ ਟਾਇਰਸ ਦਿੱਤੇ ਗਏ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੰਪਨੀ ਨੇ ਇਸ ਨੂੰ ਹਾਇਵੇ ਲਈ ਬਣਾਇਆ ਹੈ | ਓਨਿਕਸ ਨੇ ਇਸ ਨੂੰ ਕੈਫੇ ਬਲਾਸਟਰ ਦਾ ਨਾਮ ਦਿੱਤਾ ਹੈ | ਇਸ 'ਚ ਫਲੇਟ ਸੈਡਲ, ਵਾਇਰ ਵ੍ਹੀਲਸ ਅਤੇ ਰਾਊਾਡ ਹੈੱਡਲਾਈਟ ਦਿੱਤੀਆਂ ਹਨ | ਇਸ ਬਾਈਕ 'ਚ 72 V ਦੀ ਬੈਟਰੀ ਲਗਾਈ ਗਈ ਹੈ ਜੋ 5.4 kW ਇਲੈਕਟਿ੍ਕ ਮੋਟਰ ਨਾਲ ਲੈਸ ਹੈ | ਇਹ 7.2 hp ਦੀ ਪਾਵਰ ਦਿੰਦੀ ਹੈ | ਇਸ ਬਾਈਕ ਦੀ ਪਾਵਰ 125cc ਮੋਟਰਸਾਈਕਲ ਜਿੰਨੀ ਮੰਨੀ ਜਾਂਦੀ ਹੈ | ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ ਬਾਈਕ 120 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨ 'ਚ ਸਮਰੱਥਾਵਾਨ ਹੈ | ਈਕੋਨਾਮੀ ਮੋਡ 'ਚ ਇਸ ਬਾਈਕ ਦੀ ਸਪੀਡ 32 ਕਿਲੋਮੀਟਰ ਪ੍ਰਤੀ ਘੰਟਾ ਹੈ | ਉਥੇ ਹੀ, ਹਾਈਵੇ ਮੋਡ 'ਤੇ ਇਸ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੈ | ਪ੍ਰੀ-ਆਰਡਰ 'ਤੇ ਇਸ ਬਾਈਕ ਦੀ ਕੀਮਤ 2600 ਡਾਲਰ (ਕਰੀਬ 1.77 ਲੱਖ ਰੁਪਏ) ਰੱਖੀ ਗਈ ਹੈ |
ਟੈਸਟਿੰਗ ਦੇ ਦੌਰਾਨ ਸਪਾਟ ਹੋਈ ਨਵੀਂ Suzuki Solio
NEXT STORY