ਜਲੰਧਰ—ਮਸ਼ਹੂਰ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਪਿਛਲੇ ਸਾਲ ਸਾਊਥ ਕੋਰੀਆ 'ਚ ਆਪਣੀ ਨਵੀਂ Hyundai Elantra ਲਾਂਚ ਕੀਤੀ ਸੀ। ਹੁਣ ਇਸ ਨੂੰ ਚੀਨ ਦੇ 2016 ਬੀਜਿੰਗ ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕੀ ਕੰਪਨੀ ਨੇ ਇਸ ਦੌਰਾਨ Verna ਦੇ ਕਾਂਸੈਪਟ ਨਾਲ ਕੁਝ ਅਤੇ ਮਾਡਲਸ ਨੂੰ ਲੋਕਾਂ ਲਈ ਪੇਸ਼ ਕੀਤਾ। ਇਸ ਨੂੰ ਕੰਪਨੀ ਨੇ ਸਭ ਤੋਂ ਪਹਿਲਾਂ ਇਸ ਨੂੰ ਪਿਛਲੇ ਸਾਲ ਸਿਤੰਬਰ 'ਚ Eyundai Avante 2016 ਦੇ ਨਾਂ ਨਾਲ ਇਸ ਨੂੰ ਸਾਊਥ ਕੋਰੀਆ 'ਚ ਪੇਸ਼ ਕੀਤਾ ਸੀ। ਭਾਰਤ 'ਚ ਇਹ ਇਸ ਸਾਲ ਦੇ ਮੱਧ 'ਚ ਪੇਸ਼ ਕੀਤੀ ਜਾ ਸਕਦੀ ਹੈ।
ਚੀਨ ਦੇ ਬਾਜ਼ਾਰ ਲਈ ਕੰਪਨੀ ਇਸ ਕਾਰ ਨੂੰ ਤਿੰਨ ਇੰਜਣ ਆਪਸ਼ਨ ਨਾਲ ਉਤਾਰੇਗੀ। ਹਾਲਾਂਕਿ ਤਿੰਨਾਂ 'ਚ ਜ਼ਿਆਦਾ ਫਰਕ ਨਹੀਂ ਹੋਵੇਗਾ। ਸਾਰੇ ਇੰਜਣ 'ਚ 6 ਸਪੀਡ ਮੈਨੁਅਲ, 6 ਸਪੀਡ ਆਟੋਮੈਟਿਕ ਅਤੇ 7 ਸਪੀਡ ਕਲਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਣਗੇ। ਚੀਨ 'ਚ ਇਸ ਦੀ ਕੀਮਤ 99,800 ਯੁਆਨ ਤੋਂਂ ਲੈ ਕੇ 1,11,800 ਯੁਆਨ(10, 22,193 ਰੁਪਏ ਤੋਂ ਲੈ ਕੇ 11,45,102 ਰੁਪਏ)। ਹੋਵੇਗੀ।
ਖਾਸ ਫੀਚਰਸ
ਇਸ ਕਾਰ 'ਚ ਐੱਡਵਾਂਸਡ ਐਚ. ਆਈ. ਡੀ ਹੈੱਡਲਾਈਟਸ, ਐੱਲ. ਈ. ਡੀ ਟੇਲ ਲਾਈਟਸ, ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ, ਸੈਟੇਲਾਈਟ ਨੈਵੀਗੇਸ਼ਨ ਨਾਲ ਲੈਸ ਇੰਫੋਟੇਨਮੈਂਟ ਸਿਸਟਮ, ਅਂੈਡ੍ਰਾਇਡ ਆਟੋ, ਵਾਇਰ ਕੰਟਰੋਲਡ ਸਰਚ, 6 ਸਪੀਕਰ ਸਾਊਂਡ ਸਿਸਟਮ ਅਤੇ ਐਪ ਬੇਸਡ ਨੈਵੀਗੇਸ਼ਨ ਸਿਸਟਮ ਜਿਹੇ ਬਿਹਤਰ ਫੀਚਰਸ ਦਿੱਤੇ ਗਏ ਹਨ।
ਸੇਫਟੀ ਫੀਚਰਸ
ਸੇਫਟੀ ਲਈ ਇਸ 'ਚ 7 ਏਅਰਬੈਗ, ਟਰੈਕਸ਼ਨ ਕੰਟਰੋਲ, ਐਂਟੀ ਲਾਕ ਬ੍ਰੇਕਿੰਗ ਸਿਸਟਮ(ਏ.ਬੀ. ਐੱਸ), ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਵ੍ਹੀਕਲ ਸਟੇਬੀਲਿਟੀ ਮੈਨੇਜਮੈਂਟ ਅਤੇ ਇਲੈਕਟ੍ਰਾਨੀਕ ਸਟੈਬੀਲਿਟੀ ਕੰਟਰੋਲ ਜਿਹੇ ਫੀਚਰਸ ਦਿੱਤੇ ਗਏ ਹਨ।
ਬਜਾਜ ਡਿਸਕਵਰ 150 ਐੱਫ ਹੋ ਸਕਦੀ ਹੈ ਬੰਦ!
NEXT STORY