ਜਲੰਧਰ- ਸੁਜ਼ੂਕੀ ਸੋਲੀਓ ਨੂੰ ਭਾਰਤੀ ਸੜਕਾਂ 'ਤੇ ਟੈਸਟ ਕੀਤਾ ਜਾ ਰਿਹਾ ਅਤੇ ਇਸ ਨੂੰ ਟੈਸਟਿੰਗ ਦੇ ਦੌਰਾਨ ਸਪਾਰਟ ਕੀਤਾ ਗਿਆ ਹੈ | ਮੀਡੀਆ 'ਚ ਆਈਆਂ ਰਿਪੋਰਟਸ ਦੇ ਮੁਤਾਬਕ, ਇਸ ਨੂੰ ਹਾਲ ਹੀ ਫਰੀਦਾਬਾਦ 'ਚ ਸਪਾਟ ਕੀਤਾ ਗਿਆ | ਅਜਿਹੀਆਂ ਖਬਰਾਂ ਹਨ ਕਿ ਇਸਨੂੰ ਇੱਥੇ ਭਾਰਤ 'ਚ ਮਾਰੂਤੀ ਸੁਜ਼ੂਕੀ ਵੈਗਨ-ਆਰ ਦੇ 7 ਸੀਟਰ ਮਾਡਲ ਦੇ ਰੂਪ 'ਚ ਵੇਚਿਆ ਜਾਵੇਗਾ | ਦੱਸ ਦਈਏ ਕਿ ਮਾਰੂਤੀ ਭਾਰਤ 'ਚ ਵੈਗਨ-ਆਰ ਦਾ 7 ਸੀਟਰ ਮਾਡਲ ਲਾਂਚ ਕਰਨ ਦੀ ਤਿਆਰੀ 'ਚ ਹੈ |
ਸੁਜ਼ੂਕੀ ਸੋਲੀਓ ਦਾ ਮੌਜੂਦਾ ਜਨਰੇਸ਼ਨ ਮਾਡਲ 2010 'ਚ ਲਿਆਇਆ ਗਿਆ ਅਤੇ 2015 'ਚ ਇਸ ਦਾ ਫੇਸਲਿਫਟ ਮਾਡਲ ਆਇਆ | ਹੁਣ ਭਾਰਤ 'ਚ ਇਨ੍ਹਾਂ ਦੋਨਾਂ ਹੀ ਮਾਡਲਸ ਨੂੰ ਟੈਸਟ ਕੀਤਾ ਜਾ ਰਿਹਾ ਹੈ | ਇਸ 'ਚ 1.2 ਲਿਟਰ, 4 ਸਿਲੈਂਡਰ ਪੈਟਰੋਲ ਇੰਜਣ ਹੈ ਜੋ ਕਿ 91 ਪੀ. ਐੱਸ ਦਾ ਪਾਵਰ ਅਤੇ 118 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ |
ਸੁਜ਼ੂਕੀ ਇੰਟਰਨੈਸ਼ਨਲ ਮਾਰਕੀਟ 'ਚ ਇਸ ਦਾ ਮਾਇਲਡ ਹਾਇਬਰਿਡ ਵੇਰੀਐਾਟ ਵੀ ਵੇਚਦੀ ਹੈ ਜਿਸ 'ਚ ਇਲੈਕਟਿ੍ਕ ਮੋਟਰ ਲਗੀ ਹੈ | ਇਸ ਦੇ ਨਾਲ ਹੀ ਫੁੱਲ ਹਾਇ-ਬਰਿਡ ਵੇਰੀਐਾਟ ਵੀ ਵੇਚਿਆ ਜਾਂਦਾ ਹੈ | Suzuki Solio ਅਤੇ Solio ਮਾਇਲਡ ਹਾਇ-ਬਰਿਡ ਮਾਡਲਸ 'ਚ ਸੀ. ਵੀ. ਟੀ. ਹੈ | Suzuki Solio Hybrid 'ਚ 5 ਸਪੀਡ ਮੈਨੂਅਲ ਟਰਾਂਸਮਿਸ਼ਨ ਸਿਸਟਮ ਹੈ |
ਸੁਜ਼ੂਕੀ Solio 'ਚ ਹਾਰਟੈਕਟ ਪਲੇਟਫਾਰਮ ਹੈ ਜੋ ਕਿ ਮਾਰੂਤੀ ਸੁਜ਼ੂਕੀ ਸਵਿੱਫਟ ਦੇ ਲੇਟੈਸਟ ਵਰਜ਼ਨ 'ਚ ਦਿੱਤਾ ਗਿਆ ਹੈ | ਪਰ ਮਾਰੂਤੀ ਵੈਗਨ-ਆਰ ਦੇ 7 ਸੀਟਰ ਮਾਡਲ ਨੂੰ ਇਸ ਪਲੇਟਫਾਰਮ 'ਤੇ ਨਹੀਂ ਆਫਰ ਕਰ ਸਕਦੀ ਹੈ ਕਿਉਾਕਿ ਇਸ ਤੋਂ ਗੱਡੀ ਦੀ ਕੀਮਤ ਵੱਧ ਜਾਵੇਗੀ | ਹਾਅਰ ਜੀ. ਐੈੱਸ. ਟੀ ਤੋਂ ਬਚਣ ਲਈ ਇਸ ਨੂੰ ਚਾਰ ਮੀਟਰ ਦੇ ਅੰਦਰ ਹੀ ਰੱਖਿਆ ਜਾ ਸਕਦਾ ਹੈ | ਸਿਤੰਬਰ 'ਚ ਇਸ ਦਾ ਪ੍ਰਾਡਕਸ਼ਨ ਸ਼ੁਰੂ ਹੋਣ ਤੇ ਨਵੰਬਰ 2018 'ਚ ਇਸਦੇ ਲਾਂਚ ਹੋਣ ਦੀ ਉਮੀਦ ਹੈ |
ਇਨ੍ਹਾਂ ਖੂਬੀਆਂ ਨਾਲ ਨਿਸਾਨ ਕਿਕਸ SUV ਜਲਦ ਹੀ ਭਾਰਤ 'ਚ ਹੋਵੇਗੀ ਲਾਂਚ
NEXT STORY