ਜਲੰਧਰ- ਫ਼ਰਾਂਸ ਦੀ ਆਟੋ ਮੇਕਰ ਕੰਪਨੀ ਰੈਨੋ ਜਲਦ ਹੀ ਆਪਣੀ ਇਕ ਨਵੀਂ ਐੱਸ. ਯੂ. ਵੀ. ਨੂੰ ਲਾਂਚ ਕਰਨ ਵਾਲੀ ਹੈ। ਉਥੇ ਹੀ ਇੰਟਰਨੈੱਟ 'ਤੇ ਕੰਪਨੀ ਦੀ ਇਕ ਕਾਰ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਨਾਲ ਪਤਾ ਚੱਲਦਾ ਹੈ ਕਿ ਇਹ ਕੂਪੇ ਵਰਗੀ ਰੂਫਲਾਈਨ ਵਾਲੀ ਕਰਾਸਓਵਰ ਹੋ ਸਕਦੀ ਹੈ। ਕੰਪਨੀ ਮੁਤਾਬਕ ਇਸ ਨੂੰ ਸਭ ਤੋਂ ਪਹਿਲਾਂ ਬ੍ਰਾਜ਼ੀਲ, ਚੀਨ ਅਤੇ ਦੱਖਣ ਕੋਰੀਆ 'ਚ ਲਾਂਚ ਕੀਤਾ ਜਾਵੇਗਾ। ਭਾਰਤ 'ਚ ਇਸ ਨੂੰ ਉਤਾਰਿਆ ਜਾਵੇਗਾ ਜਾਂ ਨਹੀਂ, ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਫੀਚਰਸ
ਇੰਜਣ ਨਾਲ ਜੁੜੀ ਆਧਿਕਾਰਤ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ 'ਚ 1.5 ਲਿਟਰ ਦੇ 9K ਅਤੇ 2.0 ਲਿਟਰ ਡੀਜ਼ਲ ਇੰਜਣ ਮਿਲ ਸਕਦਾ ਹੈ ਅਤੇ ਇਸ ਦੇ ਨਾਲ ਇਸ 'ਚ ਟਰਬੋਚਾਰਜਡ ਪੈਟਰੋਲ ਇੰਜਣ ਦੀ ਆਪਸ਼ਨ ਵੀ ਦਿੱਤੀ ਜਾ ਸਕਦੀ ਹੈ।
ਨਵੀਂ ਐੱਸ. ਯੂ. ਵੀ. ਨੂੰ ਰੈਨੋ ਡਸਟਰ ਵਾਲੇ ਬੀ0 ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ, ਇਸ ਪਲੇਟਫਾਰਮ 'ਤੇ ਰੈਨੋ ਕੈਪਚਰ ਵੀ ਬਣੀ ਹੈ। ਆਉਣ ਵਾਲੇ ਸਾਲਾਂ 'ਚ ਕੰਪਨੀ ਇਸ ਨੂੰ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੀਂ ਐੱਸ. ਯੂ. ਵੀ. ਦੋ ਅਵਤਾਰਾਂ 'ਚ ਆ ਸਕਦੀ ਹੈ।
ਜੇਨੇਵਾ ਮੋਟਰ ਸ਼ੋਅ 'ਚ ਪੇਸ਼ ਹੋਵੇਗੀ ਟਾਟਾ ਇਹ ਨਵੀਂ ਸੇਡਾਨ ਕਾਰ
NEXT STORY