ਕਰਨਾਟਕ ਵਿੱਚ ਵਿਧਾਇਕਾਂ ਦੇ ਅਸਤੀਫ਼ੇ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਅਨਿਰੁੱਧ ਬੋਸ ਦੀ ਖੰਡਪੀਠ ਨੇ ਬੁੱਧਵਾਰ ਨੂੰ ਫੈਸਲਾ ਦਿੱਤਾ ਹੈ ਕਿ ਬਾਗੀ 15 ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਲਾਜ਼ਮੀ ਨਹੀਂ ਕੀਤਾ ਜਾ ਸਕਦਾ।
https://twitter.com/ANI/status/1151363887331254272
ਸੁਪਰੀਮ ਨੇ ਇਹ ਵੀ ਕਿਹਾ ਕਿ 15 ਵਿਧਾਇਕਾਂ ਨੂੰ ਸਦਨ ਵਿੱਚ ਜਾਣ ਅਤੇ ਵ੍ਹਿਪ ਨੂੰ ਮਨਾਉਣ ਲਈ ਦਬਾਅ ਨਹੀਂ ਹੈ।
https://twitter.com/ANI/status/1151359716750176257
ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਛੋਟ ਹੈ ਕਿ ਉਹ ਨਿਯਮਾਂ ਮੁਤਾਬਕ ਫੈਸਲਾ ਦੇਵੇ, ਭਾਵੇਂ ਉਹ ਅਸਤੀਫ਼ਾ ਹੋਵੇ ਜਾਂ ਫਿਰ ਅਯੋਗਤਾ।
ਇਹ ਵੀ ਪੜ੍ਹੋ:
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵਿਧਾਨ ਸਭਾ ਸਪੀਕਰ ਨੂੰ ਇਸ ਮੁੱਦੇ ਉੱਤੇ ਤੈਅ ਸਮੇਂ ਵਿੱਚ ਫੈਸਲਾ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
https://twitter.com/ANI/status/1151367164496101376
ਨਾਲ ਹੀ ਇਹ ਵੀ ਕਿਹਾ ਗਿਆ ਕਿ ਅਸਤੀਫ਼ਿਆਂ ਦੇ ਮਾਮਲੇ ਵਿੱਚ ਵਿਧਾਨ ਸਭਾ ਸਪੀਕਰ ਜਦੋਂ ਸਹੀ ਸਮਝਣ ਉਦੋਂ ਵਾਜਿਬ ਸਮੇਂ ਵਿੱਚ ਫੈਸਲਾ ਲੈ ਲੈਣ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਵਿਧਾਇਕਾਂ 'ਤੇ ਵਿਧਾਨ ਸਭਾ ਵਿੱਚ ਜਾਣ ਸਬੰਧੀ ਕੋਈ ਦਬਾਅ ਨਹੀਂ ਹੈ।
ਸੁਪਰੀਮ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਬੀਐਸ ਯੈਦੁਰੱਪਾ ਨੇ ਕਿਹਾ, "ਹੁਣ ਸਰਕਾਰ ਦਾ ਡਿੱਗਣਾ ਤੈਅ ਹੈ ਕਿਉਂਕਿ ਉਨ੍ਹਾਂ ਕੋਲ ਲੋੜੀਂਦੀ ਗਿਣਤੀ ਨਹੀਂ ਹੈ।"
https://twitter.com/ANI/status/1151365122167910401
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਨੇ ਕਿਹਾ, "ਮੈਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਮੈਂ ਸੰਵਿਧਾਨ ਵਿੱਚ ਦਿੱਤੇ ਗਏ ਅਧਿਕਾਰਾਂ ਦੇ ਤਹਿਤ ਹੀ ਕੰਮ ਕਰਾਂਗਾ।"
https://twitter.com/ANI/status/1151366531168854016
ਕੀ ਡਿੱਗ ਜਾਵੇਗੀ ਕਰਨਾਟਕ ਦੀ ਸਰਕਾਰ?
ਕਰਨਾਟਕ ਵਿੱਚ ਵੀਰਵਾਰ ਨੂੰ ਭਰੋਸਗੀ ਮਤੇ 'ਤੇ ਵੋਟਿੰਗ ਹੋਣੀ ਹੈ।
14 ਮਹੀਨੇ ਪੁਰਾਣੀ ਕੁਮਾਰ ਸਵਾਮੀ ਸਰਕਾਰ ਨੂੰ ਵਿਧਾਨ ਸਭਾ ਵਿੱਚ 117 ਵਿਧਾਇਕਾਂ ਦਾ ਸਮਰਥਨ ਹੈ। ਇਸ ਵਿੱਚ ਕਾਂਗਰਸ ਦੇ 78, ਜੇਡੀਐਸ ਦੇ 37, ਬਸਪਾ ਦੇ ਇੱਕ ਅਤੇ ਇੱਕ ਨਾਮਜ਼ਦ ਵਿਧਾਇਕ ਸ਼ਾਮਿਲ ਹਨ।
ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਦੀ ਵੀ ਇੱਕ ਵੋਟ ਹੁੰਦੀ ਹੈ। ਦੋ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ 225 ਮੈਂਬਰੀ ਵਿਧਾਨ ਸਭਾ ਵਿੱਚ ਵਿਰੋਧੀ ਭਾਜਪਾ ਨੂੰ 107 ਵਿਧਾਇਕਾਂ ਦਾ ਸਮਰਥਨ ਹਾਸਿਲ ਹੈ।
ਇਹ ਵੀ ਪੜ੍ਹੋ:
ਜੇ ਇਹ 15 ਬਾਗੀ ਵਿਧਾਇਕ ਵੀਰਵਾਰ ਨੂੰ ਭਰੋਸਗੀ ਮਤੇ ਦੌਰਾਨ ਸਦਨ ਵਿੱਚ ਮੌਜੂਦ ਨਹੀਂ ਰਹਿੰਦੇ ਤਾਂ 225 ਮੈਂਬਰੀ ਵਿਧਾਨ ਸਭਾ ਵਿੱਚ ਕੁਮਾਰ ਸਵਾਮੀ ਸਰਕਾਰ ਲਈ ਬਹੁਮਤ ਦਾ ਅੰਕੜਾ 104 ਹੋ ਜਾਵੇਗਾ ਪਰ ਉਨ੍ਹਾਂ ਦੇ ਗਠਜੋੜ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 101 ਹੋ ਜਾਏਗੀ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=PiL1mOwB9OE
https://www.youtube.com/watch?v=fYpqYmAwNuA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਫੌਜ ਦੇ ਰਾਸ਼ਨ ਵਾਲੇ ਟਰੱਕ ''ਚ ਮਿਲਿਆ ਨਸ਼ਾ
NEXT STORY