ਤਰੀਕ 18 ਅਪ੍ਰੈਲ 1986, ਥਾਂ-ਸ਼ਾਰਜਾਹ
ਮੁਕਾਬਲਾ ਭਾਰਤ ਬਨਾਮ ਪਾਕਿਸਤਾਨ
ਭਾਰਤ ਤੇ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਦਰਮਿਆਨ ਕ੍ਰਿਕਟ ਮੁਕਾਬਲੇ ਦੀ ਗੱਲ ਹੋ ਰਹੀ ਹੋਵੇ ਅਤੇ ਇਸ ਮੈਚ ਦਾ ਜ਼ਿਕਰ ਨਾ ਹੋਵੇ, ਅਜਿਹਾ ਸ਼ਾਇਦ ਹੀ ਕਦੇ ਹੁੰਦਾ ਹੋਵੇ।
ਆਸਟਰੇਲੀਆ-ਏਸ਼ੀਆ ਕੱਪ ਦੇ ਇਸ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਜਿੱਤਣ ਲਈ ਆਖ਼ਰੀ ਗੇਂਦ 'ਤੇ ਚਾਰ ਦੌੜਾਂ ਦੀ ਦਰਕਰਾਰ ਸੀ।
ਪਾਕਿਸਤਾਨ ਦੇ ਨੌਂ ਬੱਲੇਬਾਜ਼ ਪਵੈਲੀਅਨ ਜਾ ਚੁੱਕੇ ਸਨ। ਗੇਂਦ ਭਾਰਤ ਦੇ ਦਰਮਿਆਨੀ ਗਤੀ ਦੇ ਗੇਂਦਬਾਜ਼ ਚੇਤਨ ਸ਼ਰਮਾ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣੇ ਸਨ 110 ਰਨਾਂ ਵਾਲੀ ਧੂਆਂਧਾਰ ਪਾਰੀ ਖੇਡ ਰਹੇ ਜਾਵੇਦ ਮੀਆਂਦਾਦ।
ਇਹ ਵੀ ਪੜ੍ਹੋ:
ਆਖ਼ਰੀ ਗੇਂਦ ਤੇ ਮਾਰਿਆ ਜਾਵੇਦ ਦਾ ਸ਼ਾਟ ਇਤਿਹਾਸ ਵਿੱਚ ਦਰਜ ਹੋ ਗਿਆ।
ਮੀਆਂਦਾਦ ਨੇ ਆਪਣੀ ਸਵੈ-ਜੀਵਨੀ ਕਟਿੰਗ ਐਜ: ਮਾਈ ਆਟੋਬਾਇਓਗ੍ਰਾਫ਼ੀ ਵਿੱਚ ਵੀ ਇਸ ਛੱਕੇ ਬਾਰੇ ਲਿਖਿਆ, ਮੈਂ ਜਾਣਦਾ ਸੀ ਕਿ ਉਹ ਯਾਰਕਰ ਸਿੱਟਣ ਦੀ ਕੋਸ਼ਿਸ਼ ਕਰਨਗੇ ਇਸ ਲਈ ਮੈਂ ਕ੍ਰੀਜ਼ ਤੋਂ ਕੁਝ ਅੱਗੇ ਖੜ੍ਹੇ ਹੋਣ ਦਾ ਫੈਸਲਾ ਕੀਤਾ... ਬਿਚਾਰੇ ਚੇਤਨ ਸ਼ਰਮਾ।"
ਇਸ ਜਿੱਤ ਨੇ ਲੰਬੇ ਸਮੇਂ ਤੱਕ ਭਾਰਤੀ ਕ੍ਰਿਕਟ ਉੱਪਰ ਇਸ ਤਰ੍ਹਾਂ ਗ਼ਲਬਾ ਪਾਇਆ ਕਿ ਜਦੋਂ ਵੀ ਦੋਵੇਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਤਾਂ ਲੋਕ ਭਾਰਤੀ ਫੈਨ ਧੜੱਲੇ ਨਾਲ ਪਾਕਿਸਤਾਨ ’ਤੇ ਸੱਟਾ ਲਾਉਂਦੇ।
ਪੁਰਾਣਾ ਦੌਰ
