''ਮੈਂ ਮਾਂ ਬਣਨ ਦੀ ਤਿਆਰੀ ਲਈ ਖ਼ਾਸ ਕਲਾਸਾਂ ਲਈਆਂ, ਮੈਂ ਕਰੋਸ਼ੀਏ ਦੀਆਂ ਬਣੀਆਂ ਛਾਤੀਆਂ ਨਾਲ ਖੇਡੀ ਅਤੇ ਦੁੱਧ ਚੁੰਘਾਉਣ ਲਈ ਖ਼ਾਸ ਬ੍ਰਾਅ ਖ਼ਰੀਦੀ।''
ਬੱਚੇ ਨੂੰ ਆਪਣਾ ਦੁੱਧ ਚੁੰਘਾਉਣ ਦੇ ਬੱਚੇ ਤੇ ਮਾਂ ਦੋਹਾਂ ਲਈ ਬਹੁਤ ਸਾਰੇ ਫ਼ਾਇਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਜੇ ਸਾਰੀ ਦੁਨੀਆਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦੇਣ ਤਾਂ ਹਰ ਸਾਲ 800,000 ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।
ਬੀਬੀਸੀ ਨੂੰ ਇੱਕ ਮਾਂ ਨੇ ਆਪਣੀਆਂ ਯਾਦਾਂ ਵਿੱਚੋਂ ਬੱਚੇ ਨੂੰ ਦੁੱਧ ਚੁੰਘਾਉਣ ਦੇ ਫਾਇਦਿਆਂ ਬਾਰੇ ਦੱਸਿਆ।
ਮੇਰੇ ਬੱਚੇ ਦੇ ਜਨਮ ਤੋਂ ਦੋ ਦਿਨਾਂ ਬਾਅਦ ਵੀ ਮੇਰੀਆਂ ਛਾਤੀਆਂ ਵਿੱਚੋਂ ਦੁੱਧ ਦੀਆਂ ਕੁਝ ਬੂੰਦਾਂ ਹੀ ਆ ਰਹੀਆਂ ਸਨ। ਮੈਂ ਮਾਲਸ਼ ਕੀਤੀ, ਖੁਰਾਕਾਂ ਖਾਧੀਆਂ, ਗਾਂ ਦਾ ਕਈ ਲੀਟਰ ਦੁੱਧ ਪੀਤਾ।
ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਮੈਂ ਤੀਜੇ ਦਿਨ ਨਰਸ ਕੋਲ ਗਈ ਤਾਂ ਉਸ ਨੇ ਹਸਪਤਾਲ ਵਿੱਚ ਭਰਤੀ ਹੋਣ ਨੂੰ ਕਿਹਾ, ਮੇਰਾ ਬੱਚਾ ਭੁੱਖ ਨਾਲ ਮਰ ਰਿਹਾ ਸੀ।
ਇਹ ਵੀ ਪੜ੍ਹੋ:
ਇਹ ਬਹੁਤ ਮੁਸ਼ਕਲ ਹੈ
ਜਦੋਂ ਹਸਪਤਾਲ ਵਿੱਚ ਉਨ੍ਹਾਂ ਨੇ ਮਸ਼ੀਨ ਨਾਲ ਦੁੱਧ ਕੱਢਣਾ ਚਾਹਿਆ ਤਾਂ ਮੇਰੀਆਂ ਛਾਤੀਆਂ ਵਿੱਚੋਂ ਦੁੱਧ ਦੀ ਥਾਂ ਖੂਨ ਵਗ ਪਿਆ।
