ਜਲੰਧਰ— ਇਤਾਲਵੀ ਬਾਈਕ ਨਿਰਮਾਤਾ ਕੰਪਨੀ ਪਿਓਜਿਓ ਨੇ ਅਮਰੀਕਾ 'ਚ ਇਕ ਈਵੈਂਟ ਦੌਰਾਨ ਵੈਸਪਾ ਸਕੂਟਰ 2019 ਦੇ ਸਪੈਸ਼ਲ ਐਡੀਸ਼ਨ ਪੇਸ਼ ਕੀਤੇ ਹਨ। ਇਨ੍ਹਾਂ 'ਚ Primavera 50th anniversary, Primavera S Yacht Club ਅਤੇ Notte ਮਾਡਲ ਸ਼ਾਮਲ ਹਨ। ਕੰਪਨੀ ਨੇ ਆਪਣੇ ਇਨ੍ਹਾਂ ਨਵੇਂ ਸਕੂਟਰਸ ਨੂੰ ਸ਼ਾਨਦਾਰ ਰੰਗਾਂ ਅਤੇ ਪਾਵਰਫੁੱਲ ਇੰਜਣ ਦੇ ਨਾਲ ਪੇਸ਼ ਕੀਤਾ ਹੈ। ਬਾਜ਼ਾਰ 'ਚ ਇਨ੍ਹਾਂ ਦਾ ਮੁਕਾਬਲਾ ਅਪ੍ਰਿਲੀਆ ਦੇ ਸਕੂਟਰ ਨਾਲ ਹੋਵੇਗਾ ਜੋ ਕਿ ਇਸ ਨਵੇਂ ਸੈਗਮੈਂਟ ਦਾ ਬਿਹਤਰੀਨ ਸਕੂਟਰ ਮੰਨਿਆ ਜਾ ਰਿਹਾ ਹੈ।
ਉਪਲੱਬਧਤਾ
ਇਨ੍ਹਾਂ ਸਪੈਸ਼ਲ ਐਡੀਸ਼ਨ ਵਾਲੇ ਸਕੂਟਰਸ ਦੀ ਉਪਲੱਬਧਤਾ ਦੀ ਗੱਲ ਕਰੀਏ ਤਾਂ ਇਹ ਨਵੇਂ ਮਾਡਲ ਅਮਰੀਕਾ ਅਤੇ ਕੈਨੇਡਾ 'ਚ ਵਿਕਰੀ ਲਈ ਉਪਲੱਬਧ ਹੋਣਗੇ, ਉਥੇ ਹੀ ਇਸ ਦੀ ਕੀਮਤ ਅਤੇ ਭਾਰਤ 'ਚ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

1. Primavera 50th anniversary
ਇਹ ਸਕੂਟਰ ਵੈਸਪਾ ਦਾ ਸਭ ਤੋਂ ਸਫਲ ਮਾਡਲ ਮੰਨਿਆ ਜਾਂਦਾ ਹੈ ਅਤੇ ਕੰਪਨੀ ਨੇ ਸਭ ਤੋਂ ਪਹਿਲਾਂ ਇਸ ਨੂੰ 1968 'ਚ ਲਾਂਚ ਕੀਤਾ ਸੀ। ਹੁਣ ਇਸ ਨਵੇਂ ਮਾਡਲ ਨੂੰ ਤਿੰਨ ਵੇਰੀਐਂਟਸ 'ਚ ਪੇਸ਼ ਕੀਤਾ ਹੈ। ਇਹ 50 ਸੀਸੀ ਅਤੇ 150 ਸੀਸੀ ਇੰਜਣ ਨਾਲ ਆਏਗਾ। ਜਿਸ ਵਿਚ Primavera S ਸਪੈਸ਼ਲ ਐਡੀਸ਼ਨ 'ਚ ਫੁੱਲ ਕਲਰ ਟੀ.ਐੱਫ.ਟੀ. ਡਿਸਪਲੇਅ ਵਾਲਾ ਫੁੱਲੀ-ਡਿਜੀਟਲ ਇੰਸਟਰੂਮੈਂਟ ਪੈਨਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਿਸ ਵਿਚ 5-ਸਪੋਕ ਡਿਜ਼ਾਇਨ ਦੇ ਨਾਲ 12-ਇੰਚ ਅਲੌਏ ਵ੍ਹੀਲ ਦਿੱਤੇ ਜਾਣਗੇ।

