ਜਲੰਧਰ- ਰਾਇਲ ਐਨਫੀਲਡ ਨੇ ਚੁੱਪਚਾਪ ਆਪਣੀ ਕਲਾਸਿਕ 350 ਰਿਡਿਕ ਸੀਰੀਜ਼ ਮੋਟਰਸਾਈਕਲ ਨੂੰ ਅਪਡੇਟ ਕਰਕੇ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਦੇ ਪਿਛਲੇ ਵ੍ਹੀਲ 'ਚ ਵੀ ਡਿਸਕ ਬ੍ਰੇਕ ਦਿੱਤਾ ਹੈ ਅਤੇ ਮੁੰਬਈ 'ਚ ਰਾਇਲ ਐਨਫੀਲਡ ਕਲਾਸਿਕ 350 ਰਿਡਿਕ ਦੀ ਐਕਸਸ਼ੋਰੂਮ ਕੀਮਤ 1.47 ਲੱਖ ਰੁਪਏ ਰੱਖੀ ਗਈ ਹੈ। ਰਾਇਲ ਐਨਫੀਲਡ ਨੇ ਇਸ ਤੋਂ ਇਲਾਵਾ ਬਾਈਕ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਹੈ ਅਤੇ ਇਹ ਬਿਨਾਂ ਡਿਸਕ ਬ੍ਰੇਕ ਦੇ 8,155 ਰੁਪਏ ਸਸਤੀ ਪੈਂਦੀ ਹੈ।
ਰਾਇਲ ਐਨਫੀਲਡ ਨੇ ਕਲਾਸਿਕ 350 ਰਿਡਿਕ ਸੀਰੀਜ਼ 'ਚ 240 mm ਦੇ ਡਿਸਕ ਦੇ ਨਾਲ ਸਿੰਗਲ-ਪਾਟ ਕਲਿਪਰ ਦਿੱਤਾ ਗਿਆ ਹੈ ਜਿਸ ਦੇ ਨਾਲ ਇਸਦੀ ਬ੍ਰੇਕਿੰਗ ਬਿਹਤਰ ਹੋਈ ਹੈ। ਰਾਇਲ ਐਨਫੀਲਡ ਛੇਤੀ ਹੀ ਬਾਜ਼ਾਰ 'ਚ 650cc ਇੰਜਣ ਦੇ ਨਾਲ ਦੋ ਮੋਟਰਸਾਇਕਲ ਇੰਟਰਸੈਪਟਰ ਅਤੇ ਕਾਂਟੀਨੈਂਟਲ ਜੀ. ਟੀ. ਵੀ ਲਾਂਚ ਕਰਨ ਵਾਲੀ ਹੈ ਜਿਸ 'ਚ ਸਟੈਂਡਰਡ ਸੇਫਟੀ ਫੀਚਰਸ ਵਾਲੀ ਇਹ ਪਹਿਲੀ ਬਾਈਕ ਹੋਵੇਗੀ। ਕੰਪਨੀ ਨੇ ਇਸ ਬਾਈਕ ਦੇ ਨਾਲ 346cc ਦਾ ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਲਗਾਇਆ ਹੈ। ਇਹ ਇੰਜਣ 5250 rpm 'ਤੇ 19.8 bhp ਪਾਵਰ ਅਤੇ 4000 rpm 'ਤੇ 28 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਕੰਪਨੀ ਨੇ ਰਾਇਲ ਐਨਫੀਲਡ ਕਲਾਸਿਕ 350 ਰਿਡਿਕ ਐਡੀਸ਼ਨ ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ।
ਰਾਇਲ ਐਨਫੀਲਡ ਕਲਾਸਿਕ 350 ਰਿਡਿਕ ਐਡੀਸ਼ਨ ਦੇ ਅਗਲੇ ਹਿੱਸੇ 'ਚ ਟੈਲੀਸਕੋਪਿਕ ਅਤੇ ਪਿਛਲੇ ਹਿੱਸੇ 'ਚ ਟਵਿਨ ਸ਼ਾਕ ਸਸਪੈਂਸ਼ਨ ਦਿੱਤਾ ਹੈ। ਕਲਾਸਿਕ ਰਿਡਿਕ ਸੀਰੀਜ਼ ਤਿੰਨ ਕਲਰਸ-ਰੈੱਡ, ਬਲਿਊ ਅਤੇ ਗਰੀਨ 'ਚ ਉਪਲੱਬਧ ਹੈ। ਇਹ ਕਲਰਸ ਮੋਟਰਸਾਈਕਲ ਦੇ ਪੈਟਰੋਲ ਟੈਂਕ 'ਤੇ ਕੀਤੇ ਗਏ ਹਨ ਅਤੇ ਬਲੈਕ ਕਲਰ ਦੇ ਨਾਲ ਕ੍ਰੋਮ ਫਿਨੀਸ਼ ਵਾਲੀ ਬਾਈਕ ਨੂੰ ਬਿਹਤਰੀਨ ਲੁੱਕ ਦਿੰਦੇ ਹਨ। ਰਾਇਲ ਐਨਫੀਲਡ ਇਸ ਸਾਲ ਦੇ ਅਖੀਰ ਤੱਕ 650cc ਮੋਟਰਸਾਇਕਲ ਲਾਂਚ ਕਰੇਗੀ ਜਿਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹਿਲਾਂ ਵੇਚਿਆ ਜਾਵੇਗਾ ਅਤੇ ਬਾਅਦ 'ਚ ਇਹ ਭਾਰਤ 'ਚ ਲਾਂਚ ਕੀਤੀ ਜਾਵੇਗੀ।
ਚੇਨਈ ਦੇ ਡਿਵੈਲਪਰ ਨੂੰ ਮਿਲਿਆ 'ਐਪਲ ਡਿਜ਼ਾਇਨ ਅਵਾਰਡ 2018'
NEXT STORY