ਜਲੰਧਰ- ਜਾਪਾਨੀ ਟੂ-ਵ੍ਹੀਲਰ ਨਿਰਮਾਤਾ ਬਰਾਂਡ ਯਾਮਹਾ ਭਾਰਤ 'ਚ ਜਲਦ ਹੀ ਆਪਣੀ ਪਾਪੂਲਰ ਬਾਈਕ YZ6-R15 Version 3.0 MotoGP ਲਾਂਚ ਕਰਨ ਵਾਲੀ ਹੈ | ਮੀਡੀਆ ਰਿਪੋਰਟ ਦੀਆਂ ਮੰਨੀਏ ਤਾਂ ਇਸ ਨੂੰ ਅਗਸਤ 2018 'ਚ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਜਾਵੇਗਾ |
ਨਵੀਂ ਯਾਮਹਾ R15 V3.0 ਨੂੰ ਬਲੂ ਪੇਂਟ ਸਕੀਮ ਦੇ ਨਾਲ ਉਤਾਰਿਆ ਜਾਵੇਗਾ | ਇਸ 'ਚ Movistar ਦਾ ਲੋਗੋ ਵੀ ਲਗਾ ਹੋਵੇਗਾ | ਇਸ ਦੇ ਨਾਲ ਹੀ ਇਸ ਦੇ ਸੰਗੀ ਪੈਨ 'ਤੇ ENEOS ਦਾ ਲੋਗੋ ਵੀ ਦੇਖਣ ਨੂੰ ਮਿਲੇਗਾ | ਯਾਮਹਾ ਆਪਣੇ ਇਸ ਸਪੈਸ਼ਲ ਐਡੀਸ਼ਨ ਨੂੰ ਭਾਰਤ 'ਚ ਫਰੇਸ਼ ਲੁਕ ਅਤੇ ਲੇਟੈਸਟ ਫੀਚਰਸ ਦੇ ਨਾਲ ਉਤਾਰੇਗਾ | ਭਾਰਤ 'ਚ ਨਵੀਂ ਯਾਮਹਾ R15 V3.0 ਦਾ ਬੇਸਬਰੀ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ | ਇਸ ਨੂੰ ਕਈ ਸਾਊਥ ਏਸ਼ੀਅਨ ਕੰਟਰੀ 'ਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਿਆ ਹੈ |
ਇੰਜਣ ਪਾਵਰ
ਯਾਮਹਾ ਨੇ ਇਸ 'ਚ ਕਈ ਕਾਸਮੈਟਿਕ ਬਦਲਾਅ ਕੀਤੇ ਹਨ | ਮਕੈਨੀਕਲ ਤੌਰ 'ਤੇ ਬਾਈਕ ਪਹਿਲਾਂ ਦੀ ਤਰਾਂ ਹੀ ਹੈ | ਨਵੀਂ ਯਾਮਹਾ R15 V3.0 'ਚ ਵੀ 155 ਸੀ. ਸੀ. ਦਾ ਫੋਰ ਸਟ੍ਰੋਕ, ਸਿੰਗਲ-ਸਿਲੰਡਰ ਇੰਜਣ ਲਗਾ ਹੋਵੇਗਾ ਜੋ ਕਿ 19 ਬੀ. ਐੱਚ. ਪੀ ਦੀ ਪਾਵਰ ਅਤੇ 15 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ |
ਹੋਰ ਫੀਚਰਸ
ਨਵੀਂ ਯਾਮਹਾ R15 V3.0 ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਐੈੱਲ. ਈ. ਡੀ. ਹੈੱਡਲੈਂਪ, ਸਲੀਪਰ ਕਲਚ ਅਤੇ ਫੁਲੀ-ਡਿਜ਼ੀਟਲ ਇੰਸਟਰੂਮੇਂਟ ਕਲਸਟਰ ਦਿੱਤਾ ਗਿਆ ਹੈ | ਇਸ ਬਾਈਕ ਦੇ ਇੰਟਰਨੈਸ਼ਨਲ-ਸਪੋਕ R15 'ਚ USD ਫਰੰਟ ਫੋਰਕਸ ਦਿੱਤਾ ਗਿਆ ਹੈ | ਪਰ ਭਾਰਤ 'ਚ ਲਾਂਚ ਹੋਣ ਵਾਲੇ R15 ਮੋਟੋ ਜੀ. ਪੀ. ਐਡੀਸ਼ਨ 'ਚ ਪੁਰਾਣਾ ਸਟੈਂਡਰਡ ਟੈਲੀਸਕੋਪਿਕ ਫਰੰਟ ਫੋਰਕਸ ਹੀ ਦਿੱਤਾ ਜਾਵੇਗਾ |
ਕਲਰ ਆਪਸ਼ਨ ਤੇ ਕੀਮਤ
ਫਿਲਹਾਲ R15 V3.0 ਦੋ ਕਲਰ ਆਪਸ਼ਨ 'ਚ ਉਪਲੱਬਧ ਹੈ, ਜਿਸ 'ਚ ਥੰਡਰ ਗਰੇ ਅਤੇ ਰੇਸਿੰਗ ਬਲੂ ਸ਼ਾਮਿਲ ਹੈ | ਪਰ ਜੋ ਨਵੀਂ R15 V3.0 ਮੋਟੋ ਜੀ. ਪੀ ਐਡੀਸ਼ਨ ਲਾਂਚ ਹੋਣ ਵਾਲੀ ਹੈ ਉਸ ਨੂੰ ਦੋ ਹੋਰ ਕਲਰ ਆਪਸ਼ਨ ਦੇ ਨਾਲ ਵੀ ਵੇਚਿਆ ਜਾਵੇਗਾ | ਅਜੇ ਜੋ R15 V3.0 ਨੂੰ 1.26 ਲੱਖ ਰੁਪਏ ਐਕਸ ਸ਼ੋਰੂਮ (ਦਿੱਲੀ) ਦੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ | ਪਰ ਇਸ ਦੇ ਮੋਟੋ ਜੀ. ਪੀ ਐਡੀਸ਼ਨ ਨੂੰ ਇਸ ਤੋਂ ਉੱਚੀ ਕੀਮਤ 'ਤੇ ਹੀ ਲਾਂਚ ਕੀਤਾ ਜਾਵੇਗਾ | ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਦੀ ਕੀਮਤਾਂ ਦੀ ਕੋਈ ਆਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ |
ਟੈਸਟ ਡਰਾਈਵ ਦੇ ਦੌਰਾਨ ਸਪਾਟ ਹੋਈ Tata H5X, ਜਲਦ ਹੋਵੇਗੀ ਲਾਂਚਿੰਗ
NEXT STORY