ਮੈਂ ਸੋਚਿਆ ਕਿ ਮੇਰੇ ਨਾਲ ਕੀ ਗੜਬੜ ਸੀ? ਕੀ ਮੇਰੇ ਸਰੀਰ ਨੇ ਮਾਂ ਬਣਨ ਤੋਂ ਇਨਕਾਰ ਕਰ ਦਿੱਤਾ ਸੀ? ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਬੱਚੇ ਨੇ ਮੇਰੀ ਛਾਤੀ ਨੂੰ ਦੁੱਧ ਹਾਸਲ ਕਰਨ ਲਈ ਐਨੇ ਜ਼ੋਰ ਦੀ ਦੱਬਿਆ ਸੀ ਕਿ ਮੇਰੇ ਨਿੱਪਲ ਫਟ ਗਏ ਸਨ।
ਕਾਸ਼ ਮੈਨੂੰ ਪਤਾ ਹੁੰਦਾ ਕਿ ਦੁੱਧ ਚੁੰਘਾਉਣ ਦੀ ਪ੍ਰਕਿਰਿਆ ਕੁਦਰਤੀ ਹੀ ਨਹੀਂ ਸਗੋਂ ਇਹ ਤਾਂ ਯਤਨ ਤੇ ਭੁੱਲ ਦੀ ਪ੍ਰਕਿਰਿਆ ਹੈ। ਤੁਸੀਂ ਅਭਿਆਸ ਨਾਲ ਇਹ ਸਿੱਖ ਜਾਂਦੇ ਹੋ, ਇਸ ਲਈ ਤਕਨੀਕਾਂ ਦੀ ਕਮੀ ਨਹੀਂ ਹੈ ਪਰ ਇਹ ਹਮੇਸ਼ਾ ਸੌਖਾ ਨਹੀਂ ਹੁੰਦਾ ਤੇ ਕਈ ਵਾਰ ਬੇਹੱਦ ਦਰਦਪੂਰਨ ਹੋ ਸਕਦਾ ਹੈ।
ਇਹ ਇਕੱਲੇਪਣ ਵਾਲਾ ਹੈ
ਇੱਕ ਵਾਰ ਜਦੋਂ ਮੇਰੇ ਬੱਚੇ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਤਾਂ ਕਈ ਕਿਸਮ ਦੇ ਤਰਲ ਮੇਰੇ ਸਰੀਰ ਵਿੱਚੋਂ ਰਿਸਣ ਲੱਗੇ। ਮੈਨੂੰ ਸੌਣ ਲਈ ਘੱਟ ਹੀ ਸਮਾਂ ਮਿਲਦਾ ਉਸ ਤੋਂ ਵੀ ਘੱਟ ਸਮਾਂ ਮਿਲਦਾ ਨਹਾਉਣ ਤੇ ਸ਼ੀਸ਼ਾ ਦੇਖਣ ਲਈ। ਬਾਹਰ ਜਾਣ ਨੂੰ ਜੀਅ ਨਾ ਕਰਦਾ, ਗੁਆਂਢੀ ਕੀ ਸੋਚਣਗੇ ਤੇ ਮੇਰੇ ਦੋਸਤ ਕੀ ਸੋਚਣਗੇ, ਵਰਗੇ ਖਿਆਲ ਆਉਂਦੇ।
ਮੈਂ ਉੱਥੇ ਜਾਂਦੀ ਜਿੱਥੇ ਕੋਈ ਨਹੀਂ ਸੀ ਜਾਂਦਾ ਕਿਉਂਕਿ ਮੈਨੂੰ ਜਨਤਕ ਥਾਵਾਂ ਤੇ ਦੁੱਧ ਚੁੰਘਾਉਣ ਵਿੱਚ ਸਹਿਜ ਨਹੀਂ ਸੀ ਲਗਦਾ। ਬਾਕੀ ਦੁਨੀਆਂ ਨਾਲੋਂ ਬਿਲਕੁਲ ਅਲੱਗ-ਥਲੱਗ ਅੱਧੀ ਰਾਤ ਨੂੰ ਮੈਂ ਆਪਣੇ ਬੱਚੇ ਨਾਲ ਇਕੱਲੀ ਬੈਠੀ ਹੁੰਦੀ। ਮੈਂ ਬੱਚੇ ਦੀਆਂ ਦੰਦੀਆਂ ਵੱਢਣ ਦੇ ਤਣਾਅ ਨਾਲ ਇਕੱਲੀ ਨਜਿੱਠ ਰਹੀ ਸੀ ਕਿਉਂਕਿ ਇਸ ਵਿੱਚ ਮੇਰੀ ਕੋਈ ਮਦਦ ਨਹੀਂ ਸੀ ਕਰ ਸਕਦਾ।