ਇਹ ਉਹ ਸਮਾਂ ਸੀ ਜਦੋਂ ਪਾਕਿਸਤਾਨ ਕੋਲ, ਇਮਰਾਨ ਖ਼ਾਨ, ਮੀਆਂਦਾਦ, ਵਸੀਮ ਅਕਰਮ, ਰਮੀਜ਼ ਰਜ਼ਾ ਅਥੇ ਸਲੀਮ ਮਲਿਕ ਵਰਗੇ ਧੂਆਂਧਾਰ ਖਿਡਾਰੀ ਸਨ। ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਭਾਰਤ ਖਿਲਾਫ ਖੇਡਦੇ ਸਮੇਂ ਵੱਖਰੀ ਹੀ ਕਿਸਮ ਦਾ ਹੁੰਦਾ ਸੀ।
ਭਾਰਤ ਉੱਪਰ ਛਾਏ ਉਸ ਸਹਿਮ ਦੀ ਗਵਾਹੀ ਅੰਕੜੇ ਵੀ ਭਰਦੇ ਹਨ। ਇਸ ਤੋਂ ਬਾਅਦ ਭਾਰਤ ਪਾਕਿਸਤਾਨ ਤੋਂ 35 ਮੈਚਾਂ ਵਿੱਚੋਂ ਮਹਿਜ਼ 8 ਮੈਚਾਂ ਵਿੱਚ ਜਿੱਤ ਹਾਸਲ ਕਰ ਸਕਿਆ।
ਫਿਰ ਕੈਨੇਡਾ ਦੇ ਟੋਰਾਂਟੋ ਵਿੱਚ ਖੇਡੇ ਗਏ ਇੱਕ ਮੈਚ ਵਿੱਚ ਭਾਰਤ ਨੇ ਪਾਸਾ ਪਲਟ ਦਿੱਤਾ। ਭਾਰਤ 4-1 ਨਾਲ ਜਿੱਤਿਆ ਅਤੇ ਇਸ ਤੋਂ ਬਾਅਦ ਹਾਰ-ਜਿੱਤ ਦਾ ਫਰਕ ਵੀ ਲਗਾਤਾਰ ਘਟਦਾ ਗਿਆ।
ਇਹ ਭਾਰਤੀ ਟੀਮ ਦਾ ਬਦਲਿਆ ਹੋਇਆ ਚਿਹਰਾ ਸੀ। ਜੋ ਆਪਣਾ ਅਤੀਤ ਭੁੱਲ ਕੇ ਪਾਕਸਿਤਾਨ ਨਾਲ ਭਿੜਣ ਮੈਦਾਨ ਵਿੱਚ ਉਤਰਦੀ ਸੀ।
ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਸੌਰਭ ਗਾਂਗੁਲੀ, ਰਾਹੁਲ ਦ੍ਰਾਵਿੜ ਦੀ ਭਰੋਸੇਯੋਗ ਬੱਲੇਬਾਜ਼ੀ ਤੋਂ ਹਮਲਾਵਰ ਯੁਵਰਾਜ ਸਿੰਘ ਤੇ ਧੋਨੀ ਦੇ ਉੱਭਰਨ ਨਾਲ ਭਾਰਤ ਦੀ ਨਜ਼ਦੀਕੀ ਮੈਚ ਆਸਾਨੀ ਨਾਲ ਹਾਰ ਜਾਣ ਵਾਲੀ ਕਮਜ਼ੋਰੀ ਵੀ ਜਾਂਦੀ ਰਹੀ।
ਇਸੇ ਕਾਰਨ ਭਾਵੇਂ ਉਹ ਵਿਸ਼ਵ ਕੱਪ ਦੇ ਮੈਚ ਹੋਣ ਜਾਂ ਫਿਰ 2007 ਵਿੱਚ ਟੀ-20 ਵਿਸ਼ਵ ਕੱਪ ਦਾ ਸੂਪਰ ਓਵਰ ਅਤੇ ਫਾਈਨਲ ਮੁਕਾਬਲਾ। ਭਾਰਤੀ ਟੀਮ ਨੇ ਸਾਬਤ ਕਰ ਦਿੱਤਾ ਕਿ ਉਹ ਕੋਈ ਆਮ ਟੀਮ ਨਹੀਂ ਨਹੀਂ ਸਗੋਂ ਲੜਾਕੇ ਹਨ। ਉਨ੍ਹਾਂ ਨੂੰ ਲੜਕੇ ਜਿੱਤਣਾ ਚੰਗੀ ਤਰ੍ਹਾਂ ਆਉਂਦਾ ਹੈ।
https://www.youtube.com/watch?v=evznJUOPVZE
ਵਿਰਾਟ ਦਾ ਹਮਲਾਵਰ ਰੁੱਖ
ਵਿਰਾਟ ਕੋਹਲੀ ਇਸੇ ਹਮਲਾਵਰਾਨਾ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਮੈਨਚੈਸਟਰ ਵਿੱਚ ਇੱਕ ਵਾਰ ਫਿਰ ਐਤਵਾਰ ਨੂੰ ਉਨ੍ਹਾਂ ਦਾ ਮੁਕਾਬਲਾ ਪਾਕਿਸਤਾਨ ਨਾਲ ਹੈ।