2. Primavera Yacht Club
ਕੰਪਨੀ ਨੇ ਇਸ ਨਵੇਂ ਸਕੂਟਰ ਨੂੰ ਵੀ ਤਿੰਨ ਵੇਰੀਐਂਟਸ 'ਚ ਪੇਸ਼ ਕੀਤਾ ਹੈ, ਜਿਸ ਵਿਚ 50 ਸੀਸੀ, 150 ਸੀਸੀ ਅਤੇ 300 ਸੀਸੀ ਵਾਲੇ ਵਰਜਨ ਸ਼ਾਮਲ ਹਨ। ਇਸ ਨਵੇਂ ਸਕੂਟਰ ਦੀ ਗੱਲ ਕਰੀਏ ਤਾਂ ਇਹ ਵਾਈਟ ਕਲਰ ਅਤੇ ਨੇਵੀ ਬਲਿਊ ਡਿਟੇਲਸ 'ਚ ਆਉਣਗੇ। ਇਨ੍ਹਾਂ 'ਚ ਚੈੱਸੀ 'ਤੇ ਸਪੈਸ਼ਲ ਗ੍ਰਾਫਿਕਸ, ਡਾਇਮੰਡ ਫਿਨਿਸ਼ ਵਾਲੇ ਰਿਮਸ ਅਤੇ ਫਰੰਟ ਸ਼ੀਲਡ 'ਤੇ ਟਾਈ ਦਿੱਤੀ ਗਈ ਹੈ। ਉਥੇ ਹੀ ਕੰਪਨੀ ਇਸ ਦੇ ਸਪੈਸ਼ਲ ਐਡੀਸ਼ਨ 'ਚ ਸੈਡਲ 'ਤੇ ਵਾਈਟ ਐੱਜ ਦਿੱਤਾ ਹੈ ਜੋ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ।

3. VESPA NOTTE
ਪਿਆਜਿਓ ਨੇ NOTTE ਐਡੀਸ਼ਨ ਦੇ ਸਕੂਟਰ ਨੂੰ ਸ਼ਾਨਦਾਰ ਬਲੈਕ ਲੁੱਕ 'ਚ ਪੇਸ਼ ਕੀਤਾ ਹੈ ਜੋ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ 'ਚ ਕਾਮਯਾਬ ਹੋਵੇਗਾ। ਕੰਪਨੀ ਨੇ ਇਸ ਸਕੂਟਰ ਨੂੰ 50 ਸੀਸੀ, 150 ਸੀਸੀ ਅਤੇ GST 300 NOTTE ਨੂੰ 300 ਸੀਸੀ ਇੰਜਣ 'ਚ ਆਪਸ਼ਨ 'ਚ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਸਕੂਟਰ 'ਚ ਓਪੇਕ ਬਲੈਕ ਚੈੱਸੀ ਤੋਂ ਇਲਾਵਾ ਫਰੰਟ ਸ਼ੀਲਡ 'ਤੇ ਟਾਈ, ਮਿਰਰ, ਹੈਂਡਲਬਾਰ ਵਰਗੀਆਂ ਥਾਵਾਂ 'ਤੇ ਗਲੋਸੀ ਬਲੈਕ ਡਿਟੇਲ ਦਿੱਤੀ ਗਈ ਹੈ।
Aston Martin ਲਿਆਈ ਨਵੀਂ ਪਾਵਰਫੁੱਲ ਲਗਜ਼ਰੀ ਸਪੋਰਟਸ ਸੇਡਾਨ ਕਾਰ
NEXT STORY