ਜਲੰਧਰ-ਦੇਸ਼ ਦੀ ਦਿਗਜ਼ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਨਵੀਂ ਕਾਰ ਦੀ ਤਸਵੀਰ ਪੇਸ਼ ਕੀਤੀ ਹੈ, ਜਿਸ ਨੂੰ 2018 ਦੇ ਜੇਨੇਵਾ ਮੋਟਰ ਸ਼ੋਅ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕੰਪਨੀ ਲਗਾਤਰ ਜੇਨੇਵਾ ਮੋਟਰ ਸ਼ੋਅ 'ਚ ਲਗਾਤਰ 20ਵੇਂ ਸਾਲ ਹਿੱਸਾ ਲਵੇਗੀ । ਮੀਡੀਆ ਰਿਪੋਰਟ ਅਨੁਸਾਰ ਟਾਟਾ ਮੋਟਰਸ ਜੇਨੇਵਾ ਮੋਟਰ ਸ਼ੋਅ 'ਚ ਜੋ ਕਾਰ ਪੇਸ਼ ਕਰੇਗੀ, ਉਹ ਇਕ ਨਵੀਂ ਸੇਡਾਨ ਕਾਰ ਹੋਵੇਗੀ। ਭਾਰਤੀ ਬਾਜ਼ਾਰ 'ਚ ਇਹ ਕਾਰ ਮਾਰੂਤੀ ਸੀਆਜ਼, ਹੋਂਡਾ ਸਿਟੀ, ਫਾਕਸਵੈਗਨ ਵੇਂਟੋ ਅਤੇ ਜਲਦ ਲਾਂਚ ਹੋਣ ਵਾਲੀ ਟੋਇਟਾ ਯਾਰਿਸ ਨਾਲ ਮੁਕਾਬਲਾ ਹੋਵੇਗਾ।
ਟਾਟਾ ਮੋਟਰਸ ਨੇ ਆਟੋ ਐਕਸਪੋ 2018 'ਚ ਟਾਟਾ H5Xਅਤੇ 45X ਕੰਸੈਪਟ ਕਾਰ ਨੂੰ ਪੇਸ਼ ਕੀਤਾ ਸੀ। ਇਨ੍ਹਾਂ ਦੋਵਾਂ ਕਾਰਾਂ ਦੇ ਨਾਲ ਹੁਣ ਕੰਪਨੀ ਜੇਨੇਵਾ ਮੋਟਰ ਸ਼ੋਅ 'ਚ ਤੀਜੀ ਕਾਰ ਸੇਡਾਨ ਪੇਸ਼ ਕਰੇਗੀ। ਟਾਟਾ ਦੀ ਨਵੀਂ ਸੇਡਾਨ ਕੰਪਨੀ ਦੀ ਨਵੇਂ ਐਡਵਾਂਸ ਮੋਡੀਊਲਰ ਪਲੇਟਫਾਰਮ (AMP) 'ਤੇ ਤਿਆਰ ਕੀਤੀ ਜਾਵੇਗੀ। ਅਜਿਹੀ ਸੰਭਾਵਨਾ ਜਿਤਾਈ ਜਾ ਰਹੀਂ ਹੈ ਕਿ ਇਸ ਸੇਡਾਨ ਕਾਰ ਦਾ ਡਿਜ਼ਾਇਨ ਨਵੀਂ ਇੰਪੈਕਟ 2.0 'ਤੇ ਆਧਾਰਿਤ ਹੋਵੇਗਾ, ਜਿਸ ਦੇ ਬਾਰੇ ਪ੍ਰਬੰਧਨ ਨੇ 2018 ਆਟੋ ਐਕਸਪੋ 'ਚ ਖੁਲਾਸਾ ਕੀਤਾ ਸੀ। ਇਨ੍ਹਾਂ ਹੀ ਨਹੀਂ ਇਹ ਨਵੀਂ ਸੇਡਾਨ ਸਬ-4 ਮੀਟਰ ਤੋਂ ਵੱਡੀ ਹੋ ਸਕਦੀ ਹੈ। ਇਸ ਦਾ ਡਿਜ਼ਾਇਨ ਰਵਾਇਤੀ ਥ੍ਰੀ ਬਾਕਸ ਆਕਾਰ ਨਾਲੋਂ ਵੱਖਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਨੂੰ ਮਾਡਰਨ ਲੁੱਕ ਦੇਣ ਲਈ ਇਸ 'ਚ ਕੂਪੇ ਵਰਗੀ ਛੱਤ ਦਿੱਤੀ ਜਾ ਸਕਦੀ ਹੈ।
ਟਾਟਾ ਮੋਟਰਸ ਦੀ ਪਲਾਨਿੰਗ ਹੈ ਕਿ ਉਹ ਦੇਸ਼ ਅਤੇ ਵਿਦੇਸ਼ 'ਚ ਸਾਰੇ ਸੈਗਮੈਂਟ 'ਚ ਆਪਣੀ ਉਪਸਥਿਤੀ ਬਣਾਉਣਾ ਚਾਹੁੰਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਟਾਟਾ ਦੀ ਇਸ ਨਵੀਂ ਕਾਰ 'ਚ ਜਿਆਦਾ ਕੈਬਿਨ ਸਪੇਸ ਨਾਲ ਨਾਲ ਕਲੀਨ ਡੈਸ਼ਬੋਰਡ, ਇੰਫੋਟੈਨਮੈਂਟ ਸਿਸਟਮ ਅਤੇ ਕਈ ਸੇਫਟੀ ਫੀਚਰਸ ਵੀ ਦਿੱਤੇ ਗਏ ਹਨ। ਪਾਵਰ ਸਪੈਸੀਫਿਕੇਸ਼ਨ ਦੇ ਤੌਰ 'ਤੇ ਕੰਪਨੀ ਇਸ ਨਵੀਂ ਕਾਰ 'ਚ ਤਾਕਤਵਰ ਇੰਜਣ Revotron ਪੈਟਰੋਲ ਅਤੇ Revotort ਡੀਜ਼ਲ ਇੰਜਣ ਲੱਗਾ ਸਕਦੀ ਹੈ। ਇਸ 'ਚ ਮੈਨੂਅਲੀ ਟਰਾਂਸਮਿਸ਼ਨ ਦੇ ਨਾਲ ਕੰਪਨੀ AMT ਜਾਂ ਡਿਊਲ ਕਲਚ ਟਰਾਂਸਮਿਸ਼ਨ ਆਪਸ਼ਨ ਵੀ ਦੇ ਸਕਦੀ ਹੈ।
ਟੈਸਲਾ ਅਤੇ ਜੈਗੂਆਰ ਦਾ ਮੁਕਾਬਲਾ ਕਰੇਗੀ ਆਡੀ ਦੀ ਇਹ ਕਾਰ, 15 ਮਾਰਚ ਨੂੰ ਹੋਵੇਗੀ ਲਾਂਚ
NEXT STORY