ਇਹ ਸਹੀ ਹੈ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਪਿਛਲੀ ਵਾਰ 2017 ਵਿੱਚ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਮੈਚ ਵਿੱਚ ਆਹਮੋ-ਸਾਹਮਣੇ ਸਨ ਤਾਂ ਉਹ ਵੀ ਇੰਗਲੈਂਡ ਦੀ ਹੀ ਧਰਤੀ ਸੀ। ਜਦੋਂ ਭਾਰਤ ਹਾਰ ਗਿਆ ਸੀ।
ਉਸ ਤੋਂ ਬਾਅਦ ਕੋਹਲੀ ਐਂਡ ਕੰਪਨੀ ਨੇ 10 ਇੱਕ ਰੋਜ਼ਾ, ਦੁਵੱਲੀਆਂ ਲੜੀਆਂ ਜਿੱਤੀਆਂ ਹਨ ਅਤੇ ਸਿਰਫ਼ ਇੱਕ ਵਾਰ ਇੰਗਲੈਂਡ ਤੋਂ ਹਾਰੀ ਹੈ।
ਇੱਕ ਕਪਤਾਨ ਵਜੋਂ ਕੋਹਲੀ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 63 ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਹੈ ਤੇ 47 ਵਿੱਚ ਜਿੱਤ ਹਾਸਲ ਕੀਤੀ ਹੈ।
ਇਸ ਮਾਮਲੇ ਵਿੱਚ ਉਹ ਵੈਸਟ ਇੰਡੀਜ਼ ਦੇ ਮਹਾਨ ਕਲਾਈਵ ਲਾਯਡ ਤੋਂ ਹੀ ਪਿੱਛੇ ਹਨ। ਲਾਯਾਡ ਨੇ 84 ਮੈਚਾਂ ਵਿੱਚ ਆਪਣੀ ਟੀਮ ਦੀ ਕਪਤਾਨੂੀ ਕੀਤੀ ਅਤੇ 64 ਵਿੱਚ ਜਿੱਤ ਹਾਸਲ ਕੀਤੀ।
ਵਿਸ਼ਵ ਕੱਪ ਮੁਕਾਬਲਿਆਂ ਦਾ ਇਤਿਹਾਸ ਹੀ ਇਸ ਦੀ ਵਜ੍ਹਾ ਨਹੀਂ ਹੈ ਸਗੋਂ ਇੰਗਲੈਂਡ ਵਿੱਚ ਖੇਡੇ ਜਾ ਰਹੇ 12ਵੇਂ ਕ੍ਰਿਕਟ ਮਹਾਂਕੁੰਭ ਵੀ ਪਾਕਿਸਤਾਨ ਦਾ ਪ੍ਰਦਰਸ਼ਨ ਬਹੁਤ ਉਤਰਾਅ-ਚੜਾਅ ਭਰਿਆ ਰਿਹਾ ਹੈ।
ਵੈਸਟ ਇੰਡੀਜ਼ ਦੇ ਖਿਲਾਫ਼ ਮੁਕਾਬਲੇ ਵਿੱਚ ਪੂਰੀ ਪਾਕਿਸਤਾਨੀ ਟੀਮ 105 ਦੌੜਾਂ ਤੇ ਸਿਮਟ ਗਈ ਤਾਂ ਅਗਲੇ ਹੀ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਮੇਜ਼ਬਾਨ ਟੀਮ ਨੂੰ ਹਰਾਇਆ।
ਇਹ ਵੀ ਪੜ੍ਹੋ:
ਪਾਕਿਸਤਾਨ ਦਾ ਸ੍ਰੀ ਲੰਕਾ ਦੇ ਖਿਲਾਫ਼ ਤੀਜਾ ਮੁਕਾਬਲਾ ਮੀਂਹ ਵਿੱਚ ਧੋਤਾ ਗਿਆ ਸੀ ਪਰ ਚੌਥੇ ਮੈਚ ਵਿੱਚ ਪਾਕਿਸਤਾਨ ਨੇ ਆਸਟਰੇਲੀਆ ਨੂੰ ਸਖ਼ਤ ਟੱਕਰ ਦਿੱਤੀ, ਹਾਲਾਂਕਿ ਇਸ ਰੋਮਾਂਚਿਕ ਮੈਚ ਵਿੱਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਹਾਲਾਂਕਿ ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਭਾਰਤ ਨੂੰ ਕਦੇ ਵੀ ਹਰਾ ਨਹੀਂ ਸਕੀ। ਹਾਲਾਂਕਿ, ਧਿਆਨ ਵਿੱਚ ਇਹ ਵੀ ਰੱਖਣਾ ਚਾਹੀਦਾ ਹੈ ਕਿ ਇਸ ਮਨਹੂਸੀਅਤ ਨੂੰ ਤੋੜਣ ਅਤੇ ਟੂਰਨਾਮੈਂਟ ਵਿੱਚ ਟਿਕੇ ਰਹਿਣ ਲਈ ਸਰਫ਼ਰਾਜ਼ ਐਂਡ ਕੰਪਨੀ ਅੱਡੀ-ਚੋਟੀ ਦਾ ਜ਼ੋਰ ਲਾ ਦੇਵੇਗੀ।
ਬਾਰਿਸ਼ ਨਾਲ ਕਿਸ ਨੂੰ ਨੁਕਸਾਨ
ਜੇ ਮੀਂਹ ਪੈ ਗਿਆ ਤਾਂ ਪਾਕਿਸਤਾਨ ਨੂੰ ਜ਼ਿਆਦਾ ਮੁਸ਼ਕਲ ਹੋ ਜਾਵੇਗੀ। ਦੱਖਣੀ ਅਫ਼ਰੀਕਾ ਤੇ ਆਸਟਰੇਲੀਆ ਨੂੰ ਹਰਾ ਕੇ ਅਤੇ ਨਿਊਜ਼ੀਲੈਂਡ ਨਾਲ ਮੀਂਹ ਕਰਕੇ ਇੱਕ-ਇੱਕ ਪੁਆਇੰਟ ਸਾਂਝਾ ਕਰਨ ਤੋਂ ਬਾਅਦ ਭਾਰਤ ਪੰਜ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।
ਨਿਊਜ਼ੀਲੈਂਡ ਤੇ ਆਸਟਰੇਲੀਆ ਪਹਿਲੇ ਤੇ ਦੂਜੇ ਸਥਾਨ 'ਤੇ ਹਨ।
ਟੂਰਨਾਮੈਂਟ ਵਿੱਚ ਦਸ ਟੀਮਾਂ ਹਨ ਅਤੇ ਹਰੇਕ ਨੇ 9 ਮੈਚ ਖੇਡਣੇ ਹਨ ਜਿਸ ਤੋਂ ਬਾਅਦ ਸੈਮੀਫਾਈਨਲ ਦਾ ਹਿਸਾਬ ਲੱਗੇਗਾ। ਸੈਮੀਫਾਈਨਲ ਵਿੱਚ ਪਹੁੰਚਣ ਲਈ ਛੇ ਮੈਚ ਜਿੱਤਣੇ ਪੈਣਗੇ।
ਬਾਰਿਸ਼ ਆਉਂਦੀ ਹੈ ਤਾਂ ਭਾਰਤ ਲਈ ਫਿਰ ਵੀ ਠੀਕ ਹੈ ਕਿਉਂਕਿ ਆਉਣ ਵਾਲੇ ਮੈਚਾਂ ਵਿੱਚ ਉਸੇ ਨੇ ਬੰਗਲਾਦੇਸ਼, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਨਾਲ ਖੇਡਣਾ ਹੈ।
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=ps45Gz2m2Ec
https://www.youtube.com/watch?v=xWw19z7Edrs&t=1s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਇਹ ਪੁਲਿਸ ਵਾਲਾ ਕਿਹੜੀ ਗੱਲੋਂ ਲੋਕਾਂ ਵੱਲ ਫਾਇਰ ਕਰ ਰਿਹਾ ਹੈ - ਤਸਵੀਰਾਂ
NEXT STORY