ਕਾਸ਼ ਮੈਨੂੰ ਪਤਾ ਹੁੰਦਾ ਕਿ ਆਪਣਾ ਖ਼ਿਆਲ ਰੱਖਣਾ ਕਿੰਨਾ ਅਹਿਮ ਹੈ— ਜ਼ਿਆਦਾ ਨਹੀਂ ਤਾਂ ਬੱਚੇ ਨਾਲੋਂ ਤਾਂ ਜ਼ਿਆਦਾ ਹੀ। ਇੱਕ ਤੰਦਰੁਸਤ ਅਤੇ ਚੰਗੀ ਤਰ੍ਹਾਂ ਆਰਾਮ ਲੈਣ ਵਾਲੀ ਮਾਂ ਥੱਕੀ -ਟੁੱਟੀ ਮਾਂ ਨਾਲੋਂ ਵਧੀਆ ਹੁੰਦੀ ਹੈ।
ਦੋਸ਼ ਦੀ ਭਾਵਨਾ ਜਾਂਦੀ ਨਹੀਂ
ਜਦੋਂ ਮੇਰੇ ਬੱਚੇ ਨੂੰ ਹਸਪਤਾਲ ਵਿੱਚ ਪਹਿਲੀ ਵਾਰ ਪੂਰਕ ਘੋਲ ਦਿੱਤਾ ਗਿਆ ਤਾਂ ਉਹ ਘੰਟਿਆਂ ਬੱਧੀ ਸੁੱਤਾ ਰਿਹਾ। ਮੇਰੇ ਯਾਦ ਹੈ ਮੈਂ ਆਪਣੇ-ਆਪ ਨਾਲ ਵਿਚਾਰ ਕੀਤਾ ਸੀ ਕਿ ਅਗਲੀ ਵਾਰ ਜਦੋਂ ਮੈਂ ਆਰਾਮ ਕਰਨਾ ਹੋਵੇਗਾ ਤਾਂ ਉਸ ਨੂੰ ਦੁੱਧ ਚੁੰਘਾਉਣ ਦੀ ਥਾਂ ਫਾਰਮੂਲਾ ਦੇ ਦਿਆ ਕਰਾਂਗੀ।
ਇਸ ਤੋਂ ਬਾਅਦ ਜਲਦੀ ਹੀ ਮੈਂ ਇਸ ਖ਼ਿਆਲ ਤੋਂ ਪੈਦਾ ਹੋਈ ਦੋਸ਼ ਦੀ ਭਾਵਨਾ ਨਾਲ ਭਰ ਗਈ। ਘੋਲ ਨਾਲ ਮੇਰੇ ਬੱਚੇ ਦੀ ਜੀਭ 'ਤੇ ਕੋਈ ਚਿੱਟੇ ਰੰਗ ਦਾ ਪਦਾਰਥ ਜੰਮ ਗਿਆ। ਮੇਰੇ ਯਾਦ ਆਇਆ ਕਿ ਛੋਟੀ ਹੁੰਦੀ ਨੂੰ ਮੈਨੂੰ ਕਦੇ ਅਜਿਹੇ ਘੋਲ ਦੀ ਜ਼ਰੂਰਤ ਨਹੀਂ ਪਈ ਸੀ। ਮੈਨੂੰ ਲੱਗਿਆ ਕਿ ਮੈਂ ਆਪਣੇ ਬੱਚੇ ਨੂੰ ਸੁਆਦਲੇ ਤੇ ਪੋਸ਼ਕ ਮਾਂ ਦੇ ਦੁੱਧ ਦੀ ਥਾਂ ਉਸ ਨੂੰ ਜੰਕ ਫੂਡ ਖੁਆ ਰਹੀ ਹਾਂ।
ਜਦੋਂ ਵੀ ਮੈਨੂੰ ਸੋਚਣ ਦੀ ਵਿਹਲ ਮਿਲਦੀ ਤਾਂ ਇਹ ਅਪਰਾਧ ਭਾਵਨਾ ਮੈਨੂੰ ਘੇਰ ਲੈਂਦੀ,“ ਮੈਨੂੰ ਹੋਰ ਕੋਸ਼ਿਸ਼ ਕਰਨਾ ਚਾਹੀਦੀ ਸੀ।ਮੈਨੂੰ ਵਧੇਰੇ ਨੀਂਦ ਕੀ ਲੋੜ ਹੈ।”
ਕਾਸ਼ ਮੈਨੂੰ ਪਤਾ ਹੁੰਦਾ ਕਿ ਅਜਿਹੀ ਅਪਰਾਧ ਬੋਧ ਇੱਕ ਵਾਰ ਆ ਗਿਆ ਤਾਂ ਜਲਦੀ ਕੀਤੇ ਜਾਵੇਗਾ ਨਹੀਂ। ਫਿਰ ਇਸ ਦਾ ਕੋਈ ਲਾਭ ਨਹੀਂ। ਤੁਸੀਂ ਇਸ ਅਪਰਾਧ ਬੋਧ ਤੋਂ ਬਚ ਨਹੀਂ ਸਕਦੇ।
ਮਦਦ ਲਓ
ਦੁੱਧ ਚੁੰਘਾਉਣਆ ਇੱਕ ਕਾਰੋਬਾਰ ਹੈ। ਮਾਵਾਂ ਬਾਜ਼ਾਰ ਵਿੱਚੋਂ ਅਜਿਹੇ ਫਾਰਮੂਲੇ ਖ਼ਰੀਦ ਸਕਦੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੇ।
ਜਦੋਂ ਮੈਂ ਆਪਣੀ ਸਮੱਸਿਆ ਦਾ ਹੱਲ ਨੇੜਲੀ ਸੁਪਰਮਾਰਕੀਟ ਵਿੱਚ ਲੱਭਣ ਗਈ ਤਾਂ ਉੱਥੇ ਇੱਕ ਪੂਰਾ ਖਾਨਾ ਦਵਾਈਆਂ ਨਾਲ ਭਰਿਆ ਪਿਆ ਸੀ। ਜਿਸ ਵਿੱਚ ਛਾਤੀਆਂ ਨੂੰ ਸੇਕ ਦੇਣ ਵਾਲਿਆਂ ਤੋਂ ਲੈਕੇ ਨਿੱਪਲ ਤੇ ਲਾਉਣ ਵਾਲੀਆਂ ਕਰੀਮਾਂ ਵੀ ਸਨ।
ਜਦਕਿ ਮੇਰੇ ਲਈ ਸਭ ਤੋਂ ਅਹਿਮ ਮਦਦ ਦੁੱਧ ਚੁੰਘਾਉਣ ਦੀਆਂ ਵਰਕਸ਼ਾਪਾਂ ਵਿੱਚ ਜਾ ਕੇ ਉਨ੍ਹਾਂ ਮਾਵਾਂ ਤੋਂ ਇਸ ਕਲਾ ਨੂੰ ਸਿੱਖਣਾ ਸੀ, ਜਿਨ੍ਹਾਂ ਨੂੰ ਇਸ ਦਾ ਤਜਰਬਾ ਸੀ।
ਦੁੱਧ ਚੁੰਘਾਉਣਆ ਇੱਕ ਚੋਣ ਹੈ। ਮੇਰਾ ਮੰਨਣਾ ਹੈ ਕਿ ਇਹ ਕੁਦਤੀ ਹੋ ਜਾਣਾ ਚਾਹੀਦਾ ਹੈ ਪਰ ਅਜਿਹਾ ਨਾ ਕਰ ਸਕਣਾ ਜਾਂ ਅਜਿਹਾ ਕਰਨ ਦੀ ਇੱਛਾ ਵੀ ਨਾ ਰੱਖਣ ਨਾਲ ਤੁਸੀਂ ਇੱਕ ਬੁਰੀ ਮਾਂ ਨਹੀਂ ਬਣ ਜਾਂਦੇ।
ਕਾਸ਼ ਮੈਨੂੰ ਪਤਾ ਹੁੰਦਾ ਕਿ ਆਪਣੇ ਬੱਚੇ ਨੂੰ ਦੁੱਧ ਨਾ ਪਿਆ ਸਕਣ ਨਾਲ ਜੂਝਣ ਵਾਲੀ ਮੈਂ ਇਕੱਲੀ ਮਾਂ ਨਹੀਂ ਹਾਂ। ਇਸ ਲਈ ਮਦਦ ਲਈ ਜਾ ਸਕਦੀ ਹੈ। ਮਦਦ ਲੈਣਾ ਹੀ ਸਭ ਤੋਂ ਵਧੀਆ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4c_5eKlQFvI
https://www.youtube.com/watch?v=ZcOtKaL2B_w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਫਰੈਂਡਸ਼ਿਪ ਡੇਅ ਵਿਸ਼ੇਸ਼: ਭਾਰਤ-ਪਾਕਿਸਤਾਨ ਦੇ ਵੰਡ ਫ਼ਿਰਕੂਪੁਣੇ ''ਚ ਕਿੰਝ ਬਚੀ 3 ਦੋਸਤਾਂ ਦੀ ਮਿੱਤਰਤਾ
NEXT STORY