ਜਲੰਧਰ- Renault ਨੇ ਇਕ ਅਜਿਹੀ ਕਾਰ ਦਾ ਕੰਸੈਪਟ ਪੇਸ਼ ਕੀਤਾ, ਜਿਸ ਨੂੰ ਹਾਲ ਹੀ 'ਚ Concorso d'Eleganza Villa d'Este 'ਚ ਸਭ ਤੋਂ ਖੁਬਸੂਰਤ ਕਾਰ ਹੋਣ ਦਾ ਖਿਤਾਬ ਦਿੱਤਾ ਗਿਆ ਹੈ। ਰੇਨੋ ਦੀ ਇਸ ਆਲ ਇਲੈਕਟ੍ਰਿਕ ਕਾਰ ਸੁਪਰ ਕਾਰ ਦਾ ਨਾਮ Trezor ਹੈ। Trezor ਨੇ ਪ੍ਰੋਟੋਟਾਈਪ ਅਤੇ ਕੰਸੈਪਟ ਕੈਟਾਗਰੀ 'ਚ ਬੈਸਟ ਡਿਜ਼ਾਇਨ ਦਾ ਖਿਤਾਬ ਜਿਤਿਆ ਹੈ।

ਇਟਲੀ 'ਚ 26 ਤੋਂ 28 ਮਈ ਦੇ ਵਿਚਕਾਰ ਕੀਤਾ ਗਿਆ ਇਹ ਮੁਕਾਬਲਾ ਕਲਾਸਿਕ ਕਾਰਾਂ ਲਈ ਬਹੁਤ ਹੀ ਸਨਮਾਨਜਨਕ ਕੰਪੀਟਿਸ਼ਨ ਹੈ। ਇਥੇ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਖੂਬਸੂਰਤ ਕਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। “re੍ਰor ਨੇ ਜੇਨੇਵਾ ਮੋਟਰ ਸ਼ੋਅ ਦੇ ਦੌਰਾਨ ਵੀ 2016 ਕਾਂਸੈਪਟ ਆਫ ਦ ਈਅਰ ਦਾ ਅਵਾਰਡ ਜਿਤਿਆ ਸੀ। ਇਸ ਸੁਪਰ ਕਾਰ ਨੂੰ ਸਭ ਤੋਂ ਪਹਿਲਾਂ ਸਤੰਬਰ 'ਚ ਪੈਰਿਸ ਮੋਟਰ ਸ਼ੋਅ ਦੇ ਦੋਰਾਨ ਪੇਸ਼ ਕੀਤਾ ਗਿਆ ਸੀ।

ਦਸ ਦਈਏ ਕਿ ਇਹ ਇਕ ਕੰਸੈਪਟ ਕਾਰ ਹੈ। ਪਰ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਕਿ ਭਵਿੱਖ 'ਚ ਰੇਨੋ ਵੱਲੋਂ ਬਣਾਈ ਗੱਡੀਆਂ 'ਚ ਇਸ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਮਤਲਬ ਕੀ ਭਵਿੱਖ ਦੀਆਂ ਗੱਡੀਆਂ ਇਸ ਦੇ ਤਰਜ 'ਤੇ ਤਿਆਰ ਕੀਤੀ ਜਾ ਸਕਦੀਆਂ ਹਨ।

ਇਸ ਤਰ੍ਹਾਂ ਦੀ ਅਤਿਆਧੁਨਿਕ ਕਾਰ ਨੂੰ ਬਣਾਉਣ ਦੇ ਪਿੱਛੇ ਕੰਪਨੀ ਦਾ ਮਕਸਦ ਹੈ ਕਿ, ਡਰਾਇਵਰ ਨੂੰ ਹੈਂਡਸ ਫ੍ਰੀ ਅਤੇ ਆਈ ਫ੍ਰੀ ਕੀਤਾ ਜਾ ਸਕੇ ਅਤੇ ਅਜਿਹੀਆਂ ਕਾਰਾਂ ਦੀ ਕੀਮਤ ਵੀ ਬਜਟ 'ਚ ਹੋਣ। ਕੰਪਨੀ ਦੀ ਇੱਛਾ 2020 ਤੱਕ ਸੈਲਫ ਡਰਾਈਵਿੰਗ ਸਿਸਟਮ ਦੇ ਤਿਆਰ ਹੋਣਾ ਹੈ।

ਕਾਰ 'ਚ ਆਟੋਨਾਮਸ ਮੋਡ ਦਿੱਤਾ ਗਿਆ ਹੈ, ਜਿਸ ਦੇ ਨਾਲ ਆਟੋਨਾਮਸ ਮੋਡ 'ਚ ਜਾਂਦੇ ਹੀ ਸਟੇਅਰਿੰਗ ਵ੍ਹੀਲਸ ਐਕਸਪੇਂਡ ਹੋ ਜਾਂਦੇ ਹਨ ਅਤੇ ਡੈਸ਼ਬੋਰਡ 'ਤੇ ਲੱਗੇ ਪੈਨੋਰੋਮਿਕ ਸਕ੍ਰੀਨ 'ਤੇ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਇਸ ਮੋਡ 'ਚ ਵ੍ਹੀਕਲ ਦੇ ਰਿਅਰ ਅਤੇ ਸਾਈਡ ਦੇ ਲੋਗੋ ਦੀ ਲਾਈਟ ਜਲਣ ਲਗਦੀ ਹੈ। ਇਸ ਤੋਂ ਦੂਸਰੀਆਂ ਨੂੰ ਇਹ ਖਬਰ ਲੱਗ ਜਾਂਦੀ ਹੈ ਕਿ ਇਹ ਕਾਰ ਸੈਲਫ ਡਰਾਈਵਿੰਗ ਮੋਡ 'ਤੇ ਹੈ । ਇਸ ਕਾਰ 'ਚ 260 kW ਦਾ ਮੈਕਸੀਮਮ ਪਾਵਰ ਵਾਲਾ ਇਲੈਕਟ੍ਰਿਕ ਮੋਟਰ ਹੈ ਜੋ 350 HP ਦਾ ਪਾਵਰ ਜੇਨਰੇਟ ਕਰਨ ਦੀ ਕਪੈਸਿਟੀ ਰੱਖਦਾ ਹੈ। ਇਹ ਕਾਰ 0-100 kmph ਦੀ ਸਪੀਡ 4 ਸੈਕੰਡ ਤੋਂ ਵੀ ਘੱਟ ਸਮਾਂ 'ਚ ਫੜ ਲੈਂਦੀ ਹੈ। ਇਸ ਦੇ ਫ੍ਰੰਟ ਅਤੇ ਰਿਅਰ 'ਚ ਦੋ ਬੈਟਰੀਜ਼ ਲੱਗੀ ਹਨ, ਜਿਨ੍ਹਾਂ ਦਾ ਆਪਣਾ ਕੂਲਿੰਗ ਸਿਸਟਮ ਹੈ।
ਇਸ ਕਾਰ ਨੂੰ ਸੁਪਰ ਬਣਾਉਂਦੀ ਹੈ ਇਸ ਦੀ ਇੰਟੈਲੀਜੇਂਸੀ। ਜਿਵੇਂ ਹੀ ਡਰਾਇਵਰ ਇਸ ਕਾਰ 'ਚ ਬੈਠਦਾ ਹੈ, ਤਾਂ ਇਹ ਕਾਰ ਡਰਾਇਵਰ ਤੋਂ ਉਸਦਾ ਫੋਨ ਹੱਥ ਦੇ ਹੀ ਕੋਲ ਬਣੇ ਸਪੈਸ਼ਲ ਸਟਾਲ 'ਚ ਰੱਖਣ ਨੂੰ ਕਹਿੰਦੀ ਹੈ। ਇਸ 'ਚ ਡਰਾਇਵਰ ਦੀ ਪਰਸਨਲਾਇਜ਼ਡ ਸੈਟਿੰਗ ਵੀ ਹੋ ਜਾਂਦੀ ਹੈ।
ਵਨਪਲੱਸ ਦੇ ਸੀ.ਈ.ਓ. ਨੇ ਸ਼ੇਅਰ ਕੀਤਾ OnePlus 5 ਦਾ ਕੈਮਰਾ ਸੈਂਪਲ
NEXT